ਕਸ਼ਮੀਰੀਆਂ ਦੇ ਬੁਲੰਦ ਹੌਂਸਲੇ; ਜੰਮੂ-ਕਸ਼ਮੀਰ ਪੁਲਸ ’ਚ ਭਰਤੀ ਲਈ ਕੁੜੀਆਂ ਨੂੰ ਮਿਲਿਆ ਸੁਨਹਿਰੀ ਮੌਕਾ

Wednesday, Jun 30, 2021 - 11:32 AM (IST)

ਕਸ਼ਮੀਰੀਆਂ ਦੇ ਬੁਲੰਦ ਹੌਂਸਲੇ; ਜੰਮੂ-ਕਸ਼ਮੀਰ ਪੁਲਸ ’ਚ ਭਰਤੀ ਲਈ ਕੁੜੀਆਂ ਨੂੰ ਮਿਲਿਆ ਸੁਨਹਿਰੀ ਮੌਕਾ

ਜੰਮੂ— ਜੰਮੂ-ਕਸ਼ਮੀਰ ਨੂੰ ਜੰਨਤ ਦਾ ਦਰਜਾ ਦਿੱਤਾ ਗਿਆ ਹੈ। ਕਈ ਸਾਲਾਂ ਤੋਂ ਕਸ਼ਮੀਰ ’ਚ ਫੈਲੀ ਅਸ਼ਾਂਤੀ ਤੋਂ ਬਾਅਦ ਜਦੋਂ ਬੀਤੇ ਦਿਨੀਂ ਸਿਆਸੀ ਗਤੀਵਿਧੀਆਂ ਵਧਦੀਆਂ ਨਜ਼ਰ ਆਈਆਂ ਤਾਂ ਆਸ ਦੀ ਕਿਰਨ ਨਜ਼ਰ ਆਈ। ਓਧਰ ਅੱਤਵਾਦੀ ਕਸ਼ਮੀਰ ’ਚ ਸ਼ਾਂਤੀ ਦਾ ਮਾਹੌਲ ਕਾਇਮ ਨਹੀਂ ਰੱਖਣਾ ਚਾਹੁੰਦੇ। ਇਕ ਤੋਂ ਬਾਅਦ ਇਕ ਲਗਾਤਾਰ ਹੋ ਰਹੇ ਹਮਲੇ ਇਸ ਗੱਲ ਦੀ ਗਵਾਹੀ ਭਰਦੇ ਹਨ ਪਰ ਕਸ਼ਮੀਰੀਆਂ ਦੇ ਹੌਂਸਲੇ ਇਨ੍ਹਾਂ ਅੱਤਵਾਦੀਆਂ ਦੇ ਨਾਪਾਕ ਮਨਸੂਬਿਆਂ ਅੱਗੇ ਟੁੱਟਦੇ ਨਜ਼ਰ ਆ ਰਹੇ ਹਨ।

PunjabKesari

ਕੁਝ ਵੱਖਰਾ ਹੀ ਨਜ਼ਾਰਾ ਆਰ. ਟੀ. ਸੀ. ਗਰਾਊਂਡ ਹਮਹਾਮਾ ’ਚ ਵੇਖਣ ਨੂੰ ਮਿਲਿਆ, ਜਿੱਥੇ ਜੰਮੂ-ਕਸ਼ਮੀਰ ਪੁਲਸ ਵਿਚ 2 ਮਹਿਲਾ ਬਟਾਲੀਅਨ ’ਚ ਸ਼ਾਮਲ ਹੋਣ ਲਈ ਸਰੀਰਕ ਸਹਿਣ ਸ਼ਕਤੀ ਟੈਸਟ ((ਪੀ. ਈ. ਟੀ.) ਅਤੇ ਸਰੀਰਕ ਮਾਪਦੰਡ ਟੈਸਟ (ਪੀ ਐੱਸ. ਟੀ.) ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ’ਚ ਕਸ਼ਮੀਰ ਦੀਆਂ ਕੁੜੀਆਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ। ਕੋਵਿਡ ਪ੍ਰੋਟੋਕਾਲ ਦਾ ਪਾਲਣ ਕਰਨ ਤੋਂ ਬਾਅਦ ਟੈਸਟ ਕੀਤੇ ਜਾ ਰਹੇ ਹਨ। ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀਆਂ ਕੁੜੀਆਂ ਕੋਲ ਪੁਲਸ ’ਚ ਭਰਤੀ ਹੋਣ ਦਾ ਸੁਨਹਿਰੀ ਮੌਕਾ ਹੈ।

PunjabKesari

ਦਰਅਸਲ ਬੀਤੇ ਦਿਨੀਂ ਜੰਮੂ-ਕਸ਼ਮੀਰ ਪੁਲਸ ’ਚ ਕੁੜੀਆਂ ਨੂੰ ਸ਼ਾਮਲ ਕਰਨ ਦਾ ਫ਼ੈਸਲਾ ਕੀਤ ਗਿਆ ਸੀ। ਇਸ ਤੋਂ ਬਾਅਦ ਜੰਮੂ-ਕਸ਼ਮੀਰ ਪੁਲਸ ’ਚ 2 ਮਹਿਲਾ ਬਟਾਲੀਅਨ ਦਾ ਗਠਨ ਕੀਤਾ ਗਿਆ। ਉਸ ਲਈ ਜੰਮੂ-ਕਸ਼ਮੀਰ ਦੀਆਂ ਕੁੜੀਆਂ ਭਰਤੀ ’ਚ ਹਿੱਸਾ ਲੈ ਰਹੀਆਂ ਹਨ। ਇਨ੍ਹਾਂ ’ਚ ਕੁੜੀਆਂ ਦਾ ਗੋਲਾ ਸੁੱਟਦੇ ਅਤੇ ਦੌੜ ਜ਼ਰੀਏ ਆਪਣੀ ਸਰੀਰਕ ਸਮਰੱਥਾ ਦਾ ਪਤਾ ਲਾਇਆ ਜਾ ਰਿਹਾ ਹੈ।
 


author

Tanu

Content Editor

Related News