ਮੋਹਲੇਧਾਰ ਮੀਂਹ ਦਾ ਕਹਿਰ, ਮਕਾਨ ਢਹਿਣ ਨਾਲ ਔਰਤ ਅਤੇ ਉਸ ਦੀਆਂ 3 ਧੀਆਂ ਦੀ ਮੌਤ

Sunday, Mar 03, 2024 - 01:38 PM (IST)

ਮੋਹਲੇਧਾਰ ਮੀਂਹ ਦਾ ਕਹਿਰ, ਮਕਾਨ ਢਹਿਣ ਨਾਲ ਔਰਤ ਅਤੇ ਉਸ ਦੀਆਂ 3 ਧੀਆਂ ਦੀ ਮੌਤ

ਜੰਮੂ- ਜੰਮੂ-ਕਸ਼ਮੀਰ ਦੇ ਰਿਆਸੀ ਜ਼ਿਲ੍ਹੇ ਵਿਚ ਕੱਚਾ ਮਕਾਨ ਢਹਿਣ ਕਾਰਨ ਇਕ ਔਰਤ ਅਤੇ ਉਸ ਦੀਆਂ 3 ਧੀਆਂ ਦੀ ਮੌਤ ਹੋ ਗਈ। ਜਿਨ੍ਹਾਂ ਦੀ ਉਮਰ 2 ਅਤੇ 5 ਸਾਲ ਦਰਮਿਆਨ ਸੀ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਕਈ ਹਿੱਸਿਆਂ ਵਿਚ 1 ਅਤੇ 2 ਮਾਰਚ ਨੂੰ ਮੋਹਲੇਧਾਰ ਮੀਂਹ ਪਿਆ। ਜੰਮੂ ਖੇਤਰ ਦੇ ਵੱਖ-ਵੱਖ ਹਿੱਸਿਆਂ 'ਚ ਤੇਜ਼ ਹਵਾਵਾਂ ਅਤੇ ਗੜੇਮਾਰੀ ਕਾਰਨ ਰਿਹਾਇਸ਼ੀ ਮਕਾਨ ਸਮੇਤ ਕਈ ਇਮਾਰਤਾਂ ਨੁਕਸਾਨੀਆਂ ਗਈਆਂ।

ਅਧਿਕਾਰੀਆਂ ਨੇ ਦੱਸਿਆ ਕਿ ਰਿਆਸੀ ਦੀ ਘਟਨਾ ਵਿਚ ਮੀਂਹ ਮਗਰੋਂ ਚਸਸਾਨਾ ਤਹਿਸੀਲ ਦੇ ਕੁੰਦਰਧਨ ਮੋਹਰਾ ਪਿੰਡ ਵਿਚ ਇਕ ਮਕਾਨ ਢਹਿਣ ਕਾਰਨ ਉਸ 'ਚ ਰਹਿਣ ਵਾਲੀਆਂ ਫੱਲਾ ਅਖ਼ਤਰ (30), ਉਨ੍ਹਾਂ ਦੀਆਂ ਧੀਆਂ- ਨਸੀਮਾ (5), ਸਫੀਨਾ ਕੌਸਰ (3) ਅਤੇ ਸਮਰੀਨ ਕੌਸਰ (2) ਦੀ ਮੌਤ ਹੋ ਗਈ। ਉਨ੍ਹਾਂ ਨੇ ਦੱਸਿਆ ਕਿ ਘਟਨਾ ਵਿਚ ਪਰਿਵਾਰ ਦੇ ਦੋ ਬਜ਼ੁਰਗ ਮੈਂਬਰਾਂ- ਕਾਲੂ (60) ਅਤੇ ਉਨ੍ਹਾਂ ਦੀ ਪਤਨੀ ਬਾਨੋ ਬੇਗਮ (58) ਨੂੰ ਵੀ ਸੱਟਾਂ ਲੱਗੀਆਂ ਹਨ। ਉਨ੍ਹਾਂ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
 


author

Tanu

Content Editor

Related News