ਹੁਣ ਦਿੱਲੀ ’ਚ ਮਹਿਲਾ ਨੇ ‘ਕੈਬ ਡਰਾਈਵਰ’ ਨੂੰ ਸ਼ਰੇਆਮ ਮਾਰੇ ਥੱਪੜ, ਵੀਡੀਓ ਵਾਇਰਲ

Wednesday, Nov 17, 2021 - 11:16 AM (IST)

ਹੁਣ ਦਿੱਲੀ ’ਚ ਮਹਿਲਾ ਨੇ ‘ਕੈਬ ਡਰਾਈਵਰ’ ਨੂੰ ਸ਼ਰੇਆਮ ਮਾਰੇ ਥੱਪੜ, ਵੀਡੀਓ ਵਾਇਰਲ

ਨਵੀਂ ਦਿੱਲੀ— ਪਿਛਲੇ ਕੁਝ ਮਹੀਨਿਆਂ ਤੋਂ ਪਹਿਲਾਂ ਲਖਨਊ ’ਚ ਇਕ ਕੁੜੀ ਨੇ ਕੈਬ ਡਰਾਈਵਰ ਨੂੰ ਸ਼ਰੇਆਮ ਥੱਪੜ ਮਾਰੇ ਸਨ, ਜਿਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਉਸ ਦਾ ਵੀਡੀਓ ਵਾਇਰਲ ਹੋਇਆ ਸੀ। ਹੁਣ ਅਜਿਹੀ ਹੀ ਇਕ ਘਟਨਾ ਦਿੱਲੀ ’ਚ ਵੇਖਣ ਨੂੰ ਮਿਲੀ ਹੈ, ਜਿਸ ਵਿਚ ਇਕ ਮਹਿਲਾ ਨੇ ਕੈਬ ਡਰਾਈਵਰ ਨੂੰ ਸ਼ਰੇਆਮ ਥੱਪੜ ਅਤੇ ਮੁੱਕੇ ਮਾਰੇ।

 

ਕੈਬ ਡਰਾਈਵਰ ਨੂੰ ਥੱਪੜ ਮਾਰਨ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ। ਵੀਡੀਓ ’ਚ ਸਾਫ਼ ਵੇਖਿਆ ਜਾ ਸਕਦਾ ਹੈ ਕਿ ਕਿਵੇਂ ਮਹਿਲਾ ਡਰਾਈਵਰ ਨੂੰ ਥੱਪੜ ਮਾਰ ਰਹੀ ਹੈ। ਇਕ ਸ਼ਖਸ ਡਰਾਈਵਰ ਦਾ ਬਚਾਅ ਕਰਦੇ ਹੋਏ ਵੀਡੀਓ ਬਣਾ ਰਿਹਾ ਹੈ। ਇਹ ਵੀਡੀਓ ਸੈਂਟਰਲ ਦਿੱਲੀ ਦੇ ਵੈਸਟ ਪਲੇਟ ਨਗਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ 2 ਦਿਨ ਪੁਰਾਣਾ ਹੈ। ਇਸ ਵੀਡੀਓ ਨੂੰ ਵੇਖਣ ਮਗਰੋਂ ਦਿੱਲੀ ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਹੁਣ ਤੱਕ ਇਸ ਮਾਮਲੇ ਵਿਚ ਪੀੜਤ ਵਲੋਂ ਕੋਈ ਸ਼ਿਕਾਇਤ ਨਹੀਂ ਮਿਲੀ ਹੈ। ਸ਼ਿਕਾਇਤ ਮਿਲਣ ਮਗਰੋਂ ਮਾਮਲਾ ਦਰਜ ਕੀਤਾ ਜਾਵੇਗਾ। 

ਦੱਸਿਆ ਜਾ ਰਿਹਾ ਹੈ ਕਿ ਮਹਿਲਾ ਇਕ ਹੋਰ ਕੁੜੀ ਨਾਲ ਸਕੂਟੀ ’ਤੇ ਜਾ ਰਹੀ ਸੀ। ਸੜਕ ’ਤੇ ਭੀੜ ਹੋਣ ਦੀ ਵਜ੍ਹਾ ਕਰ ਕੇ ਕੈਬ ਉੱਥੇ ਫਸੀ ਹੋਈ ਸੀ। ਜਦੋਂ ਮਹਿਲਾ ਨੂੰ ਕੈਬ ਡਰਾਈਵਰ ਨੇ ਥਾਂ ਨਹੀਂ ਦਿੱਤੀ ਤਾਂ ਗੁੱਸੇ ਵਿਚ ਮਹਿਲਾ ਨੇ ਆਪਣੀ ਸਕੂਟੀ ਨੂੰ ਸੜਕ ’ਤੇ ਹੀ ਖੜ੍ਹਾ ਕਰ ਦਿੱਤਾ। ਉਸ ਨੇ ਗਾਲ੍ਹਾਂ ਕੱਢਦੇ ਹੋਏ ਕੈਬ ਡਰਾਈਵਰ ਨੂੰ ਕੈਬ ’ਚੋਂ ਬਾਹਰ ਕੱਢ ਕੇ ਮਾਰਨਾ ਸ਼ੁਰੂ ਕਰ ਦਿੱਤਾ, ਜਿਸ ਦਾ ਹੁਣ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋ ਰਿਹਾ ਹੈ।
 


author

Tanu

Content Editor

Related News