ਜਨਾਨੀ ਨੇ ਇਕੱਠੇ ਤਿੰਨ ਬੱਚਿਆਂ ਨੂੰ ਦਿੱਤਾ ਜਨਮ, ਪਿਤਾ ਨੇ ਕਿਹਾ- ਭਗਵਾਨ ਨੇ ਤੋਹਫਾ ਦਿੱਤਾ

Wednesday, Jul 07, 2021 - 09:39 PM (IST)

ਜਨਾਨੀ ਨੇ ਇਕੱਠੇ ਤਿੰਨ ਬੱਚਿਆਂ ਨੂੰ ਦਿੱਤਾ ਜਨਮ, ਪਿਤਾ ਨੇ ਕਿਹਾ- ਭਗਵਾਨ ਨੇ ਤੋਹਫਾ ਦਿੱਤਾ

ਭੋਪਾਲ - ਮੱਧ ਪ੍ਰਦੇਸ਼ ਦੇ ਦਮੋਹ ਜ਼ਿਲ੍ਹੇ ਦੇ ਹਟਾ ਸਿਵਲ ਹਸਪਤਾਲ ਵਿੱਚ 28 ਸਾਲ ਦੀ ਜਨਾਨੀ ਨੇ ਇਕੱਠੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ ਹੈ। ਤਿੰਨਾਂ ਬੱਚਿਆਂ ਦੋ ਤੋਂ ਪੰਜ ਮਿੰਟ ਦੇ ਫਰਕ ਨਾਲ ਪੈਦਾ ਹੋਏ। ਜਨਾਨੀ ਅਤੇ ਉਸਦੇ ਤਿੰਨੇ ਬੱਚੇ ਪੂਰੀ ਤਰ੍ਹਾਂ ਤੰਦਰੁਸਤ ਹਨ। ਸਿਹਤ ਕਰਮਚਾਰੀ ਅਤੇ ਨਰਸ ਇਹ ਵੇਖ ਕੇ ਕਾਫ਼ੀ ਹੈਰਾਨ ਹੋਏ ਕਿ ਇਸ ਜਨਾਨੀ ਨੇ ਪਹਿਲਾਂ ਵੀ ਇੱਕ ਬੱਚੀ ਨੂੰ ਜਨਮ ਦਿੱਤਾ ਸੀ। ਜਨਾਨੀ ਅਤੇ ਉਸ ਦੇ ਬੱਚਿਆਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

ਇਕੱਠੇ ਤਿੰਨ ਬੱਚੇ ਪੈਦਾ ਹੋਣ 'ਤੇ ਪਿੰਡ ਵਿੱਚ ਜਸ਼ਨ ਦਾ ਮਾਹੌਲ
ਕਨਕਪੁਰਾ ਪਿੰਡ ਨਿਵਾਸੀ ਇਸ ਜਨਾਨੀ ਨੇ ਦੋ ਸਾਲ ਪਹਿਲਾਂ ਇੱਕ ਬੱਚੀ ਨੂੰ ਜਨਮ ਦਿੱਤਾ ਸੀ। ਉਸ ਤੋਂ ਬਾਅਦ ਉਸ ਨੂੰ ਡਿਲਿਵਰੀ ਹੋਣ ਵਿੱਚ ਕਾਫ਼ੀ ਮੁਸ਼ਕਲਾਂ ਆ ਰਹੀਆਂ ਸਨ। ਇਸ ਵਾਰ ਡਿਲਿਵਰੀ ਹੋਣ 'ਤੇ ਜਨਾਨੀ ਨੂੰ ਸਿਵਲ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ। ਜਿੱਥੇ ਉਸ ਨੇ ਇਕੱਠੇ ਤਿੰਨ ਬੱਚਿਆਂ ਨੂੰ ਜਨਮ ਦਿੱਤਾ। ਜਨਾਨੀ ਦੇ ਪਤੀ ਦੁਆਰਕਾ ਨੇ ਦੱਸਿਆ ਕਿ ਉਨ੍ਹਾਂ ਨੂੰ ਰੱਬ ਨੇ ਵੱਡਾ ਤੋਹਫਾ ਦਿੱਤਾ ਹੈ ਇਸ ਤੋਂ ਪਹਿਲਾਂ ਵੀ ਇੱਕ ਉਨ੍ਹਾਂ ਦੀ ਇੱਕ ਕੁੜੀ ਹੈ ਜੋ ਦੋ ਸਾਲ ਦੀ ਹੈ। ਹੁਣ ਇਨ੍ਹਾਂ ਬੱਚਿਆਂ ਦੇ ਜਨਮ ਨਾਲ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।


author

Inder Prajapati

Content Editor

Related News