ਡੀ. ਐੱਮ. ਕੇ. ਦੇ ਜਿੱਤਣ ’ਤੇ ਔਰਤ ਨੇ ਮੰਦਰ ’ਚ ਜੀਭ ਕੱਟ ਕੇ ਚੜ੍ਹਾਈ

Tuesday, May 04, 2021 - 04:59 PM (IST)

ਡੀ. ਐੱਮ. ਕੇ. ਦੇ ਜਿੱਤਣ ’ਤੇ ਔਰਤ ਨੇ ਮੰਦਰ ’ਚ ਜੀਭ ਕੱਟ ਕੇ ਚੜ੍ਹਾਈ

ਚੇਨਈ– ਤਾਮਿਲਨਾਡੂ ’ਚ ਇਕ ਔਰਤ ਨੇ ਆਪਣੀ ਜੀਭ ਕੱਟ ਦਿੱਤੀ ਤੇ ਇਸ ਨੂੰ ਸੂਬੇ ਦੀਆਂ ਵਿਧਾਨ ਸਭਾ ਚੋਣਾਂ ’ਚ ਦ੍ਰਵਿੜ ਮੁਨੇਤਰ ਕਸ਼ਮਗਮ (ਡੀ. ਐੱਮ. ਕੇ.) ਦੇ ਜਿੱਤਣ ਤੋਂ ਬਾਅਦ ਆਪਣਾ ਵਾਅਦਾ ਨਿਭਾਉਣ ਲਈ ਮੰਦਰ ਦੇ ਦੇਵਤਾ ਨੂੰ ਭੇਟ ਕਰ ਦਿੱਤੀ। ਵਨੀਤਾ (32) ਨੇ ਵਿਧਾਨ ਸਭਾ ਚੋਣਾਂ ’ਚ ਡੀ. ਐੱਮ. ਕੇ. ਦੀ ਜਿੱਤ ਲਈ ਸੁੱਖਣ ਸੁੱਖੀ ਸੀ।

ਡੀ. ਐੱਮ. ਕੇ. ਦੇ ਜਿੱਤਣ ਤੋਂ ਬਾਅਦ ਵਨੀਤਾ ਸਵੇਰੇ ਮੁਥਲੰਮਨ ਮੰਦਰ ਪਹੁੰਚੀ ਤੇ ਆਪਣੀ ਜੀਭ ਕੱਟ ਕੇ ਭੇਟ ਕਰ ਦਿੱਤੀ। ਇਸ ਤੋਂ ਬਾਅਦ ਉਸ ਨੂੰ ਹਸਪਤਾਲ ਲਿਜਾਇਆ ਗਿਆ। ਜ਼ਿਕਰਯੋਗ ਹੈ ਕਿ ਤਾਮਿਲਨਾਡੂ ’ਚ ਐੱਮ. ਕੇ. ਸਟਾਲਿਨ ਦੀ ਅਗਵਾਈ ’ਚ ਡੀ. ਐੱਮ.ਕੇ. ਨੇ ਸਪਸ਼ਟ ਬਹੁਮਤ ਦੇ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਦੀ ਅਗਵਾਈ ’ਚ ਡੀ. ਐੱਮ. ਕੇ. ਦੇ ਖਾਤੇ ’ਚ 151 ਸੀਟਾਂ ਆਈਆਂ ਹਨ। ਉਹ ਤਾਮਿਲਨਾਡੂ ਦੇ ਮੁੱਖ ਮੰਤਰੀ ਦੇ ਤੌਰ ’ਤੇ 7 ਮਈ ਨੂੰ ਸਹੁੰ ਚੁੱਕਣਗੇ।


author

Rakesh

Content Editor

Related News