ਬਿਨ੍ਹਾਂ ਕੰਮ ਕੀਤੇ ਤੁਹਾਡੇ ਖਾਤੇ ''ਚ ਆਉਣਗੇ 9 ਹਜ਼ਾਰ ਰੁਪਏ, ਜਾਣੋ ਪੂਰੀ ਖਬਰ

Thursday, Jul 27, 2017 - 11:27 PM (IST)

ਬਿਨ੍ਹਾਂ ਕੰਮ ਕੀਤੇ ਤੁਹਾਡੇ ਖਾਤੇ ''ਚ ਆਉਣਗੇ 9 ਹਜ਼ਾਰ ਰੁਪਏ, ਜਾਣੋ ਪੂਰੀ ਖਬਰ

ਨਵੀਂ ਦਿੱਲੀ— ਤੁਹਾਨੂੰ ਸ਼ਾਇਦ ਇਸ ਗੱਲ 'ਤੇ ਯਕੀਨ ਨਾ ਹੋਵੇ ਪਰ ਇਸ ਤਰ੍ਹਾਂ ਹੋਣ ਜਾ ਰਿਹਾ ਹੈ। ਜੇਕਰ ਸਰਕਾਰ ਦੀ ਯੋਜਨਾ ਸਫਲ ਰਹੀ ਤਾਂ ਹਰੇਕ ਸਾਲ 18 ਕਰੋੜ ਲੋਕਾਂ ਦੇ ਖਾਤੇ 'ਚ ਲਗਭਗ 9 ਹਜ਼ਾਰ ਰੁਪਏ ਆਉਣਗੇ। ਇਹ ਪੈਸਾ ਸਰਕਾਰ ਤੁਹਾਨੂੰ ਫੂਡ ਸਬਸਿਡੀ ਦੇ ਰੂਪ 'ਚ ਦੇਣ ਦੀ ਯੋਜਨਾ ਬਣਾ ਰਹੀ ਹੈ ਅਤੇ ਇਸ ਦੇ ਲਈ ਬਕਾਇਦਾ ਟ੍ਰਾਇਲ ਵੀ ਸ਼ੁਰੂ ਕੀਤਾ ਜਾ ਰਿਹਾ ਹੈ।
ਇਹ ਕਿਸ ਤਰ੍ਹਾਂ ਹੋਵੇਗਾ
ਮੌਜੂਦਾ ਵਿਵਸਥਾ ਦੇ ਤਹਿਤ ਸਰਕਾਰ ਤੁਹਾਨੂੰ ਖਾਣ 'ਤੇ ਸਬਸਿਡੀ ਦੇ ਰਹੀ ਹੈ। ਤੁਸੀ ਦੇਸ਼ ਦੀਆਂ 5 ਲੱਖ 27 ਹਜ਼ਾਰ ਸਰਕਾਰੀ ਰਾਸ਼ਨ ਦੀਆਂ ਜਿਸ ਦੁਕਾਨਾਂ ਤੋਂ ਇਕ ਤੋਂ ਲੈ ਕੇ ਤਿੰਨ ਰੁਪਏ ਪ੍ਰਤੀ ਕਣਕ ਜਾ ਚਾਵਲ ਲੈ ਕੇ ਆਉਦੇ ਹੋ ਉਸ ਦੀ ਲਾਗਤ ਸਰਕਾਰ ਨੂੰ 25 ਤੋਂ 30 ਰੁਪਏ ਪ੍ਰਤੀ ਕਿਲੋ ਤੱਕ ਪੈਂਦਾ ਹੈ ਅਤੇ ਸਰਕਾਰ ਨੂੰ ਇਸ 'ਤੇ ਪ੍ਰਤੀ ਕਿਲੋ 20 ਤੋਂ 25 ਰੁਪਏ ਤੱਕ ਘਾਟਾ ਪੈਂਦਾ ਹੈ। ਦੇਸ਼ ਦੀ ਜਨਤਕ ਵੰਡ ਪ੍ਰਣਾਲੀ (ਪੀ. ਡੀ. ਐੱਮ) 'ਚ ਇਨ੍ਹਾਂ ਛੇਦ ਹਨ ਕਿ ਕਈ ਇਸ ਤਰ੍ਹਾਂ ਦੇ ਲੋਕ ਵੀ ਸਰਕਾਰ ਦੀ ਸਬਸਿਡੀ ਦਾ ਫਾਇਦਾ ਚੁੱਕ ਲੈਂਦੇ ਹਨ ਜੋਂ ਇਸ ਦੇ ਹਕਦਾਰ ਨਹੀਂ ਹੁੰਦੇ। ਮੌਜੂਦਾ ਪ੍ਰਣਾਲੀ ਦੀ ਖਾਮੀਆਂ ਨੂੰ ਦੂਰ ਕਰਨ ਦੇ ਲਈ ਸਰਕਾਰ ਕਈ ਵਿਵਸਥਾ ਲਾਗੂ ਕਰਨ ਜਾ ਰਹੀ ਹੈ। ਜਿਸ ਦੇ ਤਹਿਤ ਹੋਰ ਏ. ਪੀ. ਐੱਲ. ਪਰਿਵਾਰਾਂ ਨੂੰ ਹਰੇਕ ਮਹੀਨੇ ਸਬਸਿਡੀ ਵਾਲੇ ਰਾਸ਼ਨ ਦੀ ਬਜਾਏ ਸਬਸਿਡੀ ਦੀ ਰਕਮ ਕੇਸ਼ 'ਚ ਦਿੱਤੀ ਜਾਵੇਗੀ।
ਕਿਸ ਤਰ੍ਹਾਂ ਆਉਣਗੇ ਖਾਤੇ 'ਚ 9 ਹਜ਼ਾਰ ਰੁਪਏ
ਇਕ ਅਨੁਮਾਨ ਦੇ ਮੁਤਾਬਕ ਦੇਸ਼ 'ਚ ਏ. ਪੀ. ਐੱਲ ਅਤੇ ਬੀ. ਪੀ. ਐੱਲ. ਕੈਟਾਗਰੀ ਦੇ ਰਾਸ਼ਨ ਕਾਰਡ ਧਾਰਕਾਂ ਦੀ ਸੰਖਿਆ 18 ਕਰੋੜ ਤੋਂ ਪਾਰ ਹੈ। ਸਰਕਾਰ ਦੇ ਅੰਕੜੇ ਦੇ ਮੁਤਾਬਕ ਸਬਸਿਡੀ ਵਾਲੇ ਅਨਾਜ ਦਾ ਫਾਇਦਾ ਲਗਭਗ 81 ਕਰੋੜ ਲੋਕਾਂ ਨੂੰ ਹੀ ਮਿਲਦਾ ਹੈ ਅਤੇ ਇਸ 'ਤੇ ਹਰੇਕ ਸਾਲ ਸਰਕਾਰ ਦਾ 1.40 ਲੱਖ ਕਰੋੜ ਰੁਪਏ ਖਰਚਾ ਹੁੰਦਾ ਹੈ। ਯਾਨੀ ਸਰਕਾਰ ਹਰੇਕ ਮਹੀਨੇ ਕਰੀਬ 11 ਹਜ਼ਾਰ 666 ਕਰੋੜ ਰੁਪਏ ਦਾ ਖਰਚ ਫੂਡ ਸਬਸਿਡੀ ਦੇ ਰੂਪ 'ਚ ਕਰਦੀ ਹੈ। ਹੁਣ ਜੇਕਰ ਇਸ ਰਕਮ ਨੂੰ ਇਕ ਪਰਿਵਾਰ 'ਚ ਪੰਜ ਮੈਂਬਰ ਮੰਨ ਕੇ ਦਿੱਤੇ ਜਾਣਗੇ ਤਾਂ ਹਰੇਕ ਪਰਿਵਾਰ ਨੂੰ ਮਹੀਨੇ 'ਚ ਔਸਤ 750 ਰੁਪਏ ਤੱਕ ਦੀ ਸਬਸਿਡੀ ਮਿਲ ਸਕਦੀ ਹੈ। ਜੇਕਰ ਹਰੇਕ ਰਾਜ 'ਚ ਅਲੱਗ ਵੀ ਹੋ ਸਕਦੀ ਹੈ। ਇਸ ਹਿਸਾਬ ਨਾਲ ਦੇਸ਼ ਦੇ 18 ਕਰੋੜ ਲੋਕਾਂ ਨੂੰ ਹਰੇਕ ਸਾਲ 8 ਤੋਂ ਲੈ ਕੇ 9 ਹਜ਼ਾਰ ਰੁਪਏ ਤੱਕ ਦੀ ਨਕਦ ਰਾਸ਼ੀ ਅਨਾਜ ਖਦੀਰਣ ਦੇ ਲਈ ਉਸ ਦੇ ਖਾਤੇ 'ਚ ਮਿਲੇਗੀ।
