ਬੀਬੀਆਂ ਨੇ ਭਗਵਾਨ ਹਨੂੰਮਾਨ ਜੀ ਦੀ ਮੂਰਤੀ ਲਈ ਬਣਾਈ 7 ਫੁੱਟ ਲੰਬੀ ''ਰੱਖੜੀ''

08/02/2020 12:50:06 PM

ਹਰਿਆਣਾ/ਚੰਡੀਗੜ੍ਹ— ਕੋਰੋਨਾ ਵਾਇਰਸ ਦਾ ਦੌਰ ਚੱਲ ਰਿਹਾ ਹੈ, ਜਿਸ ਕਾਰਨ ਤਿਉਹਾਰਾਂ ਦਾ ਮਜ਼ਾ ਫਿੱਕਾ ਜਿਹਾ ਹੋ ਗਿਆ ਹੈ। ਕੋਰੋਨਾ ਕਾਲ ਦਰਮਿਆਨ ਰੱਖੜੀ ਦੇ ਤਿਉਹਾਰ ਦੀ ਚਮਕ ਵੀ ਫਿੱਕੀ ਜਿਹੀ ਹੋ ਗਈ ਹੈ। ਰੱਖੜੀ ਦੇ ਤਿਉਹਾਰ ਨੂੰ ਦੇਖਦਿਆਂ ਚੰਡੀਗੜ੍ਹ 'ਚ ਬੀਬੀਆਂ ਨੇ ਇਕ ਖਾਸ ਤਰ੍ਹਾਂ ਦੀ ਰੱਖੜੀ ਨੂੰ ਤਿਆਰ ਕੀਤਾ ਹੈ। ਇਸ ਰੱਖੜੀ ਨੂੰ ਭਗਵਾਨ ਹਨੂੰਮਾਨ ਜੀ ਨੂੰ ਬੰਨ੍ਹਿਆ ਜਾਵੇਗਾ। ਇਸ ਰੱਖੜੀ ਦੀ ਲੰਬਾਈ 7 ਫੁੱਟ ਲੰਬੀ ਰੱਖੀ ਗਈ ਹੈ ਅਤੇ ਇਹ ਇਕ ਇਕੋ-ਫਰੈਂਡੀ ਰੱਖੜੀ ਹੈ। ਰੱਖੜੀ ਹਨੂੰਮਾਨ ਜੀ ਦੀ 32 ਫੁੱਟ ਉੱਚੀ ਮੂਰਤੀ ਨੂੰ ਧਿਆਨ 'ਚ ਰੱਖ ਕੇ ਬਣਾਈ ਗਈ ਹੈ। 

ਬੀਬੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਹਨੂੰਮਾਨ ਜੀ ਦੀ 32 ਫੁੱਟ ਉੱਚੀ ਮੂਰਤੀ ਲਈ ਖਾਸ ਰੱਖੜੀ ਤਿਆਰ ਕੀਤੀ ਹੈ। ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਮੀਨਾ ਤਿਵਾੜੀ ਨੇ ਕਿਹਾ ਕਿ ਅਸੀਂ ਪਿਛਲੇ 15 ਦਿਨਾਂ ਤੋਂ ਇਸ ਰੱਖੜੀ ਨੂੰ ਸਜਾਉਣ ਵਿਚ ਲੱਗਭਗ 2 ਤੋਂ 3 ਘੰਟੇ ਦਾ ਸਮਾਂ ਲੱਗਾ ਰਹੇ ਹਾਂ। ਇਹ ਇਕ ਵਾਤਾਵਰਣ ਦੇ ਅਨੁਕੂਲ ਰੱਖੜੀ ਹੈ ਅਤੇ ਅਸੀਂ ਇਸ ਦੇ ਵਿਚਕਾਰ ਭਗਵਾਨ ਸ਼੍ਰੀਰਾਮ ਜੀ ਦੀ ਤਸਵੀਰ ਨੂੰ ਜੋੜਿਆ ਹੈ, ਜਿਸ ਨੂੰ ਕਾਗਜ਼, ਫੁੱਲ, ਰਿਬਨ, ਰੁਦਰਾਕਸ਼ ਅਤੇ ਮੋਤੀਆਂ ਨਾਲ ਜੋੜਿਆ ਹੈ।

ਉਨ੍ਹਾਂ ਅੱਗੇ ਕਿਹਾ ਕਿ ਅਸੀਂ ਹਰ ਸਾਲ ਰੱਖੜੀ ਬਣਾਉਂਦੇ ਹਾਂ ਪਰ ਇਸ ਸਾਲ ਅਸੀਂ ਭਗਵਾਨ ਹਨੂੰਮਾਨ ਜੀ ਦੀ ਮੂਰਤੀ ਲਈ ਇਕ ਵਿਸ਼ੇਸ਼ ਰੱਖੜੀ ਤਿਆਰ ਕੀਤੀ ਹੈ। ਇਹ 7 ਫੁੱਟ ਲੰਬੀ ਰੱਖੜੀ ਹੈ ਅਤੇ ਭਗਵਾਨ ਹਨੂੰਮਾਨ ਜੀ ਦੀ ਮੂਰਤੀ 32 ਫੁੱਟ ਉੱਚੀ ਹੈ। ਅਸੀਂ ਹੋਰ ਸਜਾਵਟੀ ਸਮੱਗਰੀ ਨਾਲ ਰੰਗੀਨ ਕਾਗਜ਼ ਦੀ ਵਰਤੋਂ ਕੀਤੀ ਹੈ। ਮੀਨਾ ਤਿਵਾੜੀ ਨੇ ਅੱਗੇ ਕਿਹਾ ਕਿ ਇਹ ਰੱਖੜੀ, ਰੱਖੜੀ ਵਾਲੇ ਦਿਨ ਭਗਵਾਨ ਹਨੂੰਮਾਨ ਜੀ ਦੀ ਮੂਰਤੀ ਦੇ ਸੱਜੇ ਹੱਥ 'ਤੇ ਬੰਨ੍ਹ ਦਿੱਤੀ ਜਾਵੇਗੀ। ਇਸ ਦੇ ਨਾਲ ਹੀ ਉਹ ਪੂਰੀ ਦੁਨੀਆ 'ਚ ਫੈਲੀ ਕੋਰੋਨਾ ਮਹਾਮਾਰੀ ਨੂੰ ਦੌੜਾਉਣ ਦੀ ਪ੍ਰਾਰਥਨਾ ਕਰਨਗੀਆਂ।


Tanu

Content Editor

Related News