ਵਿਆਹ ਮਗਰੋਂ ਨਹੀਂ ਬਦਲੇਗੀ ਔਰਤ ਦੀ ਜਾਤ : ਸੁਪਰੀਮ ਕੋਰਟ

01/24/2018 10:24:56 AM

ਨਵੀਂ ਦਿੱਲੀ - ਕਿਸੇ ਵੀ ਵਿਅਕਤੀ ਦੀ ਜਾਤੀ 'ਚ ਤਬਦੀਲੀ ਨਹੀਂ ਹੋ ਸਕਦੀ। ਜਨਮ ਤੋਂ ਹੀ ਕਿਸੇ ਵਿਅਕਤੀ ਦੀ ਜਾਤੀ ਤੈਅ ਹੁੰਦੀ ਹੈ ਅਤੇ ਇਸ ਨੂੰ ਵਿਆਹ ਦੇ ਮਗਰੋਂ ਵੀ ਬਦਲਿਆ ਨਹੀਂ ਜਾ ਸਕਦਾ। ਇਕ ਮਹਿਲਾ ਅਧਿਆਪਕ ਨੇ ਕੇਂਦਰੀ ਵਿਦਿਆਲਾ 'ਚ ਨਿਯੁਕਤੀ ਦੇ ਮਾਮਲੇ 'ਤੇ ਸੁਪਰੀਮ ਕੋਰਟ 'ਚ ਸੁਣਵਾਈ ਦੌਰਾਨ ਅਦਾਲਤ ਨੇ ਇਕ ਅਹਿਮ ਟਿੱਪਣੀ ਕੀਤੀ। 
ਦਰਅਸਲ ਔਰਤ ਨੇ ਅਨੁਸੂਚਿਤ ਜਾਤੀ (ਐੱਸ. ਸੀ.) ਵਰਗ ਨਾਲ ਸੰਬੰਧਤ ਇਕ ਵਿਅਕਤੀ ਨਾਲ ਵਿਆਹ ਕਰਵਾ ਕੇ ਰਿਜ਼ਰਵੇਸ਼ਨ ਦਾ ਫਾਇਦਾ ਲੈਂਦਿਆਂ 21 ਸਾਲ ਪਹਿਲਾਂ ਕੇਂਦਰੀ ਵਿਦਿਆਲਾ 'ਚ ਅਧਿਆਪਕ ਦੇ ਤੌਰ 'ਤੇ ਨੌਕਰੀ ਸ਼ੁਰੂ ਕੀਤੀ ਸੀ। ਹੁਣ ਇਹ ਔਰਤ ਉਸੇ ਵਿਦਿਆਲਾ 'ਚ ਵਾਈਸ-ਪਿੰ੍ਰਸੀਪਲ ਦੇ ਅਹੁਦੇ 'ਤੇ ਕੰਮ ਕਰ ਰਹੀ ਹੈ।


Related News