ਕਿਸ ਤਰ੍ਹਾਂ ਸੁਨਸੁਚਿਤ ਹੋਵੇਗਾ ਅਨਾਜ 'ਤੇ ਖਰਚ
ਸਰਕਾਰ ਦਾ ਇਰਾਦਾ ਫੂਡ ਸਬਸਿਡੀ ਨੂੰ ਐੱਲ. ਪੀ. ਏ. ਜੀ. ਸਬਸਿਡੀ ਜਿਹੀ ਵਿਵਸਥਾ ਕਾਇਮ ਕਰਕੇ ਸਿੱਧੀ ਨਕਦ ਸਬਸਿਡੀ ਆਮ ਲੋਕਾਂ ਤੱਕ ਪਹੁੰਚਾਉਣ ਦਾ ਹੈ। ਇਸ ਦੇ ਤਹਿਤ 'ਚ 5 ਲੱਖ 27 ਹਜ਼ਾਰ ਰਾਸ਼ਨ ਡਿਪੋ ਹੈ ਜਿਸ 'ਚੋਂ 2 ਲੱਖ 20 ਹਜ਼ਾਰ ਡਿਪੋ ਨੂੰ ਇਲੈਕਟ੍ਰੋਨਿਕ ਪੁਵਾਇੰਟ ਆਫ ਸੇਲ ਨਾਲ ਜੋੜਿਆ ਜਾ ਚੁੱਕਿਆ ਹੈ। ਰਾਚੀ 'ਚ ਨਵੀਂ ਵਿਵਸਥਾ ਦਾ ਪਾਇਲਟ ਪ੍ਰੋਜੈਕਟ ਵੀ ਸ਼ੁਰੂ ਹੋਣ ਜਾ ਰਿਹਾ ਹੈ ਜਿਸ ਦੇ ਤਹਿਤ ਸਰਕਾਰ ਖਾਤਾ ਧਾਰਕਾਂ ਨੂੰ ਕੈਸ਼ ਸਬਸਿਡੀ ਦੇਵੇਗੀ ਅਤੇ ਖਾਤਾ ਧਾਰਕ ਉਸ ਪੈਸੇ ਨਾਲ ਇਲੈਕਟ੍ਰੋਨਿਕ ਪੁਵਾਇੰਟ ਆਫ ਸੇਲ ਵਾਲੇ ਰਾਸ਼ਨ ਡਿਪੋ ਤੋਂ ਅਨਾਜ ਖਰੀਦਣਗੇ। ਇਸ ਨਾਲ ਰਾਸ਼ਨ ਡਿਪੋ ਹੋਲਡਰ ਦੇ ਕੋਲ ਹਰੇਕ ਮਹੀਨੇ ਖਰੀਦੇ ਜਾਣ ਵਾਲੇ ਰਾਸ਼ਨ ਅਨਾਜ ਅਤੇ ਖਾਤਾ ਧਰਕਾਂ ਦੀ ਸੰਖਿਆ ਦੇ ਨਾਲ-ਨਾਲ ਸਬਸਿਡੀ ਦੇ ਰੂਪ 'ਚ ਦਿੱਤੀ ਗਈ ਰਕਮ ਦਾ ਖਰਚ ਅਨਾਜ 'ਤੇ ਹੋਣਾ ਸੁਨਸਚਿਤ ਹੋ ਜਾਵੇਗਾ। ਰਾਸ਼ਨ ਕਾਰਡ ਧਾਰਕ ਜਿਸ ਮਹੀਨੇ ਅਨਾਜ ਨਹੀਂ ਖਰੀਦੇਗਾ। ਅਗਲੇ ਮਹੀਨੇ ਉਸ ਦੀ ਨਕਦ ਸਬਸਿਡੀ ਰੋਕਣ ਦਾ ਪ੍ਰਬੰਧ ਰੱਖਿਆ ਜਾ ਰਿਹਾ ਹੈ।


Related News