ਕਾਰ ਤੇ ਸਕੂਟਰੀ ਦੀ ਟੱਕਰ ''ਚ ਔਰਤ ਗੰਭੀਰ ਜ਼ਖ਼ਮੀ

Friday, Nov 27, 2026 - 04:36 PM (IST)

ਕਾਰ ਤੇ ਸਕੂਟਰੀ ਦੀ ਟੱਕਰ ''ਚ ਔਰਤ ਗੰਭੀਰ ਜ਼ਖ਼ਮੀ

ਕਾਠਗੜ੍ਹ (ਰਾਜੇਸ਼ ਸ਼ਰਮਾ)- ਬਲਾਚੌਰ-ਰੂਪਨਗਰ ਹਾਈਵੇਅ ਮਾਰਗ 'ਤੇ ਪੈਂਦੇ ਪਿੰਡ ਮਾਜਰਾ ਜੱਟਾਂ ਦੇ ਕਰੋਸ ਕੱਟ ਨੂੰ ਪਾਰ ਕਰਨ ਸਮੇਂ ਸਕੂਟਰੀ ਨਾਲ ਕਾਰ ਦੀ ਹੋਈ ਟੱਕਰ 'ਚ ਇਕ ਔਰਤ ਦੇ ਗੰਭੀਰ ਰੂਪ ਨਾਲ ਜ਼ਖ਼ਮੀ ਹੋ ਗਈ। ਐੱਸ. ਐੱਸ. ਐੱਫ਼. ਟੀਮ ਦੇ ਇੰਚਾਰਜ ਏ. ਐੱਸ. ਆਈ. ਕੁਲਵੀਰ ਸਿੰਘ ਤੋਂ ਪ੍ਰਾਪਤ ਹੋਈ ਜਾਣਕਾਰੀ ਮੁਤਾਬਕ ਇਸ ਹਾਦਸੇ ਦੀ ਸੂਚਨਾ ਉਨ੍ਹਾਂ ਨੂੰ ਰਾਹਗੀਰ ਤੋਂ ਮਿਲੀ ਸੀ, ਜਿਸ ਤੋਂ ਬਾਅਦ ਉਹ ਆਪਣੀ ਟੀਮ ਸਮੇਤ ਤੁਰੰਤ ਦੁਰਘਟਨਾ ਸਥਾਨ 'ਤੇ ਪਹੁੰਚੇ ਅਤੇ ਪਤਾ ਲੱਗਿਆ ਕਿ ਇਕ ਔਰਤ ਜਸਵਿੰਦਰ ਕੌਰ ਪੁੱਤਰੀ ਦਰਸ਼ਨ ਸਿੰਘ ਵਾਸੀ ਨਾੜੂ ਪੱਟੀ, ਕਲਬਾਣੂ ਜ਼ਿਲ੍ਹਾ ਪਟਿਆਲਾ ਜੋਕਿ ਸਕੂਟਰੀ ਉੱਤ ਮਾਜਰਾ ਜੱਟਾਂ ਦੇ ਕਰੋਸ ਘੱਟ ਨੂੰ ਪਾਰ ਕਰ ਰਹੀ ਸੀ ਕਿ ਇਸੇ ਦੌਰਾਨ ਰੋਪੜ ਵੱਲੋਂ ਬਲਾਚੌਰ ਸਾਈਡ ਨੂੰ ਜਾ ਰਹੀ ਇਕ ਆਈ-20 ਕਾਰ ਜਿਸ ਨੂੰ ਜਗਤਾਰ ਸਿੰਘ ਪੁੱਤਰ ਸੁੱਚਾ ਸਿੰਘ ਪਿੰਡ ਬੜਾ (ਭਰਤਗੜ੍ਹ) ਜ਼ਿਲ੍ਹਾ ਰੋਪੜ ਚਲਾ ਰਿਹਾ ਸੀ ਅਤੇ ਉਹ ਜਿਵੇਂ ਹੀ ਉਕਤ ਕਰੋਸ ਕੱਟ ਕੋਲ ਪਹੁੰਚਿਆ ਤਾਂ ਉਸ ਦੀ ਕਾਰ ਦੀ ਟੱਕਰ ਸਕੂਟਰੀ ਨਾਲ ਹੋ ਗਈ। 

ਇਹ ਵੀ ਪੜ੍ਹੋ: ਪੰਜਾਬ 'ਚ ਸੂਰ ਦੇ ਮਾਸ ਦੀ ਆਨਲਾਈਨ ਡਿਲਿਵਰੀ 'ਤੇ ਹੰਗਾਮਾ! ਇਹ ਸ਼ਹਿਰ ਜਾਮ ਕਰਨ ਦੀ ਚਿਤਾਵਨੀ

ਇਸ ਹਾਦਸੇ ਵਿੱਚ ਔਰਤ ਗੰਭੀਰ ਜ਼ਖਮੀ ਹੋ ਗਈ ਜਿਸ ਨੂੰ ਐੱਸ. ਐੱਸ. ਐੱਫ਼. ਟੀਮ ਨੇ ਐੱਨ. ਐੱਚ. ਏ. ਆਈ. ਦੀ ਐਂਬੂਲੈਂਸ ਰਾਹੀਂ ਇਲਾਜ ਲਈ ਸਿਵਲ ਹਸਪਤਾਲ ਰੋਪੜ ਵਿਖੇ ਪਹੁੰਚਾਇਆ ਜਦਕਿ ਇਸ ਹਾਦਸੇ 'ਚ ਦੋਵੇਂ ਵਾਹਨ ਵੀ ਨੁਕਸਾਨੇ ਗਏ। ਐੱਸ. ਐੱਸ. ਐੱਫ਼. ਟੀਮ ਨੇ ਹਾਦਸੇ ਦੀ ਸੂਚਨਾ ਥਾਣਾ ਕਾਠਗੜ੍ਹ ਨੂੰ ਦਿੱਤੀ, ਜਿੱਥੋਂ ਪੁਲਸ ਮੁਲਾਜ਼ਮਾਂ ਨੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਹਾਦਸਾਗ੍ਰਸਤ ਵਾਹਨ ਪੁਲਸ ਦੇ ਹਵਾਲੇ ਕੀਤੇ।

ਇਹ ਵੀ ਪੜ੍ਹੋ: ਕਹਿਰ ਓ ਰੱਬਾ! ਚਾਰ ਧੀਆਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਭਿਆਨਕ ਹਾਦਸੇ 'ਚ ਗਈ ਜਾਨ

 

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e


author

shivani attri

Content Editor

Related News