10ਵੀਂ ਦਾ ਫਰਜ਼ੀ ਸਰਟੀਫਿਕੇਟ ਦੇ ਕੇ 33 ਸਾਲ ਰੇਲਵੇ ''ਚ ਕੀਤੀ ਨੌਕਰੀ, ਹੁਣ ਗ੍ਰਿਫਤਾਰ
Thursday, Oct 31, 2019 - 11:51 AM (IST)

ਨਵੀਂ ਦਿੱਲੀ— ਇਕ ਔਰਤ ਨੇ 10ਵੀਂ ਜਮਾਤ ਵਿਚ ਪਾਸ ਹੋਣ ਸਬੰਧੀ 1986 'ਚ ਫਰਜ਼ੀ ਸਰਟੀਫਿਕੇਟ ਦੇ ਕੇ ਰੇਲਵੇ ਵਿਚ ਨੌਕਰੀ ਹਾਸਲ ਕਰ ਲਈ। ਹੌਲੀ-ਹੌਲੀ ਤਰੱਕੀ ਕਰਦੀ ਉਹ ਸੁਪਰਡੈਂਟ ਦੇ ਅਹੁਦੇ ਤੱਕ ਪਹੁੰਚ ਗਈ। ਨੌਕਰੀ ਦੇ 33ਵੇਂ ਸਾਲ ਉਸ ਦੇ ਭਤੀਜੇ ਨੇ ਸਾਰਾ ਮਾਮਲਾ ਖੋਲ੍ਹ ਦਿੱਤਾ, ਜਿਸ ਪਿੱਛੋਂ 59 ਸਾਲ ਦੀ ਕਮਲੇਸ਼ ਦੇਵੀ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ।
ਪਹਾੜਗੰਜ ਥਾਣੇ ਵਿਚ ਬੀਤੇ ਸਾਲ ਨਵੰਬਰ ਵਿਚ ਅਦਾਲਤ ਦੇ ਹੁਕਮਾਂ 'ਤੇ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਸੀ। ਮਾਮਲਾ ਕਮਲੇਸ਼ ਦੇ 53 ਸਾਲ ਦੇ ਭਤੀਜੇ ਸੁਭਾਸ਼ ਨੇ ਹੀ ਦਰਜ ਕਰਵਾਇਆ ਸੀ। ਐੱਫ. ਆਈ. ਆਰ. ਵਿਚ ਕਿਹਾ ਗਿਆ ਸੀ ਕਿ ਕਮਲੇਸ਼ 1986 ਵਿਚ ਚੌਥੀ ਸ਼੍ਰੇਣੀ ਦੇ ਅਹੁਦੇ 'ਤੇ ਰੇਲਵੇ ਵਿਚ ਭਰਤੀ ਹੋਈ ਸੀ। ਅਸਲ ਵਿਚ ਉਹ 6ਵੀਂ ਪਾਸ ਹੈ ਪਰ ਉਸ ਨੇ 10ਵੀਂ ਦਾ ਫਰਜ਼ੀ ਸਰਟੀਫਿਕੇਟ ਲਾ ਕੇ ਨੌਕਰੀ ਹਾਸਲ ਕਰ ਲਈ।