ਕੋਵਿਡ-19:ਰੱਦ ਕੀਤੀ ਮੈਟਰਨਿਟੀ ਛੁੱਟੀ, 22 ਦਿਨ ਦੇ ਬੱਚੇ ਨੂੰ ਲੈ ਕੇ GVMC ਮਹਿਲਾ ਕਮਿਸ਼ਨਰ ਪਹੁੰਚੀ ਦਫਤਰ
Sunday, Apr 12, 2020 - 02:48 PM (IST)

ਵਿਸ਼ਾਖਾਪਟਨਮ-ਕੋਰੋਨਾਵਾਇਰਸ ਖਿਲਾਫ ਜੰਗ ਲੜ ਰਹੇ ਅਜਿਹੇ ਕਈ ਯੋਧੇ ਹਨ, ਜੋ ਆਪਣੇ ਪਰਿਵਾਰ ਤੋਂ ਜ਼ਿਆਦਾ ਡਿਊਟੀ ਅਤੇ ਫਰਜ਼ ਨੂੰ ਪਹਿਲ ਦੇ ਰਹੇ ਹਨ। ਅਜਿਹਾ ਹੀ ਮਾਮਲਾ ਗ੍ਰੇਟਰ ਵਿਸ਼ਾਖਾਪਟਨਮ ਨਗਰ ਨਿਗਮ (ਜੀ.ਵੀ.ਐੱਮ.ਸੀ) ਤੋਂ ਸਾਹਮਣੇ ਆਇਆ ਹੈ ਜਿੱਥੇ ਕੋਰੋਨਾ ਦੇ ਵੱਧ ਰਹੇ ਕਹਿਰ ਦੌਰਾਨ ਜੀ.ਵੀ.ਐੱਮ.ਸੀ ਦੀ ਕਮਿਸ਼ਨਰ ਜੀ. ਸ਼੍ਰੀਜਨਾ ਆਪਣੀ ਡਿਲੀਵਰੀ ਦੇ 22 ਦਿਨਾਂ ਬਾਅਦ ਹੀ ਡਿਊਟੀ 'ਤੇ ਵਾਪਸ ਪਰਤੀ ਹੈ।
ਦੱਸ ਦੇਈਏ ਕਿ ਸ਼੍ਰੀਜਨ ਆਂਧਰਾ ਪ੍ਰਦੇਸ਼ ਦੇ ਗ੍ਰੇਟਰ ਵਿਸ਼ਾਖਾਪਟਨਮ 'ਚ ਮਿਊਂਸੀਪਲ ਕਮਿਸ਼ਨਰ ਹੈ। ਉਨ੍ਹਾਂ ਨੂੰ 6 ਮਹੀਨੇ ਦੀ ਮੈਟਰਨਿਟੀ ਛੁੱਟੀ ਮਿਲੀ ਸੀ ਪਰ ਉਨ੍ਹਾਂ ਨੇ ਛੁੱਟੀ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਸਿਰਫ 22 ਦਿਨ ਦੇ ਬੱਚੇ ਨੂੰ ਲੈ ਕੇ ਡਿਊਟੀ ਜੁਆਇੰਨ ਕਰ ਲਈ ਹੈ। ਕੋਵਿਡ-19 ਦੇ ਕਾਰਨ ਪੂਰੇ ਦੇਸ਼ 'ਚ ਲਾਕਡਾਊਨ ਹੈ, ਅਜਿਹੇ 'ਚ ਮਿਊਸੀਪਲ ਕਾਰਪੋਰੇਸ਼ਨ ਦਾ ਵਿਭਾਗ ਦੀ ਕਮਿਸ਼ਨਰ ਨੇ ਅੰਦਾਜ਼ਾ ਨਹੀਂ ਲਾਇਆ ਸੀ ਕਿ ਕੋਰੋਨਾਵਾਇਰਸ ਕਾਰਨ ਸਥਿਤੀ ਇੰਨੀ ਗੰਭੀਰ ਹੋ ਜਾਵੇਗੀ। ਸ਼੍ਰੀਜਨਾ ਆਪਣੇ ਬੱਚੇ ਨੂੰ ਵੀ ਕੰਮ ਨਾਲ ਮੈਨੇਜ ਕਰ ਰਹੀ ਹੈ। ਉਸ ਨੇ ਦੱਸਿਆ ਹੈ ਕਿ ਪਤੀ ਅਤੇ ਮਾਂ ਉਸ ਦਾ ਪੂਰਾ ਸਾਥ ਦਿੰਦੇ ਹਨ। ਸ਼੍ਰੀਜਨਾ ਨੇ ਕਿਹਾ ਹੈ ਕਿ ਦੇਸ਼ 'ਤੇ ਆਏ ਸੰਕਟ ਦੌਰਾਨ ਕੰਮ 'ਤੇ ਰਹਿਣ ਦੇ ਮਹੱਤਵ ਨੂੰ ਉਹ ਚੰਗੀ ਤਰ੍ਹਾਂ ਨਾਲ ਸਮਝਦੀ ਹੈ ਅਤੇ ਇਸ ਲਈ ਕੰਮ 'ਤੇ ਵਾਪਸ ਪਰਤੀ ਹੈ।
ਸ਼੍ਰੀਜਨਾ ਨੇ ਕਿਹਾ ਹੈ ਕਿ ਜ਼ਿਲਾ ਪ੍ਰਸ਼ਾਸਨ ਵਾਇਰਸ ਦੇ ਖਤਰੇ ਨੂੰ ਰੋਕਣ ਲਈ ਇਕ ਸਾਂਝੀ ਕੋਸ਼ਿਸ਼ ਕਰ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਗਰੀਬਾਂ ਦੀਆਂ ਜਰੂਰਤਾਂ ਪੂਰੀਆਂ ਕਰਨਾ ਅਤੇ ਜ਼ਿਲਾ ਅਧਿਕਾਰੀਆਂ ਦੇ ਨਾਲ ਸਾਰੇ ਪੱਧਰਾਂ 'ਤੇ ਤਾਲਮੇਲ ਬਣਾਉਣਾ ਤਾਂ ਕਿ ਇਹ ਯਕੀਨੀ ਕੀਤਾ ਜਾ ਸਕੇ ਕਿ ਵਾਇਰਸ ਨੂੰ ਰੋਕਿਆ ਜਾਵੇ, ਇਹ ਉਨ੍ਹਾਂ ਦੇ ਕੰਮ ਦਾ ਹਿੱਸਾ ਹੈ। ਕਮਿਸ਼ਨਰ ਨੇ ਦੱਸਿਆ ਹੈ ਕਿ ਐਮਰਜੰਸੀ ਦੌਰਾਨ ਡਿਊਟੀ ਸੰਭਾਲਣ ਅਤੇ ਲੋਕਾਂ ਨੂੰ ਸੁਰੱਖਿਅਤ ਪੀਣ ਯੋਗ ਪਾਣੀ ਉਪਲੱਬਧ ਕਰਵਾਉਣ ਦੀ ਜਰੂਰਤ ਸੀ। ਉਨ੍ਹਾਂ ਨੇ ਕਿਹਾ ਹੈ,"ਮੇਰੀ ਭੂਮਿਕਾ ਇਸ ਕੋਸ਼ਿਸ਼ 'ਚ ਸਿਰਫ ਇਕ ਛੋਟਾ ਜਿਹਾ ਹਿੱਸਾ ਹੈ। ਮੇਰੇ ਪੂਰੇ ਪਰਿਵਾਰ ਨੇ ਮੈਨੂੰ ਇਸ ਵਚਨਬੱਧਤਾ ਪ੍ਰਤੀ ਕੰਮ ਕਰਨ ਦੀ ਤਾਕਤ ਦਿੱਤੀ ਹੈ।"