ਤਿੰਨ ਲੜਕੀਆਂ ਦੀ ਇਕੱਠੇ ਨਿਕਲੀ ਅੰਤਿਮ ਯਾਤਰਾ, ਸਾਰੇ ਪਿੰਡ ਵਾਸੀ ਹੋਏ ਭਾਵੁਕ

Friday, Aug 11, 2017 - 12:00 PM (IST)

ਤਿੰਨ ਲੜਕੀਆਂ ਦੀ ਇਕੱਠੇ ਨਿਕਲੀ ਅੰਤਿਮ ਯਾਤਰਾ, ਸਾਰੇ ਪਿੰਡ ਵਾਸੀ ਹੋਏ ਭਾਵੁਕ

ਰਾਏਸੇਨ— ਮੱਧ ਪ੍ਰਦੇਸ਼ ਦੇ ਰਾਏਸੇਨ ਜ਼ਿਲੇ ਦੇ ਹਕੀਮਖੇੜੀ ਪਿੰਡ 'ਚ ਹਾਦਸੇ 'ਚ ਜਾਨ ਗਵਾਉਣ ਵਾਲੀਆਂ ਤਿੰਨ ਲੜਕੀਆਂ ਦੀ ਇਕੱਲੀ ਅੰਤਿਮ ਯਾਤਰਾ ਦੇਖ ਕੇ ਪਿੰਡ ਵਾਸੀ ਆਪਣੇ ਅੱਥਰੂ ਰੋਕ ਨਹੀਂ ਸਕੇ। ਇੱਥੋਂ ਲਗਭਗ 25 ਕਿਲੋਮੀਟਰ ਦੂਰ ਹਕੀਮਖੇੜੀ ਪਿੰਡ 'ਚ 2 ਭੈਣਾਂ ਵੰਦਨਾ (20) ਅਤੇ ਸੰਜਨਾ (17) ਤੋਂ ਇਲਾਵਾ ਇਕ ਹੋਰ ਲੜਕੀ ਮੋਹਿਨੀ (16) ਪਿੰਡ ਕੋਲ ਕਾਲੀਟੋਲ ਖਾਨ 'ਚ ਭਰੇ ਪਾਣੀ 'ਚ ਨਹਾਉਣ ਗਈਆਂ ਸਨ। 
ਡੂੰਘੇ ਪਾਣੀ 'ਚ ਜਾਣ ਕਾਰਨ ਡੁੱਬਣ ਨਾਲ ਤਿੰਨ ਦੀ ਮੌਤ ਹੋ ਗਈ। ਪਿੰਡ ਵਾਸੀਆਂ ਦੀ ਮਦਦ ਨਾਲ ਲਾਸ਼ਾਂ ਕੱਢੇ ਜਾਣ ਤੋਂ ਬਾਅਦ ਵੀਰਵਾਰ ਦੀ ਸ਼ਾਮ ਤਿੰਨਾਂ ਦੀ ਅੰਤਿਮ ਯਾਤਰਾ ਇਕੱਠੇ ਸ਼ੁਰੂ ਹੋਈ। ਲੜਕੀਆਂ ਦੇ ਪਰਿਵਾਰ ਵਾਲਿਆਂ 'ਤੇ ਦੁੱਖ ਦਾ ਪਹਾੜ ਟੁੱਟ ਗਿਆ ਤਾਂ ਸੈਂਕੜੇ ਦੀ ਗਿਣਤੀ 'ਚ ਪਿੰਡ ਵਾਸੀ ਵੀ ਆਪਣੇ ਅੱਥਰੂ ਨਹੀਂ ਰੋਕ ਸਕੇ।


Related News