ਮਾਂ ਨੇ ਇਕ ਸਾਲ ਦੇ ਪੁੱਤ ਸਮੇਤ ਇਮਾਰਤ ਤੋਂ ਮਾਰੀ ਛਾਲ, ਇਸ ਕਾਰਨ ਚੁੱਕਿਆ ਖ਼ੌਫਨਾਕ ਕਦਮ

Friday, Sep 01, 2023 - 12:26 PM (IST)

ਮਾਂ ਨੇ ਇਕ ਸਾਲ ਦੇ ਪੁੱਤ ਸਮੇਤ ਇਮਾਰਤ ਤੋਂ ਮਾਰੀ ਛਾਲ, ਇਸ ਕਾਰਨ ਚੁੱਕਿਆ ਖ਼ੌਫਨਾਕ ਕਦਮ

ਠਾਣੇ (ਭਾਸ਼ਾ)- ਮਹਾਰਾਸ਼ਟਰ ਦੇ ਠਾਣੇ ਸ਼ਹਿਰ 'ਚ ਇਕ ਔਰਤ ਨੇ ਸ਼ੁੱਕਰਵਾਰ ਨੂੰ ਆਪਣੇ ਇਕ ਸਾਲ ਦੇ ਪੁੱਤ ਨਾਲ ਇਮਾਰਤ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਪੁਲਸ ਨੇ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ 26 ਸਾਲਾ ਔਰਤ ਨੇ ਪਤੀ ਨਾਲ ਝਗੜੇ ਤੋਂ ਬਾਅਦ ਇਹ ਖ਼ੌਫਨਾਕ ਕਦਮ ਚੁੱਕਿਆ। ਕਾਸਾਰਵਡਵਲੀ ਪੁਲਸ ਥਾਣੇ ਦੇ ਇੰਸਪੈਕਟਰ ਵਾਈ.ਐੱਸ. ਅਵਹਾਦ ਨੇ ਦੱਸਿਆ ਕਿ ਔਰਤ ਪ੍ਰਿਯੰਕਾ ਮੋਹਤੇ ਆਪਣੇ ਪਤੀ ਅਤੇ ਪੁੱਤ ਨਾਲ ਘੋੜਬੰਦਰ ਰੋਡ ਸਥਿਤ ਇਕ ਇਮਾਰਤ 'ਚ ਰਹਿੰਦੀ ਸੀ। 

ਇਹ ਵੀ ਪੜ੍ਹੋ : ਪੁਲਸ ਮੁਲਾਜ਼ਮ ਦੀ ਵਾਇਰਲ ਵੀਡੀਓ ਵੇਖ ਸਿੱਖ ਸੰਗਤ 'ਚ ਭਾਰੀ ਰੋਸ, ਆਰ.ਪੀ. ਸਿੰਘ ਨੇ ਚੁੱਕੇ ਸਵਾਲ

ਉਨ੍ਹਾਂ ਦੱਸਿਆ ਕਿ 30 ਅਗਸਤ ਨੂੰ ਰੱਖੜੀ ਦੇ ਦਿਨ ਔਰਤ ਆਪਣੀ ਭੈਣ ਦੇ ਇੱਥੇ ਜਾਣਾ ਚਾਹੁੰਦੀ ਸੀ ਪਰ ਉਸ ਦੇ ਪਤੀ ਨੇ ਬੱਚੇ ਨੂੰ ਨਾਲ ਨਾ ਲਿਜਾਉਣ ਲਈ ਕਿਹਾ, ਇਸ 'ਤੇ ਦੋਹਾਂ ਵਿਚਾਲੇ ਤਿੱਖੀ ਬਹਿਸ ਹੋਈ। ਅਵਹਾਦ ਨੇ ਦੱਸਿਆ ਕਿ ਇਸੇ ਕਾਰਨ ਔਰਤ ਨੇ ਦੇਰ ਰਾਤ 1.30 ਵਜੇ ਆਪਣੇ ਪੁੱਤ ਨਾਲ ਫਲੈਟ ਦੀ ਬਾਲਕਨੀ 'ਚੋਂ ਛਾਲ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਆਵਾਜ਼ ਸੁਣ ਕੇ ਹੋਰ ਲੋਕ ਇਮਾਰਤ ਤੋਂ ਬਾਹਰ ਆਏ ਤਾਂ ਦੇਖਿਆ ਕਿ ਮਾਂ-ਪੁੱਤ ਜ਼ਮੀਨ 'ਤੇ ਖੂਨ ਨਾਲ ਲੱਥਪੱਥ ਪਏ ਹਨ, ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਲਾਸ਼ਾਂ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਭੇਜੀਆਂ ਗਈਆਂ ਅਤੇ ਪੁਲਸ ਨੇ ਹਾਦਸੇ ਦੇ ਕਾਰਨ ਮੌਤ ਦਾ ਮਾਮਲਾ ਦਰਜ ਕਰ ਲਿਆ ਹੈ। ਪੁਲਸ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਇਮਾਰਤ 'ਚ ਕਿੰਨੀ ਮੰਜ਼ਲਾਂ ਹਨ ਅਤੇ ਔਰਤ ਕਿਹੜੀ ਮੰਜ਼ਲ 'ਤੇ ਰਹਿੰਦੀ ਸੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News