ਮੰਨਤ ਪੂਰੀ ਹੋਈ ਤਾਂ ਭਗਵਾਨ ਸ਼ਿਵ ਦੀ ਸ਼ਰਨ ’ਚ ਪਹੁੰਚੀ ਮੁਸਲਿਮ ਔਰਤ
Friday, Jun 27, 2025 - 05:35 AM (IST)
 
            
            ਕਾਨਪੁਰ - ਧਰਮ ਅਤੇ ਆਸਥਾ ਦੀਆਂ ਹੱਦਾਂ ਓਦੋਂ ਧੁੰਦਲੀਆਂ ਹੋ ਜਾਂਦੀਆਂ ਹਨ ਜਦੋਂ ਇਨਸਾਨ ਉਮੀਦ ਅਤੇ ਵਿਸ਼ਵਾਸ ਨਾਲ ਪ੍ਰਮਾਤਮਾ ਦੀ ਸ਼ਰਨ ਲੈਂਦਾ ਹੈ। ਕਾਨਪੁਰ ਦੇ ਕਲਿਆਣਪੁਰ ਇਲਾਕੇ ਦੇ ਅਵੰਤੀਪੁਰਮ ਵਿਚ ਇਕ ਮੁਸਲਿਮ ਔਰਤ ਨੇ ਅਜਿਹੀ ਹੀ ਇਕ ਮਿਸਾਲ ਕਾਇਮ ਕੀਤੀ ਹੈ। ਆਪਣੀ ਮੰਨਤ ਪੂਰੀ ਹੋਣ ਤੋਂ ਬਾਅਦ ਉਹ ਭਗਵਾਨ ਸ਼ਿਵ ਦੇ ਮੰਦਰ ਵਿਚ ਪੂਜਾ ਕਰਨ ਪਹੁੰਚੀ।
ਜਾਣਕਾਰੀ ਅਨੁਸਾਰ ਔਰਤ ਦੇ ਇਕ ਰਿਸ਼ਤੇਦਾਰ ਨੂੰ ਗੰਭੀਰ ਹਾਲਤ ਵਿਚ ਨੇੜਲੇ ਨਰਸਿੰਗ ਹੋਮ ਵਿਚ ਦਾਖਲ ਕਰਵਾਇਆ ਗਿਆ ਸੀ। ਇਲਾਜ ਦੌਰਾਨ ਔਰਤ ਨੇ ਨੇੜਲੇ ਸ਼ਿਵ ਮੰਦਰ ਵਿਚ ਭਗਵਾਨ ਸ਼ਿਵ ਦੀ ਪ੍ਰਾਰਥਨਾ ਕੀਤੀ ਸੀ। ਕੁਝ ਸਮੇਂ ਬਾਅਦ, ਜਦੋਂ ਮਰੀਜ਼ ਦੀ ਹਾਲਤ ਵਿਚ ਸੁਧਾਰ ਹੋਇਆ ਅਤੇ ਉਸਦੀ ਜਾਨ ਬਚ ਗਈ, ਤਾਂ ਔਰਤ  ਭਗਵਾਨ  ਸ਼ਿਵ ਦਾ ਸ਼ੁਕਰੀਆ ਕਰਨ ਅਤੇ  ਪੂਜਾ  ਕਰਨ ਲਈ ਮੰਦਰ ਪਹੁੰਚੀ। ਦੱਸਿਆ ਜਾ ਰਿਹਾ ਹੈ ਕਿ ਔਰਤ ਮੰਧਨਾ ਇਲਾਕੇ ਦੀ ਰਹਿਣ ਵਾਲੀ ਹੈ।
 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            