ਗੋਂਡਾ: ਜੇਲ੍ਹ ''ਚ ਪ੍ਰੇਮੀ ਨੂੰ ਮਿਲਣ ਪੁੱਜੀ ਨਾਬਾਲਗ ਕੁੜੀ, 10 ਜ਼ਿੰਦਾ ਕਾਰਤੂਸ ਤੇ ਜਾਅਲੀ ਆਈਡੀ ਬਰਾਮਦ
Sunday, Aug 09, 2026 - 03:40 AM (IST)
ਗੋਂਡਾ (ਏਜੰਸੀ) : ਉੱਤਰ ਪ੍ਰਦੇਸ਼ ਦੇ ਗੋਂਡਾ ਮੰਡਲ ਜੇਲ੍ਹ ਵਿਚ ਬੰਦ ਪ੍ਰੇਮੀ ਨੂੰ ਮਿਲਣ ਪਹੁੰਚੀ ਇੰਟਰਮੀਡੀਏਟ ਦੀ ਵਿਦਿਆਰਥਣ ਨਾਬਾਲਗ ਲੜਕੀ ਦੇ ਬੈਗ ਵਿਚੋਂ ਤਲਾਸ਼ੀ ਦੌਰਾਨ 10 ਜ਼ਿੰਦਾ ਕਾਰਤੂਸ, ਨਕਦੀ ਅਤੇ ਜਾਅਲੀ ਆਧਾਰ ਕਾਰਡ ਬਰਾਮਦ ਹੋਇਆ। ਘਟਨਾ 6 ਅਗਸਤ ਦੀ ਹੈ, ਪਰ ਪੁਲਸ ਵੱਲੋਂ ਐੱਫ. ਆਈ. ਆਰ. ਦਰਜ ਕੀਤੇ ਜਾਣ ਤੋਂ ਬਾਅਦ ਮਾਮਲਾ ਸਾਹਮਣੇ ਆਇਆ। ਜੇਲ੍ਹ ਪ੍ਰਸ਼ਾਸਨ ਅਨੁਸਾਰ, ਨਾਬਾਲਗ ਲੜਕੀ ਨੇ ਪਹਿਲਾਂ ਆਪਣਾ ਗਲਤ ਨਾਂ ਦੱਸਿਆ। ਆਧਾਰ ਕਾਰਡ ’ਤੇ ਦਰਜ ਨਾਂ ਅਤੇ ਉਸ ਵੱਲੋਂ ਦੱਸੇ ਨਾਂ ਵਿਚ ਫਰਕ ਹੋਣ ’ਤੇ ਮਹਿਲਾ ਜੇਲ੍ਹ ਕਰਮਚਾਰੀਆਂ ਨੇ ਉਸ ਦੀ ਤਲਾਸ਼ੀ ਲਈ, ਜਿਸ ਵਿਚੋਂ ਕਾਰਤੂਸ ਬਰਾਮਦ ਹੋਏ। ਇਸ ਤੋਂ ਬਾਅਦ ਲੜਕੀ ਨੂੰ ਸਾਮਾਨ ਸਮੇਤ ਨਗਰ ਕੋਤਵਾਲੀ ਪੁਲਸ ਦੇ ਹਵਾਲੇ ਕਰ ਦਿੱਤਾ ਗਿਆ।
ਇਹ ਵੀ ਪੜ੍ਹੋ : ਅਸਾਮ 'ਚ ਹੜ੍ਹ ਨੇ ਮਚਾਈ ਤਬਾਹੀ: ਮਰਨ ਵਾਲਿਆਂ ਦੀ ਗਿਣਤੀ 99 ਤੱਕ ਪੁੱਜੀ, CM ਨੇ ਟੁੱਟੇ ਬੰਨ੍ਹਾਂ ਦਾ ਲਿਆ ਜਾਇਜ਼ਾ
ਪੁੱਛਗਿੱਛ ਵਿਚ ਲੜਕੀ ਨੇ ਦੱਸਿਆ ਕਿ ਉਸ ਦੇ ਪਿਤਾ ਵਕੀਲ ਹਨ ਅਤੇ ਉਨ੍ਹਾਂ ਕੋਲ ਲਾਇਸੈਂਸੀ ਪਿਸਤੌਲ ਹੈ। ਉਸ ਨੇ ਪਰਿਵਾਰ ਨੂੰ ਦੱਸੇ ਬਿਨਾਂ ਉਸ ਵਿਚੋਂ ਕਾਰਤੂਸ ਕੱਢੇ ਸਨ। ਉਹ ਜੇਲ੍ਹ ਵਿਚ ਬੰਦ ਹਰਸ਼ੂ ਕਸ਼ਯਪ ਉਰਫ਼ ਸ਼ੌਰਿਆ ਨੂੰ ਮਿਲਣ ਪਹੁੰਚੀ ਸੀ। ਹਰਸ਼ੂ ਪੋਕਸੋ ਅਤੇ ਅਗਵਾ ਦੇ ਮਾਮਲੇ ਵਿਚ ਜੇਲ੍ਹ ਵਿਚ ਬੰਦ ਹੈ। ਜੇਲਰ ਆਫ਼ਤਾਬ ਅਹਿਮਦ ਅੰਸਾਰੀ ਦੀ ਸ਼ਿਕਾਇਤ ’ਤੇ ਪੁਲਸ ਨੇ ਮਾਮਲਾ ਦਰਜ ਕਰ ਲਿਆ ਹੈ। ਪੁਲਸ ਕਾਰਤੂਸ, ਜਾਅਲੀ ਪਛਾਣ ਪੱਤਰ, ਨਕਦੀ, ਮੁਲਾਕਾਤ ਪਰਚੀ ਅਤੇ ਲਾਇਸੈਂਸੀ ਹਥਿਆਰ ਨਾਲ ਜੁੜੇ ਪਹਿਲੂਆਂ ਦੀ ਜਾਂਚ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
