ਮੁੰਬਈ ''ਚ ਵਧੀ ਸਰਦੀ ਤਾਂ ਟਵਿਟਰ ''ਤੇ ਟ੍ਰੈਂਡ ਹੋਣ ਲੱਗਾ #MumbaiWinter, ਸੋਸ਼ਲ ਮੀਡੀਆ ''ਤੇ ਆਇਆ Memes ਦਾ ਹੜ੍ਹ

Thursday, Jan 13, 2022 - 05:43 PM (IST)

ਮੁੰਬਈ ''ਚ ਵਧੀ ਸਰਦੀ ਤਾਂ ਟਵਿਟਰ ''ਤੇ ਟ੍ਰੈਂਡ ਹੋਣ ਲੱਗਾ #MumbaiWinter, ਸੋਸ਼ਲ ਮੀਡੀਆ ''ਤੇ ਆਇਆ Memes ਦਾ ਹੜ੍ਹ

ਨੈਸ਼ਨਲ ਡੈਸਕ- ਦਿੱਲੀ-ਐੱਨ.ਸੀ.ਆਰ. ਸਮੇਤ ਜਿਥੇ ਭਾਰਤ ਦੇ ਕਈ ਇਲਾਕਿਆਂ 'ਚ ਕੜਾਕੇ ਦੀ ਠੰਡ ਪੈ ਰਹੀ ਹੈ, ਉਧਰ ਮੁੰਬਈ 'ਚ ਵੀ ਕੁਝ ਦਿਨਾਂ ਤੋਂ ਤਾਪਮਾਨ 'ਚ ਕਾਫੀ ਗਿਰਾਵਟ ਆ ਗਈ ਹੈ। ਮੁੰਬਈ 'ਚ ਵੀ ਸਰਦੀ ਕਾਫੀ ਵਧ ਗਈ ਹੈ। ਸੋਮਵਾਰ ਨੂੰ ਉਥੇ ਪਾਰਾ ਡਿੱਗ ਕੇ 13.2 ਡਿਗਰੀ ਸੈਲਸੀਅਸ 'ਤੇ ਸੀਜ਼ਨ ਦੇ ਸਭ ਤੋਂ ਹੇਠਲੇ ਪੱਧਰ 'ਤੇ ਪਹੁੰਚ ਗਿਆ। 

PunjabKesari
ਉਧਰ ਮੁੰਬਈ ਵਾਸੀਆਂ ਨੇ ਮੌਸਮ ਨੂੰ ਲੈ ਕੇ ਮਜ਼ੇਦਾਰ ਮੀਮਸ ਸ਼ੇਅਰ ਕਰਨੇ ਸ਼ੁਰੂ ਕਰ ਦਿੱਤੇ। ਸੋਸ਼ਲ ਮੀਡੀਆ 'ਤੇ #MumbaiWinter ਟ੍ਰੈਂਡ ਕਰ ਰਿਹਾ ਹੈ। ਰੈੱਡ ਚਿਲੀਜ ਇੰਟਰਟੇਨਮੈਂਟ ਨੇ ਪੋਸਟ ਕਰ ਲਿਖਿਆ ਕਿ 'ਸਵੈਟਰ ਦੀ ਕੀਮਤ ਤੁਮ ਕਯਾ ਜਾਣੋ ਦਿੱਲੀ ਵਾਲੋਂ, ਇਕ ਜਮ੍ਹੇ ਹੋਏ ਮੁੰਬਈਵਾਸੀ।

PunjabKesari

ਉਧਰ ਕਈ ਲੋਕਾਂ ਨੇ ਲਿਖਿਆ ਕਿ ਮੁੰਬਈ 'ਚ ਦਿੱਲੀ ਵਾਲੀ ਫੀਲਿੰਗ ਆ ਰਹੀ ਹੈ #MumbaiWinter ਦੇ ਨਾਲ ਲੋਕਾਂ ਨੇ ਕਈ ਮਜ਼ੇਦਾਰ ਕੁਮੈਂਟ ਕੀਤੇ।

PunjabKesari

PunjabKesari


author

Aarti dhillon

Content Editor

Related News