YouTube ਤੋਂ ਦੇਖ ''ਡਾਕਟਰ'' ਬਣ ਗਿਆ ਪਤੀ ! ਪਤਨੀ ਦੀ ਕਰਵਾਉਣ ਲੱਗਾ ਡਿਲੀਵਰੀ, ਫ਼ਿਰ ਜੋ ਹੋਇਆ...

Wednesday, Jul 01, 2026 - 11:41 AM (IST)

YouTube ਤੋਂ ਦੇਖ ''ਡਾਕਟਰ'' ਬਣ ਗਿਆ ਪਤੀ ! ਪਤਨੀ ਦੀ ਕਰਵਾਉਣ ਲੱਗਾ ਡਿਲੀਵਰੀ, ਫ਼ਿਰ ਜੋ ਹੋਇਆ...

ਤਿਰੂਪੁਰ- ਤਾਮਿਲਨਾਡੂ ਦੇ ਤਿਰੂਪੁਰ ਜ਼ਿਲ੍ਹੇ ਤੋਂ ਇਕ ਦੁਖਦਾਈ ਅਤੇ ਚਿੰਤਾਜਨਕ ਘਟਨਾ ਸਾਹਮਣੇ ਆਈ ਹੈ। ਇੱਥੇ ਇਕ 32 ਸਾਲਾ ਔਰਤ ਦੀ ਘਰ 'ਚ ਡਿਲੀਵਰੀ ਕਰਵਾਉਣ ਦੀ ਕੋਸ਼ਿਸ਼ ਤੋਂ ਬਾਅਦ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਔਰਤ ਦੇ ਪਤੀ ਨੇ Youtube ਵੀਡੀਓ ਦੇਖ ਕੇ ਡਿਲੀਵਰੀ ਕਰਵਾਉਣ ਦੀ ਕੋਸ਼ਿਸ਼ ਕੀਤੀ। ਡਿਲੀਵਰੀ ਤੋਂ ਬਾਅਦ ਔਰਤ ਦਾ ਬਹੁਤ ਜ਼ਿਆਦਾ ਖੂਨ ਵਹਿ ਗਿਆ, ਜਿਸ ਕਾਰਨ ਇਲਾਜ ਉਸ ਦੀ ਜਾਨ ਨਹੀਂ ਬਚਾਈ ਜਾ ਸਕੀ।

ਪਤੀ ਤੇ ਸੱਸ ਨੇ ਮਿਲ ਕੇ ਕਰਵਾਈ ਡਿਲੀਵਰੀ 

ਜਾਣਕਾਰੀ ਅਨੁਸਾਰ, ਉਥੁਕੁਲੀ ਖੇਤਰ ਦੇ ਇਕ ਪਿੰਡ 'ਚ ਰਹਿਣ ਵਾਲੀ ਔਰਤ ਨੂੰ 24 ਜੂਨ ਦੀ ਸਵੇਰ ਦਰਦਾਂ ਲੱਗੀਆਂ। ਹਸਪਤਾਲ ਜਾਣ ਦੀ ਬਜਾਏ, ਪਰਿਵਾਰ ਨੇ ਘਰ 'ਚ ਹੀ ਬੱਚੇ ਦਾ ਜਨਮ ਕਰਵਾਉਣ ਦਾ ਫੈਸਲਾ ਕੀਤਾ। ਔਰਤ ਦੇ ਪਤੀ ਅਤੇ ਉਸ ਦੀ ਸੱਸ ਨੇ ਮਿਲ ਕੇ ਡਿਲੀਵਰੀ ਕਰਵਾਈ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੇ ਆਮ ਜਣੇਪੇ (ਨਾਰਮਲ ਡਿਲੀਵਰੀ) ਨਾਲ ਜੁੜੇ ਆਨਲਾਈਨ ਵੀਡੀਓ ਦੇਖ ਕੇ ਪ੍ਰਕਿਰਿਆ ਅਪਣਾਉਣ ਦੀ ਕੋਸ਼ਿਸ਼ ਕੀਤੀ। ਔਰਤ ਨੇ ਇਕ ਸਿਹਤਮੰਦ ਬੱਚੀ ਨੂੰ ਜਨਮ ਦਿੱਤਾ, ਪਰ ਡਿਲੀਵਰੀ ਤੋਂ ਬਾਅਦ ਸਥਿਤੀ ਅਚਾਨਕ ਵਿਗੜ ਗਈ।

