ਲਾਕਡਾਊਨ ਨਾ ਹੋਵੇ ਤਾਂ ਕੋਰੋਨਾ ਦਾ 1 ਮਰੀਜ਼ 30 ਦਿਨਾਂ ’ਚ 406 ਲੋਕਾਂ ਨੂੰ ਕਰ ਸਕਦਾ ਹੈ ਪ੍ਰਭਾਵਿਤ
Tuesday, Apr 07, 2020 - 11:29 PM (IST)

ਨਵੀਂ ਦਿੱਲੀ– ਸਿਹਤ ਮੰਤਰਾਲਾ ਨੇ ਮੰਗਲਵਾਰ ਨੂੰ ਕਿਹਾ ਕਿ ਆਈ. ਸੀ. ਐੱਮ. ਆਰ. ਦੇ ਇਕ ਅਧਿਐਨ ’ਚ ਦੇਖਿਆ ਗਿਆ ਹੈ ਕਿ ਜੇ ਲਾਕਡਾਊਨ ਅਤੇ ਸਮਾਜਕ ਮੇਲ-ਜੋਲ ਤੋਂ ਦੂਰੀ ਵਰਤਣ ਦੇ ਨਿਯਮਾਂ ਦੀ ਪਾਲਣਾ ਨਾ ਹੋਈ ਤਾਂ ਕੋਰੋਨਾ ਵਾਇਰਸ ਦਾ ਇਕ ਮਰੀਜ਼ 30 ਦਿਨਾਂ ’ਚ 406 ਲੋਕਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ। ਸਿਹਤ ਮੰਤਰਾਲਾ ’ਚ ਜੁਆਇੰਟ ਸਕੱਤਰ ਲਵ ਅਗਰਵਾਲ ਨੇ ਦੱਸਿਆ ਕਿ ਸਾਵਧਾਨੀ ਵਜੋਂ ਕੀਤੇ ਜਾਂਦੇ ਉਪਾਅ ਕਾਰਣ ਇਨਫੈਕਸ਼ਨ ਦਾ ਖਦਸ਼ਾ ਇਸੇ ਮਿਆਦ ’ਚ ਪ੍ਰਤੀ ਮਰੀਜ਼ ਢਾਈ ਵਿਅਕਤੀ ਰਹਿ ਜਾਵੇਗਾ।
ਅਗਰਵਾਲ ਨੇ ਭਾਰਤੀ ਮੈਡੀਕਲ ਖੋਜ ਪ੍ਰੀਸ਼ਦ ਦੇ ਅਧਿਐਨ ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਮੌਜੂਦਾ ‘ਆਰ. ਓ.’ ਕੋਰੋਨਾ ਵਾਇਰਸ ਦੀ ਇਨਫੈਕਸ਼ਨ ਦੀ ਔਸਤ ਕਿਤੇ-ਕਿਤੇ 1.5 ਅਤੇ ਚਾਰ ਦੇ ਦਰਮਿਆਨ ਹੈ। ਆਰ. ਓ. ਗਣਿਤ ਸ਼ਬਦਾਵਲੀ ਹੈ। ਇਸ ਤੋਂ ਪਤਾ ਲਗਦਾ ਹੈ ਕਿ ਮਹਾਮਾਰੀ ਦਾ ਪ੍ਰਸਾਰ ਕਿਸ ਤਰ੍ਹਾਂ ਹੋ ਰਿਹਾ ਹੈ। ਇਨ੍ਹਾਂ ਅੰਕੜਿਆਂ ਤੋਂ ਪਤਾ ਲਗਦਾ ਹੈ ਕਿ ਇਕ ਇਨਫੈਕਟਿਡ ਵਿਅਕਤੀ ਤੋਂ ਔਸਤਨ ਕਿੰਨੇ ਲੋਕ ਇਨਫੈਕਟਿਡ ਹੋਣਗੇ।