ਵਿਆਹੁਤਾ ਦੀ ਸ਼ੱਕੀ ਮੌਤ, ਲਾਸ਼ ਹਸਪਤਾਲ ''ਚ ਛੱਡ ਸਹੁਰਾ ਪਰਿਵਾਰ ਫਰਾਰ

Saturday, Apr 27, 2019 - 11:45 AM (IST)

ਵਿਆਹੁਤਾ ਦੀ ਸ਼ੱਕੀ ਮੌਤ, ਲਾਸ਼ ਹਸਪਤਾਲ ''ਚ ਛੱਡ ਸਹੁਰਾ ਪਰਿਵਾਰ ਫਰਾਰ

ਭਦੋਹੀ— ਉੱਤਰ ਪ੍ਰਦੇਸ਼ 'ਚ ਭਦੋਹੀ ਜ਼ਿਲੇ ਦੇ ਸ਼ਹਿਰ ਕੋਤਵਾਲੀ ਖੇਤਰ 'ਚ ਸ਼ਨੀਵਾਰ ਨੂੰ ਵਿਆਹੁਤਾ ਦੀ ਸ਼ੱਕੀ ਮੌਤ ਤੋਂ ਬਾਅਦ ਸਹੁਰੇ ਪਰਿਵਾਰ ਦੇ ਲੋਕ ਫਰਾਰ ਹੋ ਗਏ। ਪੇਕੇ ਪੱਖ ਨੇ ਇਸ ਸਿਲਸਿਲੇ 'ਚ ਦਾਜ ਕਤਲ ਦਾ ਮਾਮਲਾ ਦਰਜ ਕਰਵਾਇਆ ਹੈ। ਪੁਲਸ ਨੇ ਦੱਸਿਆ ਕਿ ਮੋਢ ਚੌਕੀ ਅਧੀਨ ਕਰਿਆਂਵ ਪਿੰਡ 'ਚ ਵਿਆਹੁਤਾ ਨੂੰ ਅੱਧੀ ਰਾਤ ਤੋਂ ਬਾਅਦ ਸ਼ੱਕੀ ਹਾਲਤ 'ਚ ਸਹੁਰੇ ਪਰਿਵਾਰ ਦੇ ਲੋਕ ਭਦੋਹੀ ਸ਼ਹਿਰ ਦੇ ਇੰਦਰਾਮਿਲ ਸਥਿਤ ਇਕ ਨਿੱਜੀ ਹਸਪਤਾਲ ਲਿਆਏ ਸਨ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਕਰ ਦਿੱਤਾ। ਵਿਆਹੁਤਾ ਦੀ ਮੌਤ ਦੀ ਸੂਚਨਾ ਮਿਲਦੇ ਹੀ ਸਹੁਰੇ ਪਰਿਵਾਰ ਵਾਲੇ ਹਸਪਤਾਲ 'ਚ ਹੀ ਲਾਸ਼ ਛੱਡ ਕੇ ਫਰਾਰ ਹੋ ਗਏ। ਕਿਸੇ ਤਰ੍ਹਾਂ ਇਸ ਦੀ ਸੂਚਨਾ ਵਿਆਹੁਤਾ ਦੇ ਪੇਕੇ ਵਾਲਿਆਂ ਨੂੰ ਲੱਗੀ। ਸ਼ਨੀਵਾਰ ਸਵੇਰੇ ਪੇਕੇ ਵਾਲੇ ਲਾਸ਼ ਨੂੰ ਲੈ ਕੇ ਭਦੋਹੀ ਫਰਾਰ ਹੋ ਗਏ। 

ਦਾਜ ਕਤਲ ਦਾ ਦੋਸ਼ ਲਗਾਉਂਦੇ ਹੋਏ ਵਿਆਹੁਤਾ ਦੇ ਭਰਾ ਕੋਤਵਾਲੀ ਪੁਲਸ ਨੂੰ ਸ਼ਿਕਾਇਤ ਦਿੱਤੀ ਹੈ। ਉਨ੍ਹਾਂ ਨੇ ਦੱਸਿਆ ਕਿ ਜੌਨਪੁਰ ਦੇ ਰਾਮਪੁਰ ਬਾਜ਼ਾਰ ਵਾਸੀ ਗਯਾ ਵਿਸ਼ਵਕਰਮਾ ਦੀ ਬੇਟੀ ਅਨੀਤਾ (20) ਦਾ ਵਿਆਹ 11 ਮਹੀਨੇ ਪਹਿਲਾਂ ਭਦੋਹੀ ਕੋਤਵਾਲੀ ਖੇਤਰ ਦੇ ਮੋਢ ਚੌਕੀ ਅਧੀਨ ਕਰਿਆਂਵ ਪਿੰਡ ਵਾਸੀ ਸ਼ਿਵਚੰਦ ਵਿਸ਼ਵਕਰਮਾ ਦੇ ਬੇਟੇ ਗੋਵਿੰਦ ਵਿਸ਼ਵਕਰਮਾ ਨਾਲ ਹੋਇਆ ਸੀ। ਗੋਵਿੰਦ ਅਤੇ ਉਸ ਦਾ ਪਰਿਵਾਰ ਮੁੰਬਈ 'ਚ ਰਹਿੰਦਾ ਹੈ। ਕਰਿਆਂਵ ਪਿੰਡ ਸਥਿਤ ਘਰ 'ਤੇ ਸਿਰਫ਼ ਉਸ ਦੇ ਦਾਦਾ-ਦਾਦੀ ਰਹਿੰਦੇ ਹਨ। 25 ਦਿਨ ਪਹਿਲਾਂ ਅਨੀਤਾ ਵੀ ਮੁੰਬਈ ਤੋਂ ਆਪਣੇ ਸਹੁਰੇ ਆਈ ਸੀ। ਮ੍ਰਿਤਕਾ ਦੇ ਭਰਾ ਰਮਾਸ਼ੰਕਰ ਵਿਸ਼ਵਕਰਮਾ ਦਾ ਦੋਸ਼ ਹੈ ਕਿ ਵਿਆਹ ਦੇ ਬਾਅਦ ਤੋਂ ਹੀ ਭੈਣ ਦੇ ਸਹੁਰੇ ਪਰਿਵਾਰ ਵਾਲੇ ਦਾਜ ਨੂੰ ਲੈ ਕੇ ਉਸ ਨੂੰ ਤੰਗ ਕਰਦੇ ਸਨ। ਪਿਛਲੇ ਦਿਨੀਂ ਉਹ ਵਿਦਾਈ ਕਰਵਾਉਣ ਵੀ ਕਰਿਆਂਵ ਪਿੰਡ ਸੀ ਪਰ ਸਹੁਰੇ ਪਰਿਵਾਰ ਦੇ ਲੋਕਾਂ ਨੇ ਵਿਦਾਈ ਨਹੀਂ ਕੀਤੀ। ਭਰਾ ਨੇ ਦੋਸ਼ ਲਗਾਉਂਦੇ ਹੋਏ ਕਿਹਾ ਕਿ ਦਾਜ ਲਈ ਉਸ ਦੀ ਭੈਣ ਨੂੰ ਜ਼ਹਿਰੀਲਾ ਪਦਾਰਥ ਦਿੱਤਾ ਗਿਆ ਹੈ। ਪੁਲਸ ਮਾਮਲੇ ਦੀ ਜਾਂਚ ਕਰ ਰਹੀ ਹੈ।


author

DIsha

Content Editor

Related News