ਆਨਲਾਈਨ ਖਰੀਦੀ ਸੀ ਅਲਮਾਰੀ, ਡਿਲੀਵਰ ਹੋਣ ’ਤੇ ਖੋਲ੍ਹੀ ਤਾਂ ਉੱਡ ਗਏ ਹੋਸ਼

Tuesday, Jan 07, 2025 - 06:25 PM (IST)

ਆਨਲਾਈਨ ਖਰੀਦੀ ਸੀ ਅਲਮਾਰੀ, ਡਿਲੀਵਰ ਹੋਣ ’ਤੇ ਖੋਲ੍ਹੀ ਤਾਂ ਉੱਡ ਗਏ ਹੋਸ਼

ਵੈੱਬ ਡੈਸਕ - ਕਈ ਵਾਰ ਅਸੀਂ ਆਪਣੀਆਂ ਜ਼ਰੂਰੀ ਚੀਜ਼ਾਂ ਆਨਲਾਈਨ ਖਰੀਦਦੇ ਹਾਂ। ਇਸ ਪ੍ਰਕ੍ਰਿਆ ’ਚ, ਕਈ ਵਾਰ ਸਾਨੂੰ ਕੁਝ ਬਹੁਤ ਚੰਗਾ ਮਿਲਦਾ ਹੈ ਪਰ ਕਈ ਵਾਰ ਸਾਨੂੰ ਬਹੁਤ ਬੁਰਾ ਵੀ ਮਿਲਦਾ ਹੈ। ਇਕ ਔਰਤ ਨੇ ਅਜਿਹਾ ਹੀ ਕੀਤਾ, ਜਿਸ ਨੇ ਫੇਸਬੁੱਕ ਮਾਰਕੀਟਪਲੇਸ 'ਤੇ ਇਕ ਗਰੁੱਪ ਤੋਂ ਆਪਣੇ ਲਈ ਅਲਮਾਰੀ ਖਰੀਦੀ। ਔਰਤ ਨੂੰ ਕੋਈ ਉਮੀਦ ਨਹੀਂ ਸੀ ਕਿ ਉਸ ਨੂੰ ਇਸ ਅਲਮਾਰੀ ਦੇ ਅੰਦਰ ਕੋਈ ਚੀਜ਼ ਮਿਲੇਗੀ, ਜੋ ਉਸ ਲਈ ਬਹੁਤ ਲਾਭਦਾਇਕ ਹੋਵੇਗੀ। ਕਲਪਨਾ ਕਰੋ ਕਿ ਜੇਕਰ ਤੁਸੀਂ ਸੈਕਿੰਡ ਹੈਂਡ ਕੋਈ ਚੀਜ਼ ਖਰੀਦਦੇ ਹੋ ਅਤੇ ਤੁਹਾਨੂੰ ਉਸ ’ਚ ਕੋਈ ਅਜਿਹੀ ਚੀਜ਼ ਮਿਲਦੀ ਹੈ ਜਿਸਦੀ ਕੀਮਤ ਚੰਗੀ ਹੈ, ਤਾਂ ਤੁਸੀਂ ਕਿਵੇਂ ਮਹਿਸੂਸ ਕਰੋਗੇ? ਅਜਿਹਾ ਹੀ ਇਕ ਔਰਤ ਨਾਲ ਹੋਇਆ ਜਦੋਂ ਉਸ ਨੇ ਆਨਲਾਈਨ ਸੈਕਿੰਡ ਹੈਂਡ ਅਲਮਾਰੀ ਖਰੀਦੀ। ਡੇਲੀ ਸਟਾਰ ਦੀ ਰਿਪੋਰਟ ਮੁਤਾਬਕ ਮਹਿਲਾ ਨੂੰ ਇਸ ਅਲਮਾਰੀ ਦੇ ਅੰਦਰ ਇੱਕ ਅਜਿਹਾ ਕੀਮਤੀ ਖਜ਼ਾਨਾ ਮਿਲਿਆ, ਜਿਸ ਬਾਰੇ ਉਸਨੇ ਕਦੇ ਸੋਚਿਆ ਵੀ ਨਹੀਂ ਸੀ।

ਆਨਲਾਈਨ ਖਰੀਦਿਆ ਸੀ ਸੈਕੰਡ ਹੈਡ ਕੈਬਿਨੇਟ

ਅਮਾਂਡਾ ਡੇਵਿਟ ਨਾਂ ਦੀ ਔਰਤ ਨੇ ਸੋਸ਼ਲ ਮੀਡੀਆ 'ਤੇ ਆਪਣੀ ਕਹਾਣੀ ਸ਼ੇਅਰ ਕੀਤੀ ਹੈ। ਅਮਰੀਕਾ ਦੇ ਟੈਕਸਾਸ ਦੀ ਰਹਿਣ ਵਾਲੀ ਅਮਾਂਡਾ ਨੇ ਸੋਸ਼ਲ ਮੀਡੀਆ 'ਤੇ ਲਿਖਿਆ ਹੈ ਕਿ ਉਸ ਨੇ ਫੇਸਬੁੱਕ ਪੇਜ ਤੋਂ ਪੁਰਾਣਾ ਫਰਨੀਚਰ ਖਰੀਦਿਆ ਹੈ। ਇਹ ਇੱਕ ਐਂਟੀਕ ਕੈਬਨਿਟ ਸੀ। ਆਮ ਤੌਰ 'ਤੇ ਇਸ ਦੀ ਕੀਮਤ ਲੱਖਾਂ 'ਚ ਹੁੰਦੀ ਸੀ ਪਰ ਉਸ ਨੇ ਸੌਦੇਬਾਜ਼ੀ ਕਰਕੇ ਇਸ ਨੂੰ ਘੱਟ ਕੀਮਤ 'ਤੇ ਖਰੀਦਿਆ। ਜਦੋਂ ਉਸਨੇ ਆਪਣੀ ਅਲਮਾਰੀ ਖੋਲ੍ਹੀ ਅਤੇ ਵੇਖਣਾ ਸ਼ੁਰੂ ਕੀਤਾ, ਦਰਵਾਜ਼ਾ ਖੋਲ੍ਹਦੇ ਹੀ ਉਸਨੇ ਜੋ ਵੇਖਿਆ ਉਹ ਹੈਰਾਨ ਕਰਨ ਵਾਲਾ ਸੀ। ਉਸਨੇ ਇਸਦੇ ਦਰਾਜ਼ਾਂ ’ਚ ਵੇਖਣਾ ਸ਼ੁਰੂ ਕੀਤਾ, ਇਸ ਦੌਰਾਨ ਉਸਦੀ ਨਜ਼ਰ 13 ਸੰਤਰੀ ਅਤੇ ਨੀਲੇ ਚਮਕਦਾਰ ਬਕਸੇ 'ਤੇ ਪਈ। ਇਹ ਸਾਰੇ ਬਕਸੇ ਲਗਜ਼ਰੀ ਬ੍ਰਾਂਡ Hermes ਦੇ ਸਨ ਜਦਕਿ ਨੀਲਾ ਬਾਕਸ Tiffany’s ਦਾ ਸੀ।

ਜਿੰਨੇ ਦਾ ਕੈਬਿਨੇਟ ਨਹੀਂ, ਓਨੇ ਦਾ ਮਿਲਿਆ ਸਾਮਾਨ

ਜਦੋਂ ਉਸ ਨੇ ਸਾਰੇ ਡੱਬੇ ਕੱਢ ਕੇ ਉਨ੍ਹਾਂ ਵੱਲ ਦੇਖਿਆ ਤਾਂ ਉਸ ਨੂੰ ਪਤਾ ਲੱਗਾ ਕਿ ਇਨ੍ਹਾਂ ਵਿਚ 12 ਪਲੇਟਾਂ ਸਨ ਅਤੇ ਉਹ ਸਾਰੀਆਂ ਵਧੀਆ ਹਾਲਤ ਵਿਚ ਸਨ। ਇਨ੍ਹਾਂ ਸਾਰਿਆਂ 'ਤੇ ਸੁਨਹਿਰੀ ਪੈਟਰਨ ਛਪੇ ਹੋਏ ਸਨ ਅਤੇ ਇਹ ਛੋਟੀਆਂ ਅਤੇ ਵੱਡੀਆਂ ਪਲੇਟਾਂ ਦਾ ਪੂਰਾ ਸੈੱਟ ਸੀ। ਇਸ ਕਲੈਕਸ਼ਨ ਨੂੰ ਦੇਖ ਕੇ ਔਰਤ ਬਹੁਤ ਖੁਸ਼ ਹੋ ਗਈ ਕਿਉਂਕਿ ਇਹ ਬਹੁਤ ਮਹਿੰਗੇ ਹਨ। ਉਸਨੇ ਇਸ ਬਾਰੇ ਕੈਬਿਨੇਟ ਵੇਚਣ ਵਾਲੇ ਨੂੰ ਵੀ ਨਹੀਂ ਦੱਸਿਆ ਕਿਉਂਕਿ ਉਸਨੂੰ ਡਰ ਸੀ ਕਿ ਜੇਕਰ ਉਸਨੇ ਗਲਤੀ ਨਾਲ ਇਸਨੂੰ ਰੱਖ ਲਿਆ ਤਾਂ ਉਹ ਇਸਨੂੰ ਵਾਪਸ ਮੰਗ ਲੈਣਗੇ। ਉਸ ਦੀ ਕਹਾਣੀ ਤੋਂ ਬਾਅਦ ਹੋਰ ਲੋਕਾਂ ਨੇ ਵੀ ਦੱਸਿਆ ਕਿ ਉਨ੍ਹਾਂ ਨੇ ਵੀ ਦੂਜਿਆਂ ਤੋਂ ਖਰੀਦੀਆਂ ਚੀਜ਼ਾਂ ਵਿਚ ਕੁਝ ਸਰਪ੍ਰਾਈਜ਼ ਪਾਇਆ ਹੈ।


 


author

Sunaina

Content Editor

Related News