ਟਾਇਲਟ ਲਈ ਥਾਣੇ ਪੁੱਜੀ ਔਰਤ, ਸਹੁਰੇ ਅਤੇ ਦਿਓਰ ''ਤੇ ਕੀਤਾ ਕੇਸ

Friday, Sep 29, 2017 - 03:00 PM (IST)

ਟਾਇਲਟ ਲਈ ਥਾਣੇ ਪੁੱਜੀ ਔਰਤ, ਸਹੁਰੇ ਅਤੇ ਦਿਓਰ ''ਤੇ ਕੀਤਾ ਕੇਸ

ਮੁਜ਼ੱਫਰਪੁਰ— ਸਵੱਛ ਭਾਰਤ ਮੁਹਿੰਮ ਦੇ ਅਧੀਨ ਲਾਏ ਗਏ 'ਲੋਟਾ ਬੋਤਲ ਬੰਦ ਕਰੋ, ਟਾਇਲਟ ਦਾ ਪ੍ਰਬੰਧ ਕਰੋ' ਦਾ ਹੁਣ ਪਿੰਡ-ਸ਼ਹਿਰ ਹਰ ਜਗ੍ਹਾ ਅਸਰ ਦਿੱਸਣ ਲੱਗਾ ਹੈ। ਟਾਇਲਟ ਨੂੰ ਲੈ ਕੇ ਔਰਤਾਂ ਅੱਗੇ ਆਉਣ ਲੱਗੀਆਂ ਹਨ। ਅਜਿਹਾ ਹੀ ਮੁਜ਼ੱਫਰਪੁਰ ਦੇ ਮੀਨਾਪੁਰ ਇਲਾਕੇ 'ਚ ਹੋਇਆ, ਜਿੱਥੇ ਇਕ ਨੂੰਹ ਟਾਇਲਟ ਲਈ ਥਾਣੇ ਪੁੱਜ ਗਈ। ਉਸ ਨੇ ਸਹੁਰੇ 'ਤੇ ਟਾਇਲਟ ਨਾ ਬਣਵਾਉਣ ਦਾ ਦੋਸ਼ ਲਾਉਂਦੇ ਹੋਏ ਲਿਖਤੀ ਸ਼ਿਕਾਇਤ ਦਰਜ ਕਰਵਾਈ। ਰੰਗੀਲਾ ਦੇਵੀ ਨੇ ਥਾਣੇਦਾਰ ਨੂੰ ਦੱਸਿਆ ਕਿ ਉਸ ਦਾ ਵਿਆਹ 2012 'ਚ ਕਰਜਾ ਥਾਣੇ ਦੇ ਸੁਨੀਲ ਨਾਲ ਹੋਇਆ। ਘਰ 'ਚ ਟਾਇਲਟ ਨਾ ਹੋਣ ਕਾਰਨ ਉਨ੍ਹਾਂ ਨੂੰ ਰੋਜ਼ ਖੁੱਲ੍ਹੇ 'ਚ ਟਾਇਲਟ ਲਈ ਜਾਣਾ ਪੈਂਦਾ ਹੈ ਅਤੇ ਇਸ ਦੌਰਾਨ ਉਨ੍ਹਾਂ ਨੂੰ ਲੋਕਾਂ ਦੀ ਬਦਨੀਅਤ ਨਜ਼ਰਾਂ ਨੂੰ ਝੱਲਣਾ ਪੈਂਦਾ ਹੈ।
ਔਰਤ ਨੇ ਦੱਸਿਆ ਕਿ ਟਾਇਲਟ ਨਾ ਹੋਣ ਕਾਰਨ ਉਨ੍ਹਾਂ ਨੂੰ ਹਮੇਸ਼ਾ ਪੇਕੇ 'ਚ ਰਹਿਣਾ ਪੈਂਦਾ ਹੈ। ਪਤੀ ਬਾਹਰ ਕੰਮ ਕਰਦਾ ਹੈ, ਜਦੋਂ ਉਹ ਆਉਂਦਾ ਹੈ ਤਾਂ ਉਸ ਨੂੰ ਸਹੁਰੇ ਘਰ ਆਉਣਾ ਪੈਂਦਾ ਹੈ। ਪਤੀ ਨੂੰ ਵਾਰ-ਵਾਰ ਸ਼ਿਕਾਇਤ ਕਰਨ 'ਤੇ ਉਹ ਘਰਵਾਲਿਆਂ ਦੇ ਭਰੋਸੇ ਟਾਇਲਟ ਬਣਵਾਉਣ ਦਾ ਕੰਮ ਛੱਡ ਦਿੰਦਾ ਹੈ। ਘਰ 'ਚ ਇਸ ਨੂੰ ਲੈ ਕੇ ਆਵਾਜ਼ ਚੁੱਕਣ 'ਤੇ ਤੰਗ ਕੀਤਾ ਜਾਂਦਾ ਹੈ। ਪੁਲਸ ਨੇ ਤੁਰੰਤ ਰੰਗੀਲਾ ਦੇਵੀ ਦੀ ਸ਼ਿਕਾਇਤ 'ਤੇ ਉਸ ਦੇ ਸਹੁਰੇ ਅਤੇ ਦਿਓਰ 'ਤੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਪਰ ਸਹੁਰੇ ਅਤੇ ਦਿਓਰ ਨੇ ਜਦੋਂ ਪੁਲਸ ਦੇ ਸਾਹਮਣੇ ਘਰ 'ਚ ਜਲਦ ਤੋਂ ਜਲਦ ਟਾਇਲਟ ਬਣਵਾਉਣ ਦੀ ਗੱਲ ਕਹੀ ਤਾਂ ਰੰਗੀਲਾ ਦੇਵੀ ਨੇ ਆਪਣੀ ਸ਼ਿਕਾਇਤ ਵਾਪਸ ਲੈ ਲਈ।


Related News