ਹਰਿਆਣਾ : ਮਾਂ ਨੇ 3 ਬੱਚਿਆਂ ਸਮੇਤ ਪਾਣੀ ਦੀ ਟੈਂਕੀ ''ਚ ਮਾਰੀ ਛਾਲ, ਮਾਸੂਮਾਂ ਦੀ ਮੌਤ

Wednesday, Nov 23, 2022 - 12:40 PM (IST)

ਹਰਿਆਣਾ : ਮਾਂ ਨੇ 3 ਬੱਚਿਆਂ ਸਮੇਤ ਪਾਣੀ ਦੀ ਟੈਂਕੀ ''ਚ ਮਾਰੀ ਛਾਲ, ਮਾਸੂਮਾਂ ਦੀ ਮੌਤ

ਨੂੰਹ (ਭਾਸ਼ਾ)- ਹਰਿਆਣਾ ਦੇ ਨੂੰਹ ਜ਼ਿਲ੍ਹੇ ਦੇ ਖੇਰਲਾ ਪਿੰਡ 'ਚ ਮੰਗਲਵਾਰ ਨੂੰ ਇਕ ਮਾਂ ਨੇ ਆਪਣੇ ਤਿੰਨ ਬੱਚਿਆਂ ਨਾਲ ਪਾਣੀ ਦੀ ਟੈਂਕੀ 'ਚ ਛਾਲ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ 'ਚ ਤਿੰਨ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ ਮਾਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਨ੍ਹਾਂ ਦੱਸਿਆ ਕਿ ਘਟਨਾ ਦੁਪਹਿਰ ਕਰੀਬ 12 ਵਜੇ ਦੀ ਹੈ, ਜਦੋਂ ਔਰਤ ਨੇ ਆਪਣੇ ਘਰ ਅੰਦਰ ਬਣੀ ਟੈਂਕੀ 'ਚ ਛਾਲ ਮਾਰ ਦਿੱਤੀ। ਪੁਲਸ ਨੇ ਦੱਸਿਆ ਕਿ ਬੱਚਿਆਂ ਦੀ ਰੌਣ ਦੀ ਆਵਾਜ਼ ਸੁਣ ਕੇ ਮੌਕੇ 'ਤੇ ਪਹੁੰਚੇ ਗੁਆਂਢੀਆਂ ਨੇ ਉਨ੍ਹਾਂ ਨੂੰ ਬਾਹਰ ਕੱਢਿਆ ਪਰ ਸਾਰਿਆਂ ਦੀ ਮੌਤ ਹੋ ਚੁੱਕੀ ਸੀ।

ਉਨ੍ਹਾਂ ਦੱਸਿਆ ਕਿ ਸ਼ਕੁਨਤ (33) ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਪੁਲਸ ਨੇ ਦੱਸਿਆ ਕਿ ਘਟਨਾ 'ਚ ਸ਼ਬਾਨਾ (10), ਸਾਦ (8) ਅਤੇ ਚਾਰ ਮਹੀਨੇ ਦੇ ਇਕਰਾਰ ਦੀ ਮੌਤ ਹੋ ਗਈ ਹੈ। ਉੱਥੇ ਹੀ ਘਟਨਾ ਦੇ ਸਮੇਂ ਔਰਤ ਦਾ 12 ਸਾਲਾ ਪੁੱਤਰ ਸਕੂਲ 'ਚ ਸੀ। ਨੂੰਹ ਸਦਰ ਥਾਣੇ ਦੇ ਇੰਚਾਰਜ ਇੰਸਪੈਕਟਰ ਭਾਰਤ ਸਿੰਘ ਨੇ ਦੱਸਿਆ,''ਔਰਤ ਦੇ ਪਤੀ ਮੁਹੰਮਦ ਆਰਿਫ਼ ਦੀ ਸ਼ਿਕਾਇਤ 'ਤੇ ਅਸੀਂ ਮਾਮਲਾ ਦਰਜ ਕਰ ਲਿਆ ਹੈ। ਪੋਸਟਮਾਰਮ ਤੋਂ ਬਾਅਦ ਲਾਸ਼ਾਂ ਪਰਿਵਾਰ ਨੂੰ ਸੌਂਪ ਦਿੱਤੀਆਂ ਗਈਆਂ। ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।''


author

DIsha

Content Editor

Related News