ਘਰ ਤੋਂ ਜ਼ਿਆਦਾ ਦਫਤਰ ''ਚ ਖੁਸ਼ ਰਹਿੰਦੀਆਂ ਹਨ ਔਰਤਾਂ

Tuesday, Dec 18, 2018 - 06:09 PM (IST)

ਘਰ ਤੋਂ ਜ਼ਿਆਦਾ ਦਫਤਰ ''ਚ ਖੁਸ਼ ਰਹਿੰਦੀਆਂ ਹਨ ਔਰਤਾਂ

ਨਵੀਂ ਦਿੱਲੀ— ਬਹੁਤ ਸਾਰੇ ਲੋਕ ਆਪਣੇ ਦਫਤਰ ਨੂੰ ਸਟ੍ਰੈੱਸਫੁਲ ਥਾਂ ਮੰਨਦੇ ਹਨ ਅਤੇ ਸ਼ਾਮ ਦੇ ਸਮੇਂ ਘਰ ਪਰਤਣ ਦਾ ਇੰਤਜ਼ਾਰ ਕਰਦੇ ਨਜ਼ਰ ਆਉਂਦੇ ਹਨ ਪਰ ਇਸ ਫੇਮਸ ਭਰੋਸੇ ਤੋਂ ਠੀਕ ਉਲਟ ਅਮਰੀਕਾ ਦੀ ਪੇਨ ਸਟੇਟ ਯੂਨੀਵਰਸਿਟੀ 'ਚ ਹੋਈ ਇਕ ਸਟਡੀ ਦੇ ਨਤੀਜੇ ਦੱਸਦੇ ਹਨ ਕਿ ਕਈ ਲੋਕ ਖਾਸ ਕਰਕੇ ਔਰਤਾਂ ਆਪਣੇ ਘਰ ਦੀ ਤੁਲਨਾ 'ਚ ਦਫਤਰ 'ਚ ਘੱਟ ਤਣਾਅ ਮਹਿਸੂਸ ਕਰਦੀਆਂ ਹਨ।

ਖੋਜਕਾਰਾਂ ਨੇ ਸਟਡੀ 'ਚ ਸ਼ਾਮਲ 122 ਮੁਕਾਬਲੇਬਾਜ਼ਾਂ ਦਾ ਪੂਰਾ ਹਫਤਾ ਕਾਰਟੀਸੋਲ ਯਾਨੀ ਸਟ੍ਰੈੱਸ ਹਾਰਮੋਨ ਦੇ ਲੈਵਲ ਦੀ ਜਾਂਚ ਕੀਤੀ ਅਤੇ ਨਾਲ ਹੀ ਉਸ ਨੇ ਦਿਨ ਦੇ ਵੱਖ-ਵੱਖ ਸਮੇਂ 'ਤੇ ਆਪਣੇ ਮੂਡ ਨੂੰ ਰੇਟ ਕਰਨ ਲਈ ਵੀ ਕਿਹਾ। ਇਸ ਸਟਡੀ ਦੇ ਨਤੀਜੇ ਦੱਸਦੇ ਹਨ ਕਿ ਆਪਣੇ ਵਰਕ ਪਲੇਸ 'ਤੇ ਘਰ ਦੀ ਤੁਲਨਾ 'ਚ ਲੋਕ ਘੱਟ ਤਣਾਅ 'ਚ ਨਜ਼ਰ ਆਏ। ਇਸ ਵਿਸ਼ੇ 'ਤੇ ਜਦੋਂ ਡੂੰਘਾਈ ਨਾਲ ਜਾਂਚ ਕੀਤੀ ਗਈ ਤਾਂ ਖੋਜਕਾਰਾਂ ਨੇ ਦੇਖਿਆ ਕਿ ਔਰਤਾਂ ਘਰ ਦੀ ਤੁਲਨਾ 'ਚ ਦਫਤਰ 'ਚ ਜ਼ਿਆਦਾ ਖੁਸ਼ ਰਹਿੰਦੀਆਂ ਹਨ। ਉਥੇ ਹੀ ਮਰਦ ਆਫਿਸ ਤੋਂ ਜ਼ਿਆਦਾ ਘਰ 'ਚ ਖੁਸ਼ ਰਹਿੰਦੇ ਹਨ। ਵੱਖ-ਵੱਖ ਸਮਾਜਿਕ ਅਤੇ ਆਰਥਿਕ ਬੈਕਗਰਾਊਂਡ 'ਚ ਵੀ ਇਹ ਨਤੀਜੇ ਇਕੋ ਜਿਹੇ ਨਜ਼ਰ ਆਏ।

ਖੋਜਕਾਰਾਂ ਦੀ ਮੰਨੀਏ ਤਾਂ ਜੌਬ ਸੈਟਿਸਫੈਕਸ਼ਨ ਇਸ ਦਾ ਸਭ ਤੋਂ ਵੱਡਾ ਕਾਰਨ ਹੈ। ਅਜਿਹਾ ਦੇਖਣ 'ਚ ਆਉਂਦਾ ਹੈ ਕਿ ਔਰਤਾਂ ਨੂੰ ਜੋ ਜੌਬ ਪਸੰਦ ਨਹੀਂ ਆਉਂਦੀ, ਉਹ ਉਸ ਨੂੰ ਆਸਾਨੀ ਨਾਲ ਬਦਲ ਕੇ ਅਜਿਹੀ ਜੌਬ ਕਰਨ ਲੱਗਦੀਆਂ ਹਨ, ਜਿਸ 'ਚ ਉਨ੍ਹਾਂ ਨੂੰ ਖੁਸ਼ੀ ਮਿਲਦੀ ਹੈ। ਉਥੇ ਹੀ ਮਰਦਾਂ ਦੀ ਗੱਲ ਕਰੀਏ ਤਾਂ ਮਰਦ ਜੇ ਜੌਬ ਤੋਂ ਸੰਤੁਸ਼ਟ ਨਾ ਹੋਣ ਤਾਂ ਵੀ ਉਹ ਉਸ 'ਚ ਬਣੇ ਰਹਿੰਦੇ ਹਨ।


author

Neha Meniya

Content Editor

Related News