ਇਸ ਵਾਰ ਸੰਸਦ ''ਤੇ ਵਧਿਆ ਔਰਤਾਂ ਦਾ ਕਬਜ਼ਾ

05/24/2019 1:38:02 PM

ਨਵੀਂ ਦਿੱਲੀ—17ਵੀਂ ਲੋਕ ਸਭਾ ਦੀਆਂ ਸੱਤ ਪੜਾਵਾਂ 'ਚ ਹੋਈਆਂ ਚੋਣਾਂ ਦੇ ਨਤੀਜੇ ਐਲਾਨੇ ਜਾ ਚੁੱਕੇ ਹਨ। ਇਸ ਵਾਰ ਵੋਟਰਾਂ ਦੀ ਔਸਤਨ ਉਮਰ 28 ਸਾਲ ਸੀ। ਚੋਣਾਂ 'ਚ 52 ਫੀਸਦੀ ਵੋਟਰ ਨੌਜਵਾਨ ਅਤੇ 48 ਫੀਸਦੀ ਔਰਤਾਂ ਸੀ। ਔਰਤਾਂ ਨੇ ਪਹਿਲੀ ਵਾਰ ਪੁਰਸ਼ਾਂ ਦੇ ਮੁਕਾਬਲੇ ਜ਼ਿਆਦਾ ਵੋਟਿੰਗ ਕੀਤੀ ਸੀ। 67 ਸਾਲ 'ਚ ਪਹਿਲੀ ਵਾਰ ਨੌਜਵਾਨ ਅਤੇ ਮਹਿਲਾਵਾਂ ਨੇ ਕਾਫੀ ਹਿੱਸੇਦਾਰੀ ਦਿਖਾਈ ਹੈ। ਇਨ੍ਹਾਂ ਦੇ ਵੋਟਾਂ ਤੋਂ ਬਿਨਾਂ ਮੋਦੀ ਦਾ ਆਉਣਾ ਸੰਭਵ ਨਹੀਂ ਸੀ। ਨਵੀਂ ਸੰਸਦ 'ਚ ਪਿਛਲੀ ਵਾਰ ਤੋਂ ਜ਼ਿਆਦਾ ਨੌਜਵਾਨ ਅਤੇ ਔਰਤਾਂ ਪਹੁੰਚੀਆਂ ਹਨ। ਮਿਲੇ ਅੰਕੜਿਆਂ ਮੁਤਾਬਕ ਇਸ ਵਾਰ 76 ਔਰਤਾਂ ਸੰਸਦ ਪਹੁੰਚੀਆਂ ਹਨ। ਸਾਲ 2014 'ਚ 61 ਔਰਤਾਂ ਸੰਸਦ ਪਹੁੰਚੀਆਂ ਸੀ। ਇਹ 67 ਸਾਲਾਂ 'ਚ ਸਭ ਤੋਂ ਜ਼ਿਆਦਾ ਹਨ। ਇਸ ਤੋਂ ਪਹਿਲਾਂ ਸਾਲ 2009 'ਚ 64 ਔਰਤਾਂ ਸੰਸਦ ਮੈਂਬਰ ਬਣੀਆਂ ਸਨ।ਇਸ ਵਾਰ ਦੀ ਨਵੀਂ ਸੰਸਦ ਪਿਛਲੀ ਵਾਰ ਤੋਂ ਜ਼ਿਆਦਾ ਪੜ੍ਹੀ-ਲਿਖੀ ਹੈ। ਇਸ ਵਾਰ ਸਿਰਫ 7 ਸੰਸਦ ਮੈਂਬਰ ਪੰਜਵੀਂ ਤੋਂ ਘੱਟ ਪੜ੍ਹੇ-ਲਿਖੇ ਹਨ।

