ਮਨੋਕਾਮਨਾ ਪੂਰੀ ਕਰਨ ਗਈ ਔਰਤ ਮੂਰਤੀ ਦਰਮਿਆਨ ਫਸੀ, ਦੇਖੋ ਵੀਡੀਓ
Monday, Jun 24, 2019 - 02:01 PM (IST)

ਗੁਜਰਾਤ— ਗੁਜਰਾਤ 'ਚ ਇਕ ਔਰਤ ਨੇ ਅਜਿਹੀ ਮੰਨਤ ਮੰਗੀ ਜੋ ਉਸ ਲਈ ਮੁਸੀਬਤ ਬਣ ਗਈ। ਮਨੋਕਾਮਨਾ ਪੂਰੀ ਕਰਨ ਦੌਰਾਨ ਔਰਤ ਨਾਲ ਕੁਝ ਅਜਿਹਾ ਹੋਇਆ ਕਿ ਉਹ ਸੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣ ਗਈ। ਜਾਣਕਾਰੀ ਅਨੁਸਾਰ ਗੁਜਰਾਤ 'ਚ ਇਕ ਔਰਤ ਕਿਸੇ ਮੰਨਤ ਨੂੰ ਪੂਰਾ ਕਰਨ ਲਈ ਹਾਥੀ ਦੀ ਮੂਰਤੀ ਦੇ ਪੈਰਾਂ 'ਚੋਂ ਨਿਕਲ ਰਹੀ ਸੀ। ਮੂਰਤੀ ਕਾਫ਼ੀ ਛੋਟੀ ਸੀ, ਇਸ ਲਈ ਉਹ ਹਾਥੀ ਦੇ ਪੈਰਾਂ ਦਰਮਿਆਨ ਫਸ ਗਈ। ਵੀਡੀਓ 'ਚ ਦਿਖਾਈ ਦੇ ਰਿਹਾ ਹੈ ਕਿ ਔਰਤ ਮੂਰਤੀ 'ਚੋਂ ਨਿਕਲਣ ਦੀ ਕੋਸ਼ਿਸ਼ ਕਰ ਰਹੀ ਹੈ ਪਰ ਉਹ ਅਸਫ਼ਲ ਰਹੀ।
ਇਸ ਦੌਰਾਨ ਕੁਝ ਔਰਤਾਂ ਔਰਤਾਂ ਦੀ ਮਦਦ ਲਈ ਅੱਗੇ ਆਈ ਅਤੇ ਕਾਫ਼ੀ ਮਿਹਨਤ ਤੋਂ ਬਾਅਦ ਉਨ੍ਹਾਂ ਨੂੰ ਮੂਰਤੀ 'ਚੋਂ ਬਾਹਰ ਕੱਢਿਆ। ਔਰਤ ਦੇ ਬਾਹਰ ਨਿਕਲਣ ਤੋਂ ਬਾਅਦ ਔਰਤਾਂ ਨੇ ਭਗਵਾਨ ਦੇ ਦਰ 'ਤੇ ਜ਼ੋਰ-ਜ਼ੋਰ ਨਾਲ ਜੈ ਅੰਬੇ ਦੇ ਜੈਕਾਰੇ ਲਗਾਏ। ਉੱਥੇ ਹੀ ਔਰਤ ਦੀ ਇਸ ਜਦੋ-ਜਹਿਦ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।