ਮੁੰਬਈ ਏਅਰਪੋਰਟ ’ਤੇ 21.78 ਕਰੋੜ ਰੁਪਏ ਦੀ ਕੋਕੀਨ ਸਣੇ ਔਰਤ ਗ੍ਰਿਫਤਾਰ
Wednesday, Apr 16, 2025 - 06:58 PM (IST)

ਮੁੰਬਈ, (ਭਾਸ਼ਾ)- ਡਾਇਰੈਕਟੋਰੇਟ ਆਫ ਰੈਵੇਨਿਊ ਇੰਟੈਲੀਜੈਂਸ (ਡੀ.ਆਰ.ਆਈ.) ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ 21.78 ਕਰੋੜ ਰੁਪਏ ਮੁੱਲ ਦੀ ਕੋਕੀਨ ਸਮੱਗਲਿੰਗ ਦੇ ਦੋਸ਼ ਵਿਚ ਅਫਰੀਕੀ ਦੇਸ਼ ਗਿਨੀ ਦੀ ਇਕ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਔਰਤ ਕੀਨੀਆ ਦੀ ਰਾਜਧਾਨੀ ਨੈਰੋਬੀ ਤੋਂ ਇੱਥੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਉਤਰੀ ਸੀ।
ਉਨ੍ਹਾਂ ਕਿਹਾ, ‘‘ਖਾਸ ਜਾਣਕਾਰੀ ਦੇ ਆਧਾਰ ’ਤੇ ਡੀ. ਆਰ. ਆਈ. ਦੀ ਮੁੰਬਈ ਜ਼ੋਨਲ ਯੂਨਿਟ ਦੀ ਇਕ ਟੀਮ ਨੇ ਹਵਾਈ ਅੱਡੇ ’ਤੇ ਮਹਿਲਾ ਯਾਤਰੀ ਨੂੰ ਰੋਕਿਆ। ਉਸਦੇ ਸਾਮਾਨ ਦੀ ਤਲਾਸ਼ੀ ਲੈਣ ਤੇ ਉਸ ਵਿਚੋਂ ਚਿੱਟੇ ਰੰਗ ਦੇ ਪਾਊਡਰ ਦੇ 3 ਪੈਕੇਟ ਬਰਾਮਦ ਹੋਏ। ਜਾਂਚ ’ਚ ਪਤਾ ਲੱਗਾ ਕਿ ਇਹ ਕੋਕੀਨ ਹੀ ਹੈ।’’