ਜੰਮੇ ਹੋਏ ਝਰਨੇ ਹੇਠਾਂ ਸੈਲਾਨੀ ਕਰ ਰਹੇ ਸਨ ਮਸਤੀ, ਅਗਲੇ ਹੀ ਪਲ ਵਾਪਰ ਗਿਆ ਹਾਦਸਾ (ਵੇਖੋ ਵੀਡੀਓ)
Tuesday, Jan 07, 2025 - 03:41 PM (IST)
ਇੰਟਰਨੈਸ਼ਨਲ ਡੈਸਕ- ਸੋਸ਼ਲ ਮੀਡੀਆ 'ਤੇ ਇਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕਈ ਲੋਕਾਂ ਨੂੰ ਬਰਫ ਨਾਲ ਜੰਮੇ ਝਰਨੇ ਦੇ ਹੇਠਾਂ ਖੜ੍ਹੇ ਹੋ ਕੇ ਮਸਤੀ ਕਰਦੇ ਦਿਖਾਇਆ ਗਿਆ ਹੈ ਪਰ ਅਗਲੇ ਹੀ ਪਲ ਉੱਥੇ ਭਿਆਨਕ ਹਾਦਸਾ ਵਾਪਰ ਗਿਆ ਅਤੇ ਖੁਸ਼ੀ ਦਾ ਮਾਹੌਲ ਚੀਕ-ਚਿਹਾੜੇ ਵਿੱਚ ਬਦਲ ਗਿਆ। ਇਹ ਘਟਨਾ ਚੀਨ ਵਿਚ ਹੀਸ਼ਾੰਚਾ ਝਰਨੇ 'ਤੇ ਵਾਪਰੀ, ਜਦੋਂ ਝਰਨੇ ਦੇ ਹੇਠਾਂ ਮਸਤੀ ਕਰ ਰਹੇ ਸੈਲਾਨੀਆਂ 'ਤੇ ਅਚਾਨਕ ਇਕ ਟਨ ਤੋਂ ਵੱਧ ਵਜਨੀ ਬਰਫ ਡਿੱਗ ਪਈ।
ਇਹ ਵੀ ਪੜ੍ਹੋ: ਜਾਣੋ ਜਨਵਰੀ ਮਹੀਨੇ 'ਚ ਕਿਉਂ ਵਧਦੇ ਹਨ ਤਲਾਕ ਦੇ ਮਾਮਲੇ
ਵਾਇਰਲ ਹੋ ਰਹੀ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇਸ ਹਾਦਸੇ ਤੋਂ ਬਾਅਦ ਉਥੇ ਚੀਕ-ਚਿਹਾੜਾ ਪੈ ਗਿਆ। ਸੈਲਾਨੀ ਤੁਰੰਤ ਆਪਣੀ ਜਾਨ ਬਚਾਉਣ ਲਈ ਭੱਜਦੇ ਦਿਖੇ ਪਰ ਉਨ੍ਹਾਂ ਵਿੱਚੋਂ ਕੁੱਝ ਲੋਕ ਬਰਫ਼ ਦੀ ਲਪੇਟ ਵਿੱਚ ਆ ਕੇ ਜ਼ਖ਼ਮੀ ਹੋ ਗਏ। ਇਸ ਹਾਦਸੇ ਤੋਂ ਬਾਅਦ ਸਥਾਨਕ ਪ੍ਰਸ਼ਾਸਨ ਨੇ ਸਾਵਧਾਨੀ ਦੇ ਤੌਰ 'ਤੇ ਸੈਲਾਨੀਆਂ ਦੇ ਇਸ ਖੇਤਰ 'ਚ ਆਉਣ 'ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਵੀਡੀਓ ਇੰਸਟਾਗ੍ਰਾਮ 'ਤੇ livingchina ਨਾਮ ਦੇ ਪੇਜ ਤੋਂ ਸਾਂਝੀ ਕੀਤੀ ਗਈ ਹੈ, ਜਿਸ ਦੀ ਕੈਪਸ਼ਨ ਵਿਚ ਲਿਖਿਆ ਹੈ, ਇਸ ਤਰ੍ਹਾਂ ਦਾ ਬਰਫੀਲਾ ਝਰਨਾ ਬਹੁਤ ਖਤਰਨਾਕ ਹੈ। ਤੁਹਾਨੂੰ ਅਜਿਹੀਆਂ ਥਾਵਾਂ 'ਤੇ ਸੁਰੱਖਿਅਤ ਦੂਰੀ ਬਣਾਈ ਰੱਖਣੀ ਚਾਹੀਦੀ ਹੈ।
ਇਹ ਵੀ ਪੜ੍ਹੋ: ਭੂਚਾਲ ਨਾਲ ਤਬਾਹੀ ਦੀਆਂ ਵੀਡੀਓਜ਼ ਆਈਆਂ ਸਾਹਮਣੇ, ਹੁਣ ਤੱਕ 53 ਲੋਕਾਂ ਦੀ ਮੌਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8