ਬਣਾਇਆ ਚਾਕਲੇਟ ਤੋਂ ਗਣੇਸ਼, ਨਦੀ ਨਹੀਂ ਕੁਝ ਵੱਖਰੇ ਢੰਗ ਨਾਲ ਕੀਤਾ ਜਾਵੇਗਾ ਵਿਸਰਜਨ (ਤਸਵੀਰਾਂ)
Sunday, Sep 20, 2015 - 11:42 AM (IST)
ਮੁੰਬਈ- ਭਗਵਾਨ ਗਣੇਸ਼ ਜੀ ਨੂੰ ਲੋਕ ਆਪਣੇ ਘਰ ''ਚ ਲੈ ਕੇ ਆਉਂਦੇ ਹਨ ਤੇ ਸੁੱਖ-ਸ਼ਾਂਤੀ ਲਈ ਉਸ ਦੀ ਪੂਜਾ ਕਰਦੇ ਹਨ। ਗਣੇਸ਼ ਚਤੁਰਥੀ ਮੌਕੇ ਲੋਕ ਗਣੇਸ਼ ਜੀ ਨੂੰ ਆਪਣੇ ਘਰ ਲਿਆਉਂਦੇ ਹਨ ਤੇ ਕੁਝ ਦਿਨਾਂ ਬਾਅਦ ਗਣੇਸ਼ ਜੀ ਨੂੰ ਨਦੀ ਵਿਚ ਵਿਸਰਜਿਤ ਕਰ ਆਉਂਦੇ ਹਨ। ਗਣੇਸ਼ ਜੀ ਦੀਆਂ ਜ਼ਿਆਦਾਤਰ ਸੁੰਦਰ ਮੂਰਤੀਆਂ ਮਿੱਟੀ ਦੀਆਂ ਬਣੀਆਂ ਹੁੰਦੀਆਂ ਹਨ। ਨਦੀ ਵਿਚ ਵਿਸਰਜਨ ਕਰਨ ਤੋਂ ਬਾਅਦ ਮੂਰਤੀਆਂ ਕਾਰਨ ਵਾਤਾਵਰਣ ''ਤੇ ਕਾਫੀ ਮਾੜਾ ਅਸਰ ਪੈਂਦਾ ਹੈ ਪਰ ਮੁੰਬਈ ਦੀ ਰਹਿਣ ਵਾਲੀ ਰਿੰਟੂ ਕਲਿਆਣੀ ਰਾਠੌੜ ਨੇ ਕੁਝ ਵੱਖਰੇ ਹੀ ਢੰਗ ਨਾਲ ਗਣੇਸ਼ ਜੀ ਨੂੰ ਤਿਆਰ ਕੀਤਾ ਹੈ। ਜੀ ਹਾਂ, ਉਸ ਨੇ ਚਾਕਲੇਟ ਤੋਂ ਗਣੇਸ਼ ਜੀ ਦੀ ਮੂਰਤੀ ਬਣਾਈ ਹੈ।
ਰਿੰਟੂ ਨੇ ਗਣੇਸ਼ ਜੀ ਦੇ ਵਿਸਰਜਨ ਲਈ ਬਹੁਤ ਹੀ ਚੰਗਾ ਢੰਗ ਵੀ ਲੱਭਿਆ ਹੈ। ਉਹ ਇਸ ਚਾਕਲੇਟ ਨਾਲ ਬਣੀ ਹੋਈ ਮੂਰਤੀ ਨੂੰ 5 ਦਿਨਾਂ ਬਾਅਦ ਦੁੱਧ ''ਚ ਵਿਸਰਜਿਤ ਕਰੇਗੀ ਅਤੇ ਇਸੇ ਚਾਕਲੇਟ ਗਣੇਸ਼ ਨੂੰ ਗਰੀਬ ਅਤੇ ਲੋੜਵੰਦ ਬੱਚਿਆਂ ਨੂੰ ਵੰਡੇਗੀ। ਰਿੰਟੂ ਮੁੰਬਈ ਵਿਚ ਇਕ ਬੇਕਰੀ ਦੀ ਦੁਕਾਨ ਚਲਾਉਂਦੀ ਹੈ। ਉਸ ਨੇ ਗਣੇਸ਼ ਜੀ ਨੂੰ ਚਾਕਲੇਟ ਨਾਲ ਬਣਾਇਆ ਤੇ ਤਕਰੀਬਨ 35 ਕਿਲੋ ਚਾਕਲੇਟ ਨਾਲ 38 ਇੰਚ ਲੰਬੀ ਮੂਰਤੀ ਬਣਾਈ ਹੈ। ਇਸ ਚਾਕਲੇਟ ਨਾਲ ਹੀ ਉਸ ਨੇ ਗਣੇਸ਼ ਜੀ ਨੂੰ ਸਜਾਇਆ ਹੈ।
ਰਿੰਟੂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਭਗਤੀ ਦੇ ਨਾਂ ''ਤੇ ਵਾਤਾਵਰਣ ਦਾ ਸ਼ੋਸ਼ਣ ਹੋ ਰਿਹਾ ਹੈ, ਉਸ ਨੂੰ ਦੇਖ ਕੇ ਮੈਨੂੰ ਦੁੱਖ ਹੁੰਦਾ ਹੈ। ਰਿੰਟੂ ਦਾ ਕਹਿਣਾ ਹੈ ਕਿ ਵਾਤਾਵਰਣ ''ਚ ਪ੍ਰਦੂਸ਼ਣ ਨੂੰ ਘੱਟ ਕਰਨ ਦਾ ਇਹ ਇਕ ਵਧੀਆ ਤਰੀਕਾ ਹੈ। ਉਸ ਦਾ ਕਹਿਣਾ ਹੈ ਕਿ ਮੈਂ ਵਿਸਰਜਨ ਤੋਂ ਬਾਅਦ ਸਮੁੰਦਰ ਤੱਟ ਦੀ ਸਥਿਤੀ ਨੂੰ ਨਹੀਂ ਦੇਖ ਸਕਦੀ, ਇਸ ਲਈ ਮੈਂ ਇਸ ਤਰ੍ਹਾਂ ਗਣੇਸ਼ ਜੀ ਨੂੰ ਵਿਸਰਜਨ ਕਰਨ ਦਾ ਨਵਾਂ ਤਰੀਕਾ ਲੱਭਿਆ ਹੈ।
''ਜਗ ਬਾਣੀ'' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। ''ਜਗ ਬਾਣੀ'' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ ''ਜਗ ਬਾਣੀ'' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।