ਆਸਾਰਾਮ ਨੂੰ ਹਾਈ ਕੋਰਟ ਤੋਂ ਝਟਕਾ: ਬਿਮਾਰ ਪਤਨੀ ਨੂੰ ਮਿਲਣ ਲਈ ਮੰਗੀ ਸੀ ਅੰਤਰਿਮ ਜ਼ਮਾਨਤ, ਕੋਰਟ ਵੱਲੋਂ ਕੋਰੀ ਨਾਂਹ

Thursday, Oct 01, 2026 - 06:12 AM (IST)

ਆਸਾਰਾਮ ਨੂੰ ਹਾਈ ਕੋਰਟ ਤੋਂ ਝਟਕਾ: ਬਿਮਾਰ ਪਤਨੀ ਨੂੰ ਮਿਲਣ ਲਈ ਮੰਗੀ ਸੀ ਅੰਤਰਿਮ ਜ਼ਮਾਨਤ, ਕੋਰਟ ਵੱਲੋਂ ਕੋਰੀ ਨਾਂਹ

ਅਹਿਮਦਾਬਾਦ (ਏਜੰਸੀ) : ਗੁਜਰਾਤ ਹਾਈ ਕੋਰਟ ਨੇ ਆਸਾਰਾਮ ਨੂੰ ਅਹਿਮਦਾਬਾਦ ਦੇ ਇਕ ਹਸਪਤਾਲ ਵਿਚ ਇਲਾਜ ਕਰਵਾ ਰਹੀ ਆਪਣੀ ਪਤਨੀ ਨੂੰ ਮਿਲਣ ਲਈ ਮੰਗੀ ਗਈ 20 ਦਿਨਾਂ ਦੀ ਅੰਤਰਿਮ ਜ਼ਮਾਨਤ ਦੇਣ ਤੋਂ ਬੁੱਧਵਾਰ ਨੂੰ ਇਨਕਾਰ ਕਰ ਦਿੱਤਾ। ਆਸਾਰਾਮ ਇਸ ਸਮੇਂ ਰਾਜਸਥਾਨ ਦੀ ਜੋਧਪੁਰ ਜੇਲ੍ਹ ਵਿਚ ਬੰਦ ਹੈ। ਜਸਟਿਸ ਗੀਤਾ ਗੋਪੀ ਅਤੇ ਜਸਟਿਸ ਐੱਲ. ਐੱਸ. ਪੀਰਜ਼ਾਦਾ ਦੀ ਬੈਂਚ ਨੇ ਆਪਣੇ ਹੁਕਮ ਵਿਚ ਕਿਹਾ ਕਿ ਪਟੀਸ਼ਨਰ ਵੀਡੀਓ-ਕਾਨਫ਼ਰੰਸ ਰਾਹੀਂ ਆਪਣੀ ਪਤਨੀ ਨਾਲ ਗੱਲਬਾਤ ਦੀ ਇਜਾਜ਼ਤ ਲਈ ਜੇਲ ਸੁਪਰਡੈਂਟ ਨੂੰ ਅਪੀਲ ਕਰ ਸਕਦਾ ਹੈ।

ਇਹ ਵੀ ਪੜ੍ਹੋ : ਕਿਸਾਨਾਂ ਨੂੰ ਕੇਂਦਰ ਦਾ ਵੱਡਾ ਤੋਹਫ਼ਾ ! ਕਣਕ ਸਣੇ 6 ਫ਼ਸਲਾਂ 'ਤੇ ਵਧਾਈ MSP

ਗਾਂਧੀਨਗਰ ਦੀ ਇਕ ਅਦਾਲਤ ਨੇ ਆਸਾਰਾਮ ਨੂੰ 2013 ਦੇ ਜਬਰ-ਜ਼ਨਾਹ ਦੇ ਇਕ ਮਾਮਲੇ ਵਿਚ ਉਮਰ ਕੈਦ ਦੀ ਸਜ਼ਾ ਸੁਣਾਈ ਸੀ ਅਤੇ ਦੋਸ਼ਸਿੱਧੀ ਖ਼ਿਲਾਫ ਉਸ ਦੀ ਅਪੀਲ ’ਤੇ ਹਾਲ ਹੀ ਵਿਚ ਹਾਈ ਕੋਰਟ ਵਿਚ ਸੁਣਵਾਈ ਹੋ ਰਹੀ ਹੈ। ਉਹ 2013 ਵਿਚ ਰਾਜਸਥਾਨ ਦੇ ਜੋਧਪੁਰ ਸਥਿਤ ਆਪਣੇ ਆਸ਼ਰਮ ਵਿਚ ਇਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਦੇ ਇਕ ਹੋਰ ਮਾਮਲੇ ਵਿਚ ਵੀ ਉਮਰ ਕੈਦ ਦੀ ਸਜ਼ਾ ਕੱਟ ਰਿਹਾ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Sandeep Kumar

Content Editor

Related News