ਔਰਤ ਨੂੰ ਆਨਲਾਈਨ ਖਾਣਾ ਮੰਗਵਾਉਣਾ ਪਿਆ ਮਹਿੰਗਾ, ਫੂਡ ਬੁਆਏ ਨੇ ਕਰ ਦਿੱਤੀ ਗੰਦੀ ਹਰਕਤ
Saturday, Jan 11, 2025 - 11:33 AM (IST)
ਵੈੱਬ ਡੈਸਕ- ਅੱਜ-ਕੱਲ੍ਹ ਦੇ ਰਝੇਵਿਆਂ ਭਰੇ ਸਮੇਂ 'ਚ ਦੇਸ਼ 'ਚ ਆਨਲਾਈਨ ਫੂਡ ਆਰਡਰਿੰਗ ਦਾ ਰੁਝਾਨ ਤੇਜ਼ੀ ਨਾਲ ਵੱਧ ਰਿਹਾ ਹੈ। ਵਰਕਿੰਗ ਔਰਤਾਂ ਕੋਲ ਸਮੇਂ ਦੀ ਬਹੁਤ ਘਾਟ ਹੋਣ ਕਾਰਨ ਉਹ ਘਰ 'ਚ ਖਾਣਾ ਬਣਾਉਣ ਤੋਂ ਬਚਦੀਆਂ ਹਨ। ਜਿਸ ਕਾਰਨ ਫੂਡ ਡਿਲੀਵਰੀ ਦੇ ਕੰਮ 'ਚ ਵਾਧਾ ਹੁੰਦਾ ਜਾ ਰਿਹਾ ਹੈ। ਸਾਨੂੰ ਘਰ ਬੈਠੇ ਹੀ ਮਨਪਸੰਦ ਖਾਣਾ ਆਰਡਰ ਕਰਨ ਦੀ ਸਹੂਲਤ ਨੇ ਲੋਕਾਂ ਦੀ ਆਦਤ ਨੂੰ ਵਿਗਾੜ ਕੇ ਰੱਖ ਦਿੱਤਾ ਹੈ। ਵਡੋਦਰਾ ਵਿਚ ਵਾਪਰੀ ਇਕ ਘਟਨਾ ਨੇ ਇਸ ਪ੍ਰਕਿਰਿਆ ਦੇ ਸੁਰੱਖਿਆ ਪਹਿਲੂਆਂ ‘ਤੇ ਸਵਾਲ ਖੜ੍ਹੇ ਕਰ ਦਿੱਤੇ ਹਨ, ਵਡੋਦਰਾ ਦੇ ਨਿਊ ਅਲਕਾਪੁਰੀ ਇਲਾਕੇ ਵਿਚ ਇਕ 36 ਸਾਲਾ ਵਿਆਹੁਤਾ ਔਰਤ ਨੂੰ ਖਾਣਾ ਮੰਗਵਾਉਣਾ ਮਹਿੰਗਾ ਪੈ ਗਿਆ। ਔਰਤ ਨੇ ਆਨਲਾਈਨ ਫੂਡ ਡਿਲੀਵਰੀ ਐਪ ਤੋਂ ਖਾਣਾ ਆਰਡਰ ਕੀਤਾ ਸੀ, ਪਰ ਭੋਜਨ ਦੀ ਡਿਲੀਵਰੀ ਕਰਨ ਆਏ ਡਿਲੀਵਰੀ ਬੁਆਏ ਨੇ ਉਸ ਦੀ ਨਿੱਜਤਾ ਅਤੇ ਸਨਮਾਨ ‘ਤੇ ਹਮਲਾ ਕੀਤਾ।
ਇਹ ਵੀ ਪੜ੍ਹੋ- ਯੁਜਵੇਂਦਰ ਨੂੰ ਆਪਣੀਆਂ ਉਂਗਲੀਆਂ 'ਤੇ ਨਚਾਉਂਦੀ ਸੀ ਧਨਸ਼੍ਰੀ, ਖੁਦ ਕੀਤਾ ਸੀ ਖੁਲਾਸਾ
ਡਿਲੀਵਰੀ ਬੁਆਏ ਨੇ ਕੀਤੀ ਅਸ਼ਲੀਲ ਹਰਕਤ
ਭੋਜਨ ਦੀ ਡਿਲੀਵਰੀ ਕਰਦੇ ਸਮੇਂ ਡਿਲੀਵਰੀ ਬੁਆਏ ਨੇ ਔਰਤ ਨੂੰ ਕਿਹਾ, “ਹਾਇ, ਤੁਸੀਂ ਬਹੁਤ ਸੁੰਦਰ ਲੱਗ ਰਹੇ ਹੋ। ਆਈ ਲਵ ਯੂ।” ਇਸ ਤੋਂ ਬਾਅਦ ਉਸ ਨੇ ਔਰਤ ਦਾ ਹੱਥ ਫੜਨ ਦੀ ਕੋਸ਼ਿਸ਼ ਵੀ ਕੀਤੀ। ਇਸ ਅਚਾਨਕ ਵਿਵਹਾਰ ਤੋਂ ਘਬਰਾ ਕੇ ਔਰਤ ਨੇ ਤੁਰੰਤ ਦਰਵਾਜ਼ਾ ਬੰਦ ਕਰ ਦਿੱਤਾ।
