ਜਜ਼ਬੇ ਨੂੰ ਸਲਾਮ! ਨੇਤਰਹੀਣ ਇੰਸ਼ਾ ਮੁਸ਼ਤਾਕ ਨੇ ਪਾਸ ਕੀਤੀ 12ਵੀਂ ਦੀ ਬੋਰਡ ਪ੍ਰੀਖਿਆ

Saturday, Jun 10, 2023 - 05:50 PM (IST)

ਜਜ਼ਬੇ ਨੂੰ ਸਲਾਮ! ਨੇਤਰਹੀਣ ਇੰਸ਼ਾ ਮੁਸ਼ਤਾਕ ਨੇ ਪਾਸ ਕੀਤੀ 12ਵੀਂ ਦੀ ਬੋਰਡ ਪ੍ਰੀਖਿਆ

ਸ਼੍ਰੀਨਗਰ (ਭਾਸ਼ਾ)- ਹਿਜ਼ਬੁਲ ਮੁਜਾਹੀਦੀਨ ਦੇ ਕਮਾਂਡਰ ਬੁਰਹਾਨ ਵਾਨੀ ਦੇ ਮਾਰੇ ਜਾਣ ਦੇ ਮੱਦੇਨਜ਼ਰ 2016 ਦੇ ਅੰਦੋਲਨ ਦੌਰਾਨ ਪੇਲੇਟ ਗਨ ਨਾਲ ਜ਼ਖ਼ਮੀ ਹੋਈ ਇੰਸ਼ਾ ਮੁਸ਼ਤਾਕ ਨੇ 12ਵੀਂ ਦੀ ਬੋਰਡ ਪ੍ਰੀਖਿਆ ਚੰਗੇ ਅੰਕਾਂ ਨਾਲ ਪਾਸ ਕੀਤੀ ਹੈ। 22 ਸਾਲਾ ਇੰਸ਼ਾ ਨੇ ਜੰਮੂ ਅਤੇ ਕਸ਼ਮੀਰ ਬੋਰਡ ਆਫ਼ ਸਕੂਲ ਐਜੂਕੇਸ਼ਨ 'ਚ 500 'ਚੋਂ 319 ਅੰਕ ਹਾਸਲ ਕੀਤੇ, ਜਿਸ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨ ਕੀਤੇ ਗਏ। ਦੱਖਣ ਕਸ਼ਮੀਰ ਦੇ ਸ਼ੋਪੀਆਂ ਦੇ ਸੇਡੋ ਇਲਾਕੇ ਦੀ ਰਹਿਣ ਵਾਲੀ ਇੰਸ਼ਾ ਨੇ ਆਪਣੀ ਰੌਸ਼ਨੀ ਗੁਆਉਣ ਦੇ 2 ਸਾਲ ਬਾਅਦ 10ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਸੀ। ਉਸ ਨੇ ਆਪਣੀ ਸਫ਼ਲਤਾ ਦਾ ਸਿਹਰਾ ਆਪਣੇ ਪਰਿਵਾਰ ਨੂੰ ਦਿੱਤਾ ਹੈ। 

ਇੰਸ਼ਾ ਨੇ ਕਿਹਾ,''10ਵੀਂ ਤੋਂ ਬਾਅਦ ਮੈਂ ਦਿੱਲੀ ਪਬਲਿਕ ਸਕੂਲ, ਸ਼੍ਰੀਨਗਰ 'ਚ ਪ੍ਰਵੇਸ਼ ਕੀਤਾ ਅਤੇ ਕੰਪਿਊਟਰ ਅਤੇ ਅੰਗਰੇਜ਼ੀ ਬੋਲਣ 'ਚ ਤਿੰਨ ਸਾਲ ਦਾ ਕੋਰਸ ਕੀਤਾ। ਮੈਂ 2021 'ਚ 11ਵੀਂ ਜਮਾਤ ਪਾਸ ਕੀਤੀ ਅਤੇ ਹੁਣ 12ਵੀਂ ਜਮਾਤ ਪਾਸ ਕੀਤੀ ਹੈ।'' ਉਸ ਨੇ ਕਿਹਾ,''ਮੇਰਾ ਪਰਿਵਾਰ ਇਸ 'ਤੇ ਅੜਿਆ ਸੀ ਕਿ ਮੈਂ ਪੜ੍ਹਦੀ ਰਹਾਂ। ਉਨ੍ਹਾਂ ਨੇ ਮੈਨੂੰ ਕਿਹਾ ਕਿ ਉਮੀਦ ਅਤੇ ਹਿੰਮਤ ਨਾ ਹਾਰੋ, ਪੜ੍ਹੋ ਅਤੇ ਆਜ਼ਾਦ ਬਣੋ।'' ਹੁਣ ਇੰਸ਼ਾ ਆਪਣੀ ਗੈਰਜੂਏਸ਼ਨ ਦੀ ਡਿਗਰੀ ਹਾਸਲ ਕਰਨਾ ਚਾਹੁੰਦੀ ਹੈ ਅਤੇ ਸੰਘ ਲੋਕ ਸੇਵਾ ਕਮਿਸ਼ਨ (ਯੂ.ਪੀ.ਐੱਸ.ਸੀ.) ਪ੍ਰੀਖਿਆ ਲਈ ਕੋਚਿੰਗ ਕਲਾਸ ਲੈਣਾ ਚਾਹੁੰਦੀ ਹੈ। ਉਸ ਨੇ ਕਿਹਾ,''ਮੈਂ ਇਕ ਆਈ.ਏ.ਐੱਸ. ਅਧਿਕਾਰੀ ਬਣਨਾ ਚਾਹੁੰਦੀ ਹਾਂ ਤਾਂ ਕਿ ਮੈਂ ਸਾਰੇ ਦ੍ਰਿਸ਼ਟੀਹੀਣ ਵਿਅਕਤੀਆਂ ਲਈ ਇਕ ਉਦਾਹਰਣ ਬਣ ਸਕਾਂ। ਮੈਂ ਚਾਹੁੰਦੀ ਹਾਂ ਕਿ ਉਨ੍ਹਾਂ 'ਚੋਂ ਹਰ ਇਕ ਆਜ਼ਾਦ ਹੋਵੇ ਅਤੇ ਜੀਵਨ 'ਚ ਅੱਗੇ ਵਧੇ।'' 


author

DIsha

Content Editor

Related News