ਮਾਂ ਨੇ 6 ਮਹੀਨੇ ਦੀ ਮਾਸੂਮ ਸਮੇਤ 16ਵੀਂ ਮੰਜ਼ਿਲ ਤੋਂ ਮਾਰੀ ਛਾਲ, ਦੋਹਾਂ ਦੀ ਗਈ ਜਾਨ

Wednesday, Jan 10, 2024 - 11:50 AM (IST)

ਮਾਂ ਨੇ 6 ਮਹੀਨੇ ਦੀ ਮਾਸੂਮ ਸਮੇਤ 16ਵੀਂ ਮੰਜ਼ਿਲ ਤੋਂ ਮਾਰੀ ਛਾਲ, ਦੋਹਾਂ ਦੀ ਗਈ ਜਾਨ

ਨੋਇਡਾ (ਭਾਸ਼ਾ)- ਉੱਤਰ ਪ੍ਰਦੇਸ਼ ਦੇ ਗੌਤਮਬੁੱਧ ਨਗਰ ਜ਼ਿਲ੍ਹੇ ਦੀ ਇਕ ਸੋਸਾਇਟੀ 'ਚ ਇਕ ਔਰਤ ਨੇ ਆਪਣੀ 6 ਮਹੀਨੇ ਦੀ ਬੱਚੀ ਨਾਲ 16ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਜਾਨ ਦੇ ਦਿੱਤੀ। ਪੁਲਸ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਨੇ ਦੱਸਿਆ ਕਿ ਘਟਨਾ ਮੰਗਲਵਾਰ ਦੇਰ ਰਾਤ ਬਿਸਰਖ ਥਾਣਾ ਖੇਤਰ 'ਚ 'ਲਾਅ ਰੇਜਿਡੇਂਸੀਆ ਸੋਸਾਇਟੀ' ਦੀ ਹੈ। ਬਿਸਰਖ ਥਾਣੇ ਦੇ ਇੰਚਾਰਜ ਇੰਸਪੈਕਟਰ ਅਰਵਿੰਦ ਕੁਮਾਰ ਨੇ ਕਿਹਾ,''ਸਾਨੂੰ ਸੋਸਾਇਟੀ 'ਚ ਇਕ ਔਰਤ ਵਲੋਂ ਆਪਣੀ 6 ਮਹੀਨੇ ਦੀ ਬੱਚੀ ਨਾਲ 16ਵੀਂ ਮੰਜ਼ਿਲ ਤੋਂ ਛਾਲ ਮਾਰਨ ਦੀ ਸੂਚਨਾ ਮਿਲੀ ਸੀ, ਜਿਸ ਤੋਂ ਬਾਅਦ ਪੁਲਸ ਦੀ ਇਕ ਟੀਮ ਮੌਕੇ 'ਤੇ ਪਹੁੰਚੀ।''

ਇਹ ਵੀ ਪੜ੍ਹੋ : ਮਾਂ ਨੇ ਗੋਆ ਲਿਜਾ ਕੇ 4 ਸਾਲਾ ਮਾਸੂਮ ਨੂੰ ਉਤਾਰਿਆ ਮੌਤ ਦੇ ਘਾਟ, ਵਜ੍ਹਾ ਕਰੇਗੀ ਹੈਰਾਨ

ਉਨ੍ਹਾਂ ਦੱਸਿਆ ਕਿ ਮ੍ਰਿਤਕਾ ਦੀ ਪਛਾਣ ਸਾਰਿਕਾ (33) ਵਜੋਂ ਹੋਈ ਹੈ ਅਤੇ ਖ਼ੁਦਕੁਸ਼ੀ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਹਾਲਾਂਕਿ ਉਨ੍ਹਾਂ ਨੇ ਬੱਚੀ ਦਾ ਨਾਂ ਨਹੀਂ ਦੱਸਿਆ। ਕੁਮਾਰ ਅਨੁਸਾਰ ਔਰਤ ਦੇ ਭਰਾ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਬੀਮਾਰੀ ਸੀ ਅਤੇ ਇਸ ਤੋਂ ਪਰੇਸ਼ਾਨ ਹੋ ਕੇ ਉਸ ਨੇ ਅਜਿਹਾ ਕਦਮ ਚੁੱਕਿਆ। ਉਨ੍ਹਾਂ ਦੱਸਿਆ ਕਿ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਅਤੇ ਜਾਂਚ ਕੀਤੀ ਜਾ ਰਹੀ ਹੈ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News