ਉਮਰ 21 ਤੋਂ 40 ਸਾਲ ਦੇ ਵਿਚਾਲੇ ਤੱਕ 59 ਸੰਸਦ ਮੈਂਬਰ ਸੰਸਦ ਪਹੁੰਚੇ-
-21 ਤੋਂ 40 ਸਾਲ ਉਮਰ ਤੱਕ- ਮਿਲੇ ਅੰਕੜਿਆ ਮੁਕਾਬਕ ਨਵੀਂ ਲੋਕ ਸਭਾ 'ਚ 59 ਮਤਲਬ 11 ਫੀਸਦੀ ਸੰਸਦ ਮੈਂਬਰ 25 ਤੋਂ 40 ਸਾਲ ਤੱਕ ਉਮਰ ਦੇ ਹਨ, ਜੋ ਸਾਲ 2014 ਦੇ ਮੁਕਾਬਲੇ 'ਚ 2 ਫੀਸਦੀ ਘੱਟ ਹਨ। 41 ਤੋਂ 60 ਸਾਲ ਤੱਕ ਦੇ 295 ਮਤਲਬ ਕਿ 55.63 ਫੀਸਦੀ ਸੰਸਦ ਮੈਂਬਰ ਚੁਣ ਕੇ ਆਏ ਸੀ। ਪਿਛਲੀ ਲੋਕ ਸਭਾ 'ਚ ਇਹ ਅੰਕੜਾ 57.8 ਫੀਸਦੀ ਸੀ।
-61 ਤੋਂ ਜ਼ਿਆਦਾ ਉਮਰ ਤੱਕ-ਇਸ ਵਾਰ 61 ਤੋਂ 80 ਸਾਲ ਦੀ ਉਮਰ ਦੇ 33 ਫੀਸਦੀ ਸੰਸਦ ਮੈਂਬਰ ਨਵੀਂ ਸੰਸਦ 'ਚ ਪਹੁੰਚਣਗੇ। ਪਿਛਲੀ ਵਾਰ ਤੋਂ ਇਸ ਉਮਰ ਦੇ ਲੋਕਾਂ ਦੀ ਗਿਣਤੀ 4 ਫੀਸਦੀ ਵਧੀ ਹੈ। 80 ਤੋਂ ਜ਼ਿਆਦਾ ਉਮਰ ਵਾਲੇ 2 ਸੰਸਦ ਮੈਂਬਰ ਚੁਣੇ ਗਏ ਹਨ।

ਸਿੱਖਿਆ-  225 ਗ੍ਰੈਜੂਏਟ ਅਤੇ 25 ਪੀ. ਐੱਚ. ਡੀ. ਹੋਲਡਰ ਸੰਸਦ ਪਹੁੰਚੇ-

ਸਿੱਖਿਆ 2019 2014
ਅਨਪੜ੍ਹ  01  01
5ਵੀਂ    06 12
10ਵੀਂ 55 57
12ਵੀਂ 70 58
ਗ੍ਰੈਜੂਏਟ 225 222
ਪੀ. ਜੀ. 131 150
ਪੀ. ਐੱਚ. ਡੀ. 25 33
ਹੋਰ 22 10

 

ਇਸ ਵਾਰ 2014 ਤੋਂ ਜ਼ਿਆਦਾ ਪੜ੍ਹੇ-ਲਿਖੇ ਲੋਕ ਸੰਸਦ ਪਹੁੰਚੇ ਸੀ। 2014'ਚ 222 ਗ੍ਰੈਜੂਏਟ ਸੰਸਦ ਪਹੁੰਚੇ ਸੀ। ਇਸ ਵਾਰ 225 ਪਹੁੰਚੇ ਹਨ ਅਤੇ ਪੀ. ਐੱਚ. ਡੀ. 25 ਹੀ ਪਹੁੰਚੇ ਹਨ।

ਔਰਤਾਂ ਅਤੇ ਪੁਰਸ਼ਾਂ- ਸਾਲ 2014 ਤੋਂ 4 ਫੀਸਦੀ ਜ਼ਿਆਦਾ ਔਰਤਾਂ ਸੰਸਦ ਪਹੁੰਚੀਆਂ-
ਔਰਤਾਂ- ਸਾਲ 2014 ਤੋਂ ਇਸ ਵਾਰ ਤੋਂ 4 ਫੀਸਦੀ ਜ਼ਿਆਦਾ ਔਰਤਾਂ ਸੰਸਦ ਪਹੁੰਚੀਆਂ ਹਨ। ਸਾਲ 2019 'ਚ 76 ਮਤਲਬ ਕਿ 14.23 ਔਰਤਾਂ ਸੰਸਦ ਮੈਂਬਰ ਚੁਣੀਆਂ ਗਈਆਂ ਸੀ। ਪਿਛਲੀ ਵਾਰ 61 ਔਰਤਾਂ ਹੀ ਸੰਸਦ ਮੈਂਬਰ ਸੀ।
ਪੁਰਸ਼-ਇਸ ਵਾਰ ਪੁਰਸ਼ ਸੰਸਦ ਮੈਂਬਰਾਂ ਦੀ ਗਿਣਤੀ 'ਚ ਲਗਭਗ 3 ਫੀਸਦੀ ਕਮੀ ਆਈ ਹੈ। 459 ਮਤਲਬ 85.79 ਫੀਸਦੀ ਪੁਰਸ਼ ਨਵੇਂ ਸੰਸਦ ਮੈਂਬਰ ਦਾ ਹਿੱਸਾ ਹੋਵੇਗਾ ਜਦਕਿ ਸਾਲ 2014 'ਚ 482 ਮਤਲਬ ਕਿ 88.74 ਫੀਸਦੀ ਸੀ।

 


Iqbalkaur

Content Editor

Related News