ਇਹ ਵੀ ਪੜ੍ਹੋ- ਭਗਵਾਨ ਭੋਲੇਨਾਥ ਦੀ ਭਗਤੀ 'ਚ ਲੀਨ ਨਜ਼ਰ ਆਈ ਸਾਰਾ ਅਲੀ ਖਾਨ, ਦੇਖੋ ਮਨਮੋਹਕ ਤਸਵੀਰਾਂ
ਪੁਲਸ ਨੂੰ ਦਿੱਤੀ ਸ਼ਿਕਾਇਤ
ਇਸ ਘਟਨਾ ਤੋਂ ਬਾਅਦ ਮਹਿਲਾ ਨੇ ਲਕਸ਼ਮੀਪੁਰਾ ਥਾਣੇ ‘ਚ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਡਿਲੀਵਰੀ ਬੁਆਏ ਦੀ ਪਛਾਣ ਕਰ ਲਈ। ਮੁਲਜ਼ਮ ਦਾ ਨਾਂ ਮੁਹੰਮਦ ਅਕਮਲ ਸਿਰਜੇਵਾਲਾ (19 ਸਾਲ, ਵਾਸੀ ਵਾਦੀ, ਮੋਗਲਵਾੜਾ) ਹੈ। ਉਸਨੂੰ ਗ੍ਰਿਫਤਾਰ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ- ਬਿਗ ਬੌਸ 18 ਫਾਈਨਲ ਤੋਂ ਪਹਿਲਾਂ ਲੀਕ ਹੋਇਆ ਜੇਤੂ ਦਾ ਨਾਂ ! ਜਾਣੋ ਕਿਸ ਨੂੰ ਮਿਲੇਗੀ ਟਰਾਫੀ
ਸੁਰੱਖਿਆ ‘ਤੇ ਉਠਾਏ ਹਨ ਸਵਾਲ
ਇਹ ਘਟਨਾ ਆਨਲਾਈਨ ਫੂਡ ਡਿਲੀਵਰੀ ਸੇਵਾਵਾਂ ਦੀ ਸੁਰੱਖਿਆ ਅਤੇ ਤਸਦੀਕ ਪ੍ਰਕਿਰਿਆਵਾਂ ‘ਤੇ ਸਵਾਲ ਖੜ੍ਹੇ ਕਰਦੀ ਹੈ। ਅਜਿਹੀਆਂ ਘਟਨਾਵਾਂ ਨਾ ਸਿਰਫ਼ ਖਪਤਕਾਰਾਂ ਦੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਂਦੀਆਂ ਹਨ ਸਗੋਂ ਕੰਪਨੀਆਂ ਦੀ ਸਾਖ ਨੂੰ ਵੀ ਪ੍ਰਭਾਵਿਤ ਕਰਦੀਆਂ ਹਨ।
ਅਜਿਹੀਆਂ ਘਟਨਾਵਾਂ ਤੋਂ ਬਚਣ ਲਈ ਖਪਤਕਾਰਾਂ ਨੂੰ ਸੁਚੇਤ ਰਹਿਣਾ ਚਾਹੀਦਾ ਹੈ। ਕਿਸੇ ਵੀ ਅਸਾਧਾਰਨ ਵਿਵਹਾਰ ਦੀ ਸਥਿਤੀ ਵਿੱਚ, ਤੁਰੰਤ ਸਬੰਧਤ ਅਧਿਕਾਰੀਆਂ ਨੂੰ ਸੂਚਿਤ ਕਰੋ। ਇਸ ਦੇ ਨਾਲ ਹੀ ਕੰਪਨੀਆਂ ਨੂੰ ਆਪਣੇ ਡਿਲੀਵਰੀ ਏਜੰਟਾਂ ਦੀ ਵੈਰੀਫਿਕੇਸ਼ਨ ਪ੍ਰਕਿਰਿਆ ਨੂੰ ਹੋਰ ਸਖ਼ਤ ਬਣਾਉਣ ਦੀ ਲੋੜ ਹੈ।
ਇਹ ਵੀ ਪੜ੍ਹੋ- California Wildfire 'ਚ ਫਸੀ ਮਸ਼ਹੂਰ ਅਦਾਕਾਰਾ ਦੀ ਭੈਣ, ਅਜਿਹਾ ਹੋਇਆ ਹਾਲ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।