ਅਨਪੜ੍ਹ ਮਹਿਲਾ ਨੇ ਸਕੂਲ ਲਈ ਦਾਨ ਕਰ ਦਿੱਤੀ ਆਪਣੀ ਜ਼ਮੀਨ

Friday, Jun 22, 2018 - 04:38 PM (IST)

ਅਨਪੜ੍ਹ ਮਹਿਲਾ ਨੇ ਸਕੂਲ ਲਈ ਦਾਨ ਕਰ ਦਿੱਤੀ ਆਪਣੀ ਜ਼ਮੀਨ

ਡੁੰਗਰਪੁਰ— ਰਾਜਸਥਾਨ ਦੇ ਆਦਿਵਾਸੀ ਬਾਹੁਲਆ ਡੂੰਗਰਪੁਰ ਜ਼ਿਲੇ ਦੀ ਇਕ ਅਨਪੜ੍ਹ ਮਹਿਲਾ ਨੇ ਜੀਵਨ 'ਚ ਸਿੱਖਿਆ ਦੀ ਮਹੱਤਤਾ ਨੂੰ ਸਮਝਾਉਂਦੇ ਹੋਏ ਆਪਣੀ ਜ਼ਮੀਨ ਸਰਕਾਰੀ ਸਕੂਲ ਨੂੰ ਦਾਨ ਕਰ ਦਿੱਤੀ ਹੈ ਅਤੇ ਆਪ ਹੁਣ ਕਿਰਾਏ ਦੇ ਇਕ ਕਮਰੇ 'ਚ ਆਪਣੇ ਦੋ ਲੜਕਿਆਂ ਨਾਲ ਰਹਿ ਰਹੀ ਹੈ। ਆਪਣੀ ਜ਼ਮੀਨ ਸਕੂਲ ਨੂੰ ਦਾਨ ਕਰ ਦੇਣ ਵਾਲੀ ਉਸ ਮਹਿਲਾ ਨੂੰ 28 ਜੂਨ ਨੂੰ ਸਨਮਾਨਿਤ ਕੀਤਾ ਜਾਵੇਗਾ। 
50 ਲੱਖ ਰੁਪਏ ਹੈ ਜ਼ਮੀਨ ਦੀ ਕੀਮਤ —
ਡੂੰਗਰਪੁਰ ਸ਼ਹਿਰ ਦੇ ਵਿਜੇਗੰਜ ਕਲੋਨੀ 'ਚ ਰਹਿਣ ਵਾਲੀ ਕਮਲਾ ਭੋਈ ਆਪ ਹੀ ਨਿਰਭਰ ਹੈ ਪਰ ਸਿੱਖਿਆ ਦਾ ਮਹੱਤਵ ਸਮਝਦੀ ਹੈ। ਕਮਲਾ ਦੇਵੀ ਨੇ ਬੀਤੇ ਦਿਨੀਂ ਕੁਝ ਦਿਨਾਂ ਤੋਂ ਪਹਿਲਾਂ ਕਿਸ਼ਨਲਾਲ ਗਰਗ ਸੂਬਾ ਹਾਈ ਮਾਧਮਿਕ ਸਕੂਲ ਨੂੰ ਕੁੱਲ 2686 ਵਰਗ ਫੁੱਟ (34 ਗੁਣਾ 79 ਫੁੱਟ) ਜ਼ਮੀਨ ਦਾਨ ਕੀਤੀ ਹੈ। ਇਸ ਜ਼ਮੀਨ ਦੀ ਡੀ. ਐੱਲ. ਸੀ. ਦਰ 34 ਲੱਖ ਰੁਪਏ ਹੈ, ਜਦਕਿ ਬਾਜ਼ਾਰ ਦੀ ਕੀਮਤ 50 ਲੱਖ ਰੁਪਏ ਤੋਂ ਜ਼ਿਆਦਾ ਹੈ।
ਕਿਰਾਏ ਦੇ ਕਮਰੇ 'ਚ ਰਹਿ ਰਹੀ ਹੈ ਕਮਲਾ ਭੋਈ—
ਵਰਤਮਾਨ 'ਚ ਕਮਲਾ ਭੋਈ ਆਪਣੇ ਦੋ ਲੜਕਿਆਂ ਨਾਲ ਵਿਜੇਗੰਜ 'ਚ ਕਿਰਾਏ ਦੇ ਇਕ ਕਮਰੇ 'ਚ ਰਹਿੰਦੀ ਹੈ ਅਤੇ ਸਬਜ਼ੀ ਵੇਚ ਕੇ ਆਪਣੇ ਲੜਕਿਆਂ ਨਾਲ ਜੀਵਨ ਬਤੀਤ ਕਰ ਰਹੀ ਹੈ। ਬੱਚਿਆਂ ਦੀ ਸਿੱਖਿਆਂ ਲਈ ਆਪਣੀ ਜ਼ਮੀਨ ਦਾਨ ਕਰਕੇ ਕਮਲਾ ਬਹੁਤ ਖੁਸ਼ ਹੈ, ਲੱਖਾਂ ਦੀ ਜ਼ਮੀਨ ਸਕੂਲ ਨੂੰ ਦਾਨ ਕਰਕੇ ਕਮਲਾ ਨਹੀਂ ਨਹੀਂ ਸਗੋ ਉਸ ਦੇ ਲੜਕੇ ਅਤੇ ਰਿਸ਼ਤੇਦਾਰ ਵੀ ਮਾਣ ਮਹਿਸੂਸ ਕਰ ਰਹੇ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕਮਲਾ ਦੇ ਇਸ ਕਦਮ 'ਚ ਪੜਨ ਵਾਲੇ ਬੱਚਿਆਂ ਦਾ ਭਵਿੱਖ ਸੁਧਰੇਗਾ। 
ਪ੍ਰਿੰਸੀਪਲ ਨੇ ਨਿਭਾਈ ਅਹਿਮ ਭੂਮਿਕਾ—
ਜਾਣਕਾਰੀ ਮੁਤਾਬਕ ਕਿਸ਼ਨਲਾਲ ਗਰਗ ਸਕੂਲ ਨੂੰ ਲੱਖਾਂ ਰੁਪਏ ਦੀ ਜ਼ਮੀਨ ਦਾ ਦਾਨ ਕਰਵਾਉਣ 'ਚ ਸਕੂਲ ਦੇ ਪ੍ਰਿੰਸੀਪਲ ਅਸ਼ੋਕ ਭੱਟ ਨੇ ਪ੍ਰੇਰਕ ਦੀ ਭੂਮਿਕਾ ਨਿਭਾਈ ਹੈ। ਸਕੂਲ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਸਕੂਲ ਨੂੰ ਇਹ ਜ਼ਮੀਨ ਮਿਲਣ 'ਤੇ ਸਕੂਲ ਨੂੰ ਕਾਫੀ ਫਾਇਦਾ ਪਹੁੰਚੇਗਾ। ਇਸ ਨਾਲ ਬੱਚਿਆਂ ਨੂੰ ਪੜਾਈ ਦੇ ਕੰਮ 'ਚ ਮਦਦ ਮਿਲੇਗੀ।
28 ਜੂਨ ਨੂੰ ਮਿਲੇਗਾ ਭਾਸ਼ਾਸ਼ਾਹ ਸਨਮਾਨ—
ਜ਼ਿਕਰਯੋਗ ਹੈ ਕਿ ਸਿੱਖਿਆ ਵਿਭਾਗ 'ਚ 15 ਲੱਖ ਤੋਂ ਜ਼ਿਆਦਾ ਦਾਨ ਦੇਣ 'ਤੇ ਭਾਮਾਸ਼ਾਹ ਅਤੇ 0 ਲੱਖ ਤੋਂ ਜ਼ਿਆਦਾ ਦਾਨ ਜੁਟਾਉਣ 'ਤੇ ਸਕੂਲ ਦੇ ਪ੍ਰਿੰਸੀਪਲ ਨੂੰ ਸਨਮਾਨਿਤ ਕਰਨਾ ਹੈ। ਉਸ ਦੇ ਤਹਿਤ ਹੁਣ ਕਮਲਾ ਭੋਈ ਅਤੇ ਸਕੂਲ ਦੇ ਪ੍ਰਿੰਸੀਪਲ ਅਸ਼ੋਕ ਭੱਟ ਨੂੰ 28 ਜੂਨ ਨੂੰ ਪ੍ਰਦੇਸ਼ ਪੱਧਰ 'ਤੇ ਸਨਮਾਨ ਤੋਂ ਨਵਾਜ਼ਿਆ ਜਾਵੇਗਾ।


Related News