ਝਾਰਖੰਡ : ਵਿਆਹ ਤੋਂ ਇਨਕਾਰ ਕਰਨ 'ਤੇ ਸਿਰਫ਼ਿਰੇ ਆਸ਼ਿਕ ਨੇ ਕੁੜੀ 'ਤੇ ਪੈਟਰੋਲ ਛਿੜਕ ਕੇ ਲਾਈ ਅੱਗ

10/07/2022 3:26:08 PM

ਦੁਮਕਾ (ਭਾਸ਼ਾ)- ਝਾਰਖੰਡ ਦੇ ਦੁਮਕਾ ਜ਼ਿਲ੍ਹੇ 'ਚ ਸ਼ੁੱਕਰਵਾਰ ਤੜਕੇ ਇਕ 22 ਸਾਲਾ ਕੁੜੀ ਨੂੰ ਇਕ ਵਿਅਕਤੀ ਨੇ ਅੱਗ ਦੇ ਹਵਾਲੇ ਕਰ ਦਿੱਤਾ। ਕੁੜੀ ਦਾ ਕਸੂਰ ਸਿਰਫ਼ ਇੰਨਾ ਸੀ ਕਿ ਉਸ ਨੇ ਮੁੰਡੇ ਵਲੋਂ ਦਿੱਤਾ ਗਿਆ ਵਿਆਹ ਦਾ ਪ੍ਰਸਤਾਵ ਠੁਕਰਾ ਦਿੱਤਾ ਸੀ। 90 ਫੀਸਦੀ ਸੜ ਚੁੱਕੀ ਕੁੜੀ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਜਰਮੁੰਡੀ ਇਲਾਕੇ ਦੇ ਭਾਲਕੀ ਪਿੰਡ ਦੀ ਰਹਿਣ ਵਾਲੀ ਕੁੜੀ ਨੂੰ ਪਰਿਵਾਰ ਦੇ ਮੈਂਬਰਾਂ ਨੇ ਸਥਾਨਕ ਹਸਪਤਾਲ 'ਚ ਦਾਖ਼ਲ ਕਰਵਾਇਆ। ਜਰਮੁੰਡੀ ਦੇ ਸਬ-ਡਿਵੀਜ਼ਨਲ ਪੁਲਸ ਅਧਿਕਾਰੀ (ਐੱਸ.ਡੀ.ਪੀ.ਓ.) ਸ਼ਿਵੇਂਦਰ ਠਾਕੁਰ ਨੇ ਕਿਹਾ ਕਿ ਪਹਿਲਾਂ ਤੋਂ ਵਿਆਹੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। 

ਇਹ ਵੀ ਪੜ੍ਹੋ : ਲਗਜ਼ਰੀ ਘੜੀਆਂ ਦੀ ਤਸਕਰੀ 'ਚ ਦਿੱਲੀ ਹਵਾਈ ਅੱਡੇ 'ਤੇ ਇਕ ਸ਼ਖ਼ਸ ਗ੍ਰਿਫ਼ਤਾਰ

ਠਾਕੁਰ ਅਨੁਸਾਰ, ਇਕ ਸਥਾਨਕ ਵਿਅਕਤੀ, ਜੋ ਪੀੜਤਾ ਨਾਲ ਵਿਆਹ ਕਰਨਾ ਚਾਹੁੰਦਾ ਸੀ, ਸ਼ੁੱਕਰਵਾਰ ਸਵੇਰੇ ਉਸ ਦੇ ਘਰ ਗਿਆ। ਜਦੋਂ ਕੁੜੀ ਸੌਂ ਰਹੀ ਸੀ, ਉਸ 'ਤੇ ਪੈਟਰੋਲ ਛਿੜਕ ਕੇ ਅੱਗਾ ਲਗਾ ਦਿੱਤੀ। ਪਰਿਵਾਰ ਦੇ ਮੈਂਬਰਾਂ ਵਲੋਂ ਉਸ ਨੂੰ ਫੂਲੋ ਝਾਨੋ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੋਂ ਡਾਕਟਰਾਂ ਨੇ ਉਸ ਨੂੰ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸੇਜ਼ (ਰਿਮਸ) ਰੈਫ਼ਰ ਕਰ ਦਿੱਤਾ।'' ਪੁਲਸ ਨੇ ਮੈਜਿਸਟ੍ਰੇਟ ਨੂੰ ਬੁਲਾ ਕੇ ਕੁੜੀ ਦਾ ਬਿਆਨ ਦਰਜ ਕਰਵਾਇਆ ਅਤੇ ਐੱਫ.ਆਈ.ਆਰ. ਦਰਜ ਕਰ ਕੇ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਆਪਣੇ ਬਿਆਨ 'ਚ ਕੁੜੀ ਨੇ ਦੱਸਿਆ,''ਦੋਸ਼ੀ ਨੌਜਵਾਨ ਰਾਜੇਸ਼ ਰਾਵਤ ਨੇ ਮੈਨੂੰ 2 ਦਿਨ ਪਹਿਲਾਂ ਅੰਕਿਤਾ ਕਾਂਡ ਦੀ ਤਰ੍ਹਾਂ ਸਾੜ ਕੇ ਮਾਰਨ ਦੀ ਧਮਕੀ ਦਿੱਤੀ ਸੀ। ਉਸ ਨੇ ਧਮਕੀ ਦਿੱਤੀ ਸੀ ਕਿ ਉਹ ਉਸ ਨੂੰ ਕਿਸੇ ਹੋਰ ਨਾਲ ਵਿਆਹ ਨਹੀਂ ਕਰਨ ਦੇਵੇਗਾ। ਵਿਆਹ ਲਈ ਨਾ ਕਰਨ 'ਤੇ ਰਾਤ ਨੂੰ ਉਹ ਘਰ 'ਚ ਦਾਖ਼ਲ ਹੋਇਆ ਅਤੇ ਪੈਟਰੋਲ ਸੁੱਟ ਕੇ ਮੈਨੂੰ ਸਾੜ ਦਿੱਤਾ।'' ਇਸ ਤੋਂ ਪਹਿਲਾਂ ਦੁਮਕਾ 'ਚ ਹੀ ਅਗਸਤ ਮਹੀਨੇ ਇਸੇ ਤਰ੍ਹਾਂ ਦੀ ਇਕ ਘਟਨਾ 'ਚ 19 ਸਾਲਾ ਵਿਦਿਆਰਥਣ ਦੀ ਮੌਤ ਹੋ ਗਈ ਸੀ। 

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News