ਰੇਪ ਦੇ ਦੋਸ਼ੀ ਤੋਂ 35 ਲੱਖ ਦੀ ਰਿਸ਼ਵਤ ਲੈਣ ਦੇ ਦੋਸ਼ ''ਚ ਮਹਿਲਾ SI ਗ੍ਰਿਫਤਾਰ

07/05/2020 2:02:44 AM

ਅਹਿਮਦਾਬਾਦ - ਅਹਿਮਦਾਬਾਦ 'ਚ ਬਲਾਤਕਾਰ ਦੇ ਦੋਸ਼ੀ ਤੋਂ 35 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਇੱਕ ਮਹਿਲਾ ਪੁਲਸ ਸਬ-ਇੰਸਪੈਕਟਰ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮਹਿਲਾ ਸਬ-ਇੰਸਪੈਕਟਰ ਨੂੰ ਗ੍ਰਿਫਤਾਰ ਕਰਣ ਤੋਂ ਬਾਅਦ ਕੋਰਟ 'ਚ ਪੇਸ਼ ਕੀਤਾ ਗਿਆ, ਜਿੱਥੋਂ ਉਸ ਨੂੰ ਤਿੰਨ ਦਿਨ ਦੀ ਪੁਲਸ ਹਿਰਾਸਤ 'ਚ ਭੇਜ ਦਿੱਤਾ ਗਿਆ। ਦੋਸ਼ੀ ਮਹਿਲਾ ਸਬ-ਇੰਸਪੈਕਟਰ ਸ਼ਵੇਤਾ ਜਡੇਜਾ ਅਹਿਮਦਾਬਾਦ ਦੀ ਮਹਿਲਾ ਪੁਲਸ ਸਟੇਸ਼ਨ ਦੀ ਇੰਚਾਰਜ ਸੀ।

ਸ਼ਵੇਤਾ ਜਡੇਜਾ 'ਤੇ ਬਲਾਤਕਾਰ ਦੇ ਦੋਸ਼ੀ ਤੋਂ 35 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ 'ਚ ਐੱਫ.ਆਈ.ਆਰ. ਦਰਜ ਕੀਤੀ ਗਈ ਹੈ। ਐੱਫ.ਆਈ.ਆਰ. ਮੁਤਾਬਕ ਅਹਿਮਦਾਬਾਦ ਦੀ ਇੱਕ ਨਿੱਜੀ ਕੰਪਨੀ ਦੀਆਂ ਦੋ ਮਹਿਲਾ ਕਰਮਚਾਰੀਆਂ ਨੇ ਕੰਪਨੀ ਦੇ ਪ੍ਰਬੰਧਕ ਨਿਰਦੇਸ਼ਕ ਕੇਨਲ ਸ਼ਾਹ ਖਿਲਾਫ ਬਲਾਤਕਾਰ ਦੀ ਸ਼ਿਕਾਇਤ ਦਰਜ ਕਰਵਾਈ ਸੀ। ਇਸ ਮਾਮਲੇ 'ਚ ਕੰਪਨੀ ਦੇ ਸੁਰੱਖਿਆ ਅਧਿਕਾਰੀ ਨੇ ਵੀ ਅਹਿਮਦਾਬਾਦ ਦੇ ਸੈਟੇਲਾਇਟ ਥਾਣੇ 'ਚ ਸ਼ਿਕਾਇਤ ਦਿੱਤੀ ਸੀ। ਇਸ 'ਤੇ ਕ੍ਰਾਇਮ ਬ੍ਰਾਂਚ ਨੇ ਮਾਮਲਾ ਦਰਜ ਕੀਤਾ ਹੈ।

ਇਸ ਮਾਮਲੇ ਦੀ ਜਾਂਚ ਦੌਰਾਨ ਮਹਿਲਾ ਪੁਲਸ ਥਾਣੇ ਦੀ ਇੰਚਾਰਜ ਸ਼ਵੇਤਾ ਜਡੇਜਾ ਨੇ ਦੋਸ਼ੀ ਤੋਂ 35 ਲੱਖ ਰੁਪਏ ਰਿਸ਼ਵਤ ਦੀ ਮੰਗ ਇਹ ਕਹਿੰਦੇ ਹੋਏ ਕੀਤੀ ਕਿ ਜੇਕਰ ਉਸ ਨੂੰ ਪੈਸਾ ਨਹੀਂ ਦਿੱਤਾ ਗਿਆ, ਤਾਂ ਦੋਸ਼ੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਸ਼ਵੇਤਾ ਜੜਡੇਜਾ ਨੇ ਕੇਨਲ ਸ਼ਾਹ ਦੇ ਭਰੇ ਭਾਵੇਸ਼ ਨੂੰ ਬੁਲਾ ਕੇ ਰਿਸ਼ਵਤ ਦੀ ਮੰਗ ਕੀਤੀ ਅਤੇ 20 ਲੱਖ ਰੁਪਏ 'ਚ ਦੋਵੇਂ ਧਿਰ ਰਾਜੀ ਹੋਏ।
 


Inder Prajapati

Content Editor

Related News