ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਹੋਈ ਕੋਰੋਨਾ ਪਾਜ਼ੇਟਿਵ
Tuesday, Sep 08, 2020 - 09:35 PM (IST)
ਨਵੀਂ ਦਿੱਲੀ - ਰਾਸ਼ਟਰੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਰੇਖਾ ਸ਼ਰਮਾ ਨੇ ਮੰਗਲਵਾਰ ਨੂੰ ਦੱਸਿਆ ਕਿ ਉਹ ਕੋਰੋਨਾ ਵਾਇਰਸ ਤੋਂ ਪੀੜਤ ਸਥਾਪਤ ਪਾਈ ਗਈ ਹਨ। ਉਨ੍ਹਾਂ ਨੇ ਹਾਲ ਦੇ ਦਿਨਾਂ 'ਚ ਆਪਣੇ ਸੰਪਰਕ 'ਚ ਆਏ ਲੋਕਾਂ ਨੂੰ ਜਾਂਚ ਕਰਵਾਉਣ ਦੀ ਅਪੀਲ ਵੀ ਕੀਤੀ ਹੈ।
ਰੇਖਾ ਸ਼ਰਮਾ ਨੇ ਟਵੀਟ ਕੀਤਾ, 'ਮੈਂ ਕੋਵਿਡ ਦੀ ਜਾਂਚ ਕਰਵਾਈ ਕਿਉਂਕਿ ਮੈਨੂੰ ਜ਼ੁਖਾਮ ਸੀ। ਜਾਂਚ 'ਚ ਮੇਰੇ ਕੋਰੋਨਾ ਵਾਇਰਸ ਤੋਂ ਪੀੜਤ ਹੋਣ ਦੀ ਪੁਸ਼ਟੀ ਹੋਈ ਹੈ।' ਉਨ੍ਹਾਂ ਕਿਹਾ, 'ਮੇਰੇ ਸੰਪਰਕ 'ਚ ਆਏ ਲੋਕਾਂ ਨੂੰ ਮੈਂ ਕਿਹਾ ਹੈ ਕਿ ਉਹ ਕਿਰਪਾ ਆਪਣੀ ਜਾਂਚ ਕਰਵਾ ਲੈਣ। ਮੈਂ ਖੁਦ ਨੂੰ ਘਰ ਚ ਇਕਾਂਤਵਾਸ ਕਰ ਲਿਆ ਹੈ।'