ਪਤੀ ਦੀ ਸ਼ਿਕਾਇਤ ਲੈ ਕੇ ਥਾਣੇ ਪੁੱਜੀ ਔਰਤ ਨੂੰ ਗੈਂਗਰੇਪ ਕਰ ਕੇ ਵੇਚਿਆ, ਸਬ ਇੰਸਪੈਕਟਰ ਸਮੇਤ 7 ਖ਼ਿਲਾਫ਼ ਮੁਕੱਦਮਾ ਦਰਜ

Tuesday, Sep 05, 2023 - 03:11 PM (IST)

ਪਤੀ ਦੀ ਸ਼ਿਕਾਇਤ ਲੈ ਕੇ ਥਾਣੇ ਪੁੱਜੀ ਔਰਤ ਨੂੰ ਗੈਂਗਰੇਪ ਕਰ ਕੇ ਵੇਚਿਆ, ਸਬ ਇੰਸਪੈਕਟਰ ਸਮੇਤ 7 ਖ਼ਿਲਾਫ਼ ਮੁਕੱਦਮਾ ਦਰਜ

ਪਲਵਲ (ਏਜੰਸੀ)- ਹਰਿਆਣਾ ਦੇ ਪਲਵਲ 'ਚ ਔਰਤ ਨਾਲ ਇਕ ਸਬ ਇੰਸਪੈਕਟਰ ਦੇ ਸਾਥੀਆਂ ਵਲੋਂ ਸਮੂਹਿਕ ਜਬਰ ਜ਼ਿਨਾਹ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਔਰਤ ਨਾਲ ਗੈਂਗਰੇਪ ਉਦੋਂ ਕੀਤਾ ਗਿਆ ਜਦੋਂ ਉਹ ਆਪਣੇ ਪਤੀ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਉਣ ਪੁਲਸ ਸਟੇਸ਼ਨ ਗਈ ਸੀ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ।

ਇਹ ਵੀ ਪੜ੍ਹੋ : PM ਮੋਦੀ ਦੇ ਜਨਮ ਦਿਨ ਲਈ ਖ਼ਾਸ ਤੋਹਫ਼ਾ ਤਿਆਰ, 7,200 ਹੀਰਿਆਂ ਨਾਲ ਬਣਾਈ ਤਸਵੀਰ

ਦੋਸ਼ੀਆਂ ਨੇ ਉਸ ਨੂੰ ਇਕ ਘਰ 'ਚ ਬੰਧਕ ਬਣਾ ਕੇ ਰੱਖਿਆ, ਜਿੱਥੇ ਉਸ ਨਾਲ ਕਈ ਵਾਰ ਜਬਰ ਜ਼ਿਨਾਹ ਕੀਤਾ ਗਿਆ। ਬਾਅਦ 'ਚ ਉਨ੍ਹਾਂ ਨੇ ਉਸ ਨੂੰ ਦੂਜੇ ਆਦਮੀ ਨੂੰ ਵੇਚ ਦਿੱਤਾ। ਐਤਵਾਰ ਨੂੰ ਸਬ ਇੰਸਪੈਕਟਰ ਸਮੇਤ 7 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਵਾਰਦਾਤ ਦੀ ਸੂਚਨਾ ਹਸਨਪੁਰ ਥਾਣੇ 'ਚ ਦਿੱਤੀ ਗਈ। ਪੁਲਸ ਨੇ ਔਰਤ ਨੂੰ ਉਸ ਦੇ ਪਰਿਵਾਰ ਨੂੰ ਸੌਂਪ ਦਿੱਤਾ ਅਤੇ ਅਪਰਾਧ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News