ਅਨੋਖਾ ਮਾਮਲਾ! ਸਰਜਰੀ ਦੌਰਾਨ ਡਾਕਟਰ ਨੂੰ ਮਰੀਜ਼ ਤੋਂ ਹੋਇਆ cancer

Monday, Jan 06, 2025 - 05:49 PM (IST)

ਅਨੋਖਾ ਮਾਮਲਾ! ਸਰਜਰੀ ਦੌਰਾਨ ਡਾਕਟਰ ਨੂੰ ਮਰੀਜ਼ ਤੋਂ ਹੋਇਆ cancer

ਬਰਲਿਨ- ਕੈਂਸਰ ਦੇ ਮਾਮਲੇ ਪੂਰੀ ਦੁਨੀਆ ਵਿੱਚ ਤੇਜ਼ੀ ਨਾਲ ਵੱਧ ਰਹੇ ਹਨ। ਸ਼ੁਰੂਆਤੀ ਪੜਾਅ 'ਚ ਹੀ ਇਸ ਬਿਮਾਰੀ ਬਾਰੇ ਪਤਾ ਲੱਗ ਜਾਵੇ ਤਾਂ ਬਚਣਾ ਸੰਭਵ ਹੈ। ਇਸ ਜਾਨਲੇਵਾ ਬੀਮਾਰੀ ਨੂੰ ਲੈ ਕੇ ਜਰਮਨੀ ਤੋਂ ਇਕ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ 'ਚ ਇਕ ਡਾਕਟਰ ਨੂੰ ਆਪਣੇ ਹੀ ਮਰੀਜ਼ ਤੋਂ ਕੈਂਸਰ ਹੋ ਗਿਆ। ਇਸ ਮਾਮਲੇ ਨੇ ਦੁਨੀਆ ਭਰ ਵਿੱਚ ਚਿੰਤਾ ਵਧਾ ਦਿੱਤੀ ਹੈ ਕਿਉਂਕਿ ਹੁਣ ਤੱਕ ਕੈਂਸਰ ਨੂੰ ਇੱਕ ਸੰਚਾਰਿਤ ਬਿਮਾਰੀ ਵਜੋਂ ਨਹੀਂ ਦੇਖਿਆ ਗਿਆ ਸੀ। 'ਡੇਲੀ ਮੇਲ' ਦੀ ਖ਼ਬਰ ਮੁਤਾਬਕ ਸਰਜਨ ਨੂੰ ਕੈਂਸਰ ਉਦੋਂ ਹੋ ਗਿਆ ਜਦੋਂ ਉਹ ਆਪਣੇ ਮਰੀਜ਼ ਦਾ ਟਿਊਮਰ ਕੱਢਣ ਲਈ ਆਪਰੇਸ਼ਨ ਕਰ ਰਿਹਾ ਸੀ।

ਇਹ ਹੈ ਮਾਮਲਾ

ਦਰਅਸਲ ਜਰਮਨੀ ਵਿੱਚ ਇੱਕ 32 ਸਾਲ ਦੇ ਵਿਅਕਤੀ ਨੂੰ ਇੱਕ ਦੁਰਲੱਭ ਕਿਸਮ ਦਾ ਕੈਂਸਰ ਸੀ ਅਤੇ ਉਸ ਦੇ ਢਿੱਡ ਵਿੱਚੋਂ ਟਿਊਮਰ ਨੂੰ ਕੱਢਿਆ ਜਾਣਾ ਸੀ। ਇਸ ਸਰਜਰੀ ਦੌਰਾਨ 53 ਸਾਲਾ ਡਾਕਟਰ ਦੇ ਹੱਥ 'ਤੇ ਛੋਟਾ ਜਿਹਾ ਕੱਟ ਲੱਗ ਗਿਆ ਅਤੇ ਇਹ ਛੋਟੀ ਜਿਹੀ ਗ਼ਲਤੀ ਉਸ ਨੂੰ ਭਾਰੀ ਪੈ ਗਈ। ਹਾਲਾਂਕਿ ਉਸਨੇ ਜ਼ਖ਼ਮ ਨੂੰ ਰੋਗਾਣੂ ਮੁਕਤ ਕੀਤਾ ਅਤੇ ਤੁਰੰਤ ਪੱਟੀ ਲਗਾ ਲਈ ਅਤੇ ਚਿੰਤਾਮੁਕਤ ਹੋ ਗਿਆ। ਇਸ ਸਰਜਰੀ ਦੇ ਕਰੀਬ ਪੰਜ ਮਹੀਨੇ ਬਾਅਦ ਡਾਕਟਰ ਨੂੰ ਪਤਾ ਲੱਗਾ ਕਿ ਉਸ ਦੀ ਉਂਗਲੀ 'ਤੇ ਇਕ ਇੰਚ ਦਾ ਗੰਢ ਨਿਕਲਿਆ ਹੈ।

ਪੜ੍ਹੋ ਇਹ ਅਹਿਮ ਖ਼ਬਰ-ਇਸ ਜੇਲ੍ਹ 'ਚ ਮਿਲਦੀਆਂ ਹਨ ਸ਼ਾਨਦਾਰ ਸਹੂਲਤਾਂ, ਕੈਦੀ ਨਹੀਂ ਕਰਦੇ ਭੱਜਣ ਦੀ ਕੋਸ਼ਿਸ਼

ਡਾਕਟਰ ਇਸ ਗੰਢ ਦੇ ਇਲਾਜ ਲਈ ਇੱਕ ਮਾਹਰ ਕੋਲ ਗਿਆ ਅਤੇ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਇਹ ਇੱਕ ਟਿਊਮਰ ਸੀ, ਜਿਵੇਂ ਉਸ ਦੇ ਮਰੀਜ਼ ਦੇ ਢਿੱਡ ਵਿੱਚ ਸੀ। ਫਿਰ ਆਪਣੇ ਇਲਾਜ ਦੌਰਾਨ ਸਰਜਨ ਨੇ ਪਾਇਆ ਕਿ ਕੈਂਂਸਰ ਮਰੀਜ ਦੀ ਸਰਜਰੀ ਦੌਰਾਨ ਉਂਗਲੀ 'ਤੇ ਲੱਗੇ ਕੱਟ ਰਾਹੀਂ ਉਸ ਦੇ ਸਰੀਰ ਵਿੱਚ ਕੈਂਸਰ ਸੈੱਲ ਟ੍ਰਾਂਸਫਰ ਹੋ ਗਏ ਸਨ। ਆਮ ਤੌਰ 'ਤੇ ਅਜਿਹਾ ਬਿਲਕੁਲ ਨਹੀਂ ਹੁੰਦਾ ਕਿਉਂਕਿ ਸਰੀਰ ਦੀ ਇਮਿਊਨਿਟੀ ਬਾਹਰੋਂ ਆਉਣ ਵਾਲੇ ਕਿਸੇ ਵੀ ਸੈੱਲ ਨੂੰ ਨਸ਼ਟ ਕਰ ਦਿੰਦੀ ਹੈ।

ਇੰਝ ਬਚੀ ਸਰਜਨ ਦੀ ਜਾਨ

ਇਸ ਮਾਮਲੇ ਦੀ ਜਾਂਚ ਦੌਰਾਨ ਮਾਹਿਰਾਂ ਨੇ ਪਾਇਆ ਕਿ ਕੈਂਸਰ ਦੇ ਮਰੀਜ਼ ਦੀ ਸਰਜਰੀ ਕਰਨ ਵਾਲੇ ਡਾਕਟਰ ਦੀ ਪ੍ਰਤੀਰੋਧਕ ਸ਼ਕਤੀ ਕਮਜ਼ੋਰ ਰਹੀ ਹੋਵੇਗੀ, ਜਿਸ ਕਾਰਨ ਕੈਂਸਰ ਸੈੱਲ ਉਸ ਦੇ ਸਰੀਰ ਵਿਚ ਦਾਖਲ ਹੋਣ ਵਿਚ ਸਫਲ ਰਹੇ। ਖੋਜ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਡਾਕਟਰਾਂ ਨੂੰ ਮਰੀਜ਼ ਤੋਂ ਇਕ ਦੁਰਲੱਭ ਕਿਸਮ ਦਾ ਕੈਂਸਰ ਹੋਇਆ ਸੀ, ਜਿਸ ਦੇ ਹਰ ਸਾਲ ਸਿਰਫ 1400 ਕੇਸ ਸਾਹਮਣੇ ਆਉਂਦੇ ਹਨ। ਹਾਲਾਂਕਿ ਬਾਅਦ 'ਚ ਡਾਕਟਰ ਨੇ ਸਰਜਰੀ ਰਾਹੀਂ ਟਿਊਮਰ ਕੱਢਵਾ ਲਿਆ ਅਤੇ ਉਸ ਨੂੰ ਦੁਬਾਰਾ ਕੈਂਸਰ ਨਹੀਂ ਹੋਇਆ। ਦੂਜੇ ਪਾਸੇ ਕੈਂਸਰ ਦੇ ਇੱਕ ਮਰੀਜ਼ ਦੀ ਪਹਿਲੀ ਸਫਲ ਸਰਜਰੀ ਤੋਂ ਕੁਝ ਦਿਨਾਂ ਬਾਅਦ ਹੀ ਜਾਨ ਚਲੀ ਗਈ। ਇੱਕ ਅੰਦਾਜ਼ੇ ਅਨੁਸਾਰ 2022 ਵਿੱਚ ਦੁਨੀਆ ਭਰ ਵਿੱਚ ਕੈਂਸਰ ਦੇ 2 ਕਰੋੜ ਨਵੇਂ ਮਾਮਲੇ ਸਾਹਮਣੇ ਆਏ ਅਤੇ ਲਗਭਗ 1 ਕਰੋੜ ਲੋਕਾਂ ਦੀ ਮੌਤ ਹੋਈ। 


 ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
 


author

Vandana

Content Editor

Related News