ਰਿਸ਼ਤਿਆਂ ਦਾ ਹੋਇਆ ਘਾਣ, ਔਰਤ ਦੀ ਉਸ ਦੇ ਸਹੁਰੇ ਤੇ ਦਿਓਰ ਨੇ ਰੋਲ਼ੀ ਪੱਤ, ਨਾਬਾਲਗ ਨੇ ਵੀ ਕੀਤੀ ਗੰਦੀ ਕਰਤੂਤ
Monday, Sep 09, 2024 - 04:36 AM (IST)

ਨੈਸ਼ਨਲ ਡੈਸਕ- ਮਹਾਰਾਸ਼ਟਰ ਦੇ ਜ਼ਿਲ੍ਹੇ ਕਲਿਆਣ ਤੋਂ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਐਤਵਾਰ ਨੂੰ ਇੱਟਾਂ ਦੇ ਭੱਠੇ ’ਚ ਕੰਮ ਕਰਨ ਵਾਲੀ 27 ਸਾਲਾ ਔਰਤ ਨੂੰ ਉਸ ਦੇ ਸਹੁਰੇ ਤੇ ਦਿਓਰ ਨੇ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਹੈ। ਜਬਰ-ਜ਼ਨਾਹ ਕਰਨ ਦੇ ਦੋਸ਼ ’ਚ ਉਸ ਦੇ ਸਹੁਰੇ ਅਤੇ ਦਿਓਰ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ- ਵਿਦੇਸ਼ ਜਾਣ ਦੇ ਸੁਫ਼ਨੇ ਨੇ ਪਵਾਇਆ ਵੱਡਾ ਘਾਟਾ, ਠੱਗ ਏਜੰਟ ਨੇ ਬਿਨਾ ਵੀਜ਼ਾ ਲਵਾਏ ਡਕਾਰ ਲਿਆ ਕਰੋੜ ਰੁਪਈਆ
ਮੁਰਬਾਦ ਉਪ ਮੰਡਲ ਪੁਲਸ ਅਧਿਕਾਰੀ ਜਗਦੀਸ਼ ਸ਼ਿੰਦੇ ਨੇ ਦੱਸਿਆ ਕਿ ਪੀੜਤ ਔਰਤ ਨੇ ਆਪਣੇ ਬਿਆਨ 'ਚ ਦੱਸਿਆ ਕਿ ਉਸ ਦੇ ਸਹੁਰੇ ਤੇ ਉਸ ਦੇ ਦਿਓਰ ਤੋਂ ਇਲਾਵਾ ਇਕ ਨਾਬਾਲਗ ਨੇ 6 ਸਤੰਬਰ ਨੂੰ ਉਸ ਦੀ ਝੌਂਪੜੀ 'ਚ ਦਾਖ਼ਲ ਹੋ ਕੇ ਉਸ ਨਾਲ ਜਬਰ-ਜਨਾਹ ਕੀਤਾ ਸੀ। ਉਸ ਦੀ ਸ਼ਿਕਾਇਤ ਦੇ ਆਧਾਰ 'ਤੇ ਪੁਲਸ ਨੇ ਉਸ ਦੇ ਸਹੁਰੇ, ਦਿਓਰ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਇਸ ਤੋਂ ਇਲਾਵਾ ਪੁਲਸ ਨੇ ਉਸ ਦੇ ਪਤੀ ਨੂੰ ਵੀ ਹਿਰਾਸਤ 'ਚ ਲੈ ਲਿਆ ਹੈ।
ਇਹ ਵੀ ਪੜ੍ਹੋ- ਛੋਟੇ ਬੱਚਿਆਂ ਨੂੰ ਬੀੜੀ ਪਿਲਾਉਣ ਤੋਂ ਰੋਕਣਾ ਵਿਦਿਆਰਥੀ ਨੂੰ ਪਿਆ ਮਹਿੰਗਾ, ਜਾਣਾ ਪਿਆ ਹਸਪਤਾਲ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e