ਮੌਸਮ ਦੀ ਕਰਵਟ; ਪਹਾੜਾਂ ’ਤੇ ਜੰਮੀ ਬਰਫ਼, ਮੈਦਾਨੀ ਇਲਾਕਿਆਂ ’ਚ ਛਿੜੀ ਕੰਬਣੀ

Tuesday, Dec 07, 2021 - 05:24 PM (IST)

ਮੌਸਮ ਦੀ ਕਰਵਟ; ਪਹਾੜਾਂ ’ਤੇ ਜੰਮੀ ਬਰਫ਼, ਮੈਦਾਨੀ ਇਲਾਕਿਆਂ ’ਚ ਛਿੜੀ ਕੰਬਣੀ

ਗੁਲਮਰਗ— ਕਸ਼ਮੀਰ ਅਤੇ ਲੱਦਾਖ ਠੰਡ ਦੀ ਲਪੇਟ ਵਿਚ ਹਨ, ਇੱਥੇ ਕਈ ਦਿਨਾਂ ਤੋਂ ਪਹਾੜੀ ਇਲਾਕਿਆਂ ਵਿਚ ਭਾਰੀ ਬਰਫ਼ਬਾਰੀ ਹੋ ਰਹੀ ਹੈ। ਸੈਰ-ਸਪਾਟਾ ਸਥਲ ਗੁਲਮਰਗ, