ਮੋਬਾਈਲ ਖੋਹਣ ਵਾਲੇ ਲੁਟੇਰੇ ਨੂੰ ਫੜਨ ਲਈ ਔਰਤ ਨੇ ਚਲਦੀ ਟਰੇਨ ’ਚੋਂ ਮਾਰੀ ਛਾਲ
Saturday, Apr 22, 2023 - 11:17 AM (IST)

ਕੋਲਕਾਤਾ, (ਭਾਸ਼ਾ)- ਪੱਛਮੀ ਬੰਗਾਲ ਦੇ ਦੱਖਣੀ 24 ਪਰਗਨਾ ਜ਼ਿਲੇ ਵਿੱਚ ਮੋਬਾਈਲ ਫ਼ੋਨ ਖੋਹ ਕੇ ਭੱਜ ਰਹੇ ਲੁਟੇਰੇ ਨੂੰ ਫੜਨ ਲਈ ਇੱਕ ਔਰਤ ਨੇ ਚੱਲਦੀ ਰੇਲ ਗੱਡੀ ’ਚੋਂ ਛਾਲ ਮਾਰ ਦਿੱਤੀ ਜਿਸ ਕਾਰਨ ਉਹ ਜ਼ਖ਼ਮੀ ਹੋ ਗਈ।
ਪੁਲਸ ਨੇ ਦੱਸਿਆ ਕਿ ਇੱਕ ਨਰਸ ਕਾਂਗਸੰਗ ਉਪ-ਜ਼ਿਲਾ ਹਸਪਤਾਲ ਵਿੱਚ ਆਪਣੀ ਡਿਊਟੀ ਪੂਰੀ ਕਰਨ ਤੋਂ ਬਾਅਦ ਵੀਰਵਾਰ ਸ਼ਾਮ ਟ੍ਰੇਨ ਰਾਹੀਂ ਆਪਣੇ ਘਰ ਲਈ ਸਟੇਸ਼ਨ ’ਤੇ ਪੁੱਜੀ। ਜਦੋਂ ਉਹ ਮਤਲਾ ਹਾਲਟ ਸਟੇਸ਼ਨ ਨੇੜੇ ਕੈਕਸਿੰਗ-ਸਿਆਲਦਾਹ ਰੇਲ ਗੱਡੀ ’ਤੇ ਚੜ੍ਹੀ ਤਾਂ ਇੱਕ ਲੁਟੇਰੇ ਨੇ ਉਸ ਦਾ ਮੋਬਾਈਲ ਫੋਨ ਖੋਹ ਲਿਆ ਅਤੇ ਰੇਲ ਗੱਡੀ ਤੋਂ ਛਾਲ ਮਾਰ ਦਿੱਤੀ। ਉਸ ਨੂੰ ਫੜਨ ਲਈ ਨਰਸ ਨੇ ਵੀ ਚਲਦੀ ਟ੍ਰੇਨ ’ਚੋਂ ਛਾਲ ਮਾਰ ਦਿੱਤੀ।
ਸੂਚਨਾ ਮਿਲਣ ’ਤੇ ਸਰਕਾਰੀ ਰੇਲਵੇ ਪੁਲਸ (ਜੀ. ਆਰ. ਪੀ.) ਮੌਕੇ ’ਤੇ ਪਹੁੰਚੀ ਅਤੇ ਨਰਸ ਨੂੰ ਕਾਨਸੰਗ ਉਪ-ਜ਼ਿਲਾ ਹਸਪਤਾਲ ਲੈ ਗਈ। ਪੁਲਸ ਲੁਟੇਰੇ ਦੀ ਭਾਲ ਕਰ ਰਹੀ ਹੈ।