‘ਸੁਰੱਖਿਆ ਫੋਰਸਾਂ ਨੇ ਸ਼ੱਕੀ ਵਾਹਨ ’ਤੇ ਗੋਲੀਬਾਰੀ ਕੀਤੀ, ਔਰਤ ਜ਼ਖਮੀ’

4/18/2021 3:16:50 AM

ਸ੍ਰੀਨਗਰ (ਅਰੀਜ਼) : ਜੰਮੂ-ਕਸ਼ਮੀਰ ਦੇ ਪੁਲਵਾਮਾ ਜ਼ਿਲੇ ’ਚ ਸ਼ਨੀਵਾਰ ਨੂੰ ਇਕ ਜਾਂਚ ਚੌਕੀ ’ਤੇ ਇਕ ਵਾਹਨ ਦੇ ਨਾ ਰੁਕਣ ’ਤੇ ਸੁਰੱਖਿਆ ਫੋਰਸਾਂ ਨੇ ਉਸ ’ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਔਰਤ ਜ਼ੁਨੈਦ ਤਾਰਿਕ ਡਾਰ ਵਾਸੀ ਬੇਦਲਪੋਰਾ, ਹੰਦਵਾੜਾ ਜ਼ਖਮੀ ਹੋ ਗਈ। ਵਾਹਨ ਦੇ ਚਾਲਕ ਨੂੰ ਗ੍ਰਿਫਤਾਰ ਕਰ ਕੇ ਵਾਹਨ ਜ਼ਬਤ ਕਰ ਲਿਆ ਗਿਆ।

ਪੁਲਸ ਸੂਤਰਾਂ ਅਨੁਸਾਰ ਦੱਖਣੀ ਕਸ਼ਮੀਰ ਜ਼ਿਲੇ ਦੇ ਆਵੰਤੀਪੁਰਾ ਇਲਾਕੇ ਵਿਚ ਇਕ ਜਾਂਚ ਚੌਕੀ ’ਤੇ ਵਾਹਨ ਨੂੰ ਰੁਕਣ ਦਾ ਇਸ਼ਾਰਾ ਕੀਤਾ ਗਿਆ ਪਰ ਉਹ ਉੱਥੋਂ ਨਿਕਲ ਗਿਆ। ਚੌਕੀ ’ਤੇ ਮੌਜੂਦ ਸੁਰੱਖਿਆ ਫੋਰਸਾਂ ਨੇ ਵਾਹਨ ’ਤੇ ਗੋਲੀਆਂ ਚਲਾਈਆਂ, ਜਿਸ ਨਾਲ ਔਰਤ ਜ਼ਖਮੀ ਹੋ ਗਈ।

ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।


Inder Prajapati

Content Editor Inder Prajapati