ਜ਼ਿਆਦਾ ਖੂਨ ਵਹਿਣ ਕਾਰਨ ਹਾਲਤ ਹੋਈ ਗੰਭੀਰ

ਡਿਲੀਵਰੀ ਤੋਂ ਬਾਅਦ ਔਰਤ ਦਾ ਪਲੇਸੈਂਟਾ (ਗਰਭਨਾਲ) ਪੂਰੀ ਤਰ੍ਹਾਂ ਨਹੀਂ ਨਿਕਲ ਸਕਿਆ। ਇਸ ਕਾਰਨ ਉਸ ਨੂੰ ਪੋਸਟਪਾਰਟਮ ਹੈਮਰੇਜ ਯਾਨੀ ਡਿਲੀਵਰੀ ਤੋਂ ਬਾਅਦ ਬਹੁਤ ਜ਼ਿਆਦਾ ਖੂਨ ਵਹਿਣ ਲੱਗਾ। ਪਰਿਵਾਰ ਨੇ ਪਹਿਲਾਂ ਉਸ ਨੂੰ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦਾ ਮੁੱਢਲਾ ਇਲਾਜ ਕੀਤਾ ਗਿਆ। ਹਾਲਤ ਗੰਭੀਰ ਹੋਣ 'ਤੇ ਅਗਲੇ ਦਿਨ ਉਸ ਨੂੰ ਕੋਇੰਬਟੂਰ ਦੇ ਇਕ ਨਿੱਜੀ ਹਸਪਤਾਲ 'ਚ ਰੈਫਰ ਕੀਤਾ ਗਿਆ। 

28 ਜੂਨ ਨੂੰ ਇਲਾਜ ਦੌਰਾਨ ਹੋਈ ਮੌਤ

ਕਈ ਦਿਨਾਂ ਤੱਕ ਇਲਾਜ ਚੱਲਣ ਦੇ ਬਾਵਜੂਦ ਔਰਤ ਦੀ ਜਾਨ ਨਹੀਂ ਬਚਾਈ ਜਾ ਸਕੀ ਅਤੇ 28 ਜੂਨ ਨੂੰ ਉਸ ਦੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਸਿਹਤ ਵਿਭਾਗ ਦੀ ਸ਼ਿਕਾਇਤ 'ਤੇ ਪੁਲਸ ਨੇ ਔਰਤ ਦੇ ਪਤੀ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ (ਬੀਐੱਨਐੱਸ) ਦੀ ਧਾਰਾ 105 ਦੇ ਅਧੀਨ ਗੈਰ-ਇਰਾਦਤਨ ਕਤਲ ਦਾ ਮਾਮਲਾ ਦਰਜ ਕੀਤਾ ਹੈ। ਪੁਲਸ ਪੂਰੇ ਮਾਮਲੇ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਔਰਤ ਦੇ ਪੇਕੇ ਪਰਿਵਾਰ ਨੇ ਵੱਖ ਤੋਂ ਕੋਈ ਸ਼ਿਕਾਇਤ ਦਰਜ ਨਹੀਂ ਕਰਵਾਈ ਹੈ। ਪਰਿਵਾਰ ਦਾ ਕਹਿਣਾ ਹੈ ਕਿ ਘਰ 'ਚ ਡਿਲਿਵਿਰੀ ਕਰਵਾਉਣ ਦਾ ਫੈਸਲਾ ਪਤੀ-ਪਤਨੀ ਦੋਵਾਂ ਨੇ ਮਿਲ ਕੇ ਲਿਆ ਸੀ। 

2020 'ਚ ਸੀ-ਸੈਕਸ਼ਨ ਰਾਹੀਂ ਹੋਇਆ ਸੀ ਧੀ ਦਾ ਜਨਮ

ਪਰਿਵਾਰ ਅਨੁਸਾਰ, ਜੋੜੇ ਦੀ ਪਹਿਲਾਂ 6 ਸਾਲ ਦੀ ਇਕ ਧੀ ਵੀ ਹੈ। ਪਹਿਲੀ ਡਿਲੀਵਰੀ ਸਾਲ 2020 'ਚ ਸੀ-ਸੈਕਸ਼ਨ ਰਾਹੀਂ ਹੋਈ ਸੀ। ਉਸ ਸਮੇਂ ਔਰਤ ਨੂੰ ਆਪਰੇਸ਼ਨ ਤੋਂ ਬਾਅਦ ਲੰਬੇ ਸਮੇਂ ਤੱਕ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ ਸੀ। ਇਸੇ ਅਨੁਭਵ ਕਾਰਨ ਜੋੜੇ ਨੇ ਇਸ ਵਾਰ ਹਸਪਤਾਲ ਦੀ ਬਜਾਏ ਘਰ 'ਚ ਹੀ ਡਿਲੀਵਰੀ ਕਰਵਾਉਣ ਦਾ ਫੈਸਲਾ ਕੀਤਾ ਪਰ ਉਨ੍ਹਾਂ ਨੇ ਕਿਸੇ ਡਾਕਟਰ, ਦਾਈ ਅਤੇ ਸਿਖਲਾਈ ਪ੍ਰਾਪਤ ਨਰਸ ਦੀ ਸਲਾਹ ਨਹੀਂ ਲਈ ਅਤੇ ਸਿਰਫ਼ ਆਨਲਾਈਨ ਵੀਡੀਓ ਦੇ ਭਰੋਸੇ ਡਿਲੀਵਰੀ ਕਰਵਾਉਣ ਦੀ ਕੋਸ਼ਿਸ਼ ਕੀਤੀ ਜੋ ਜਾਨਲੇਵਾ ਸਾਬਿਤ ਹੋਈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

DIsha

Content Editor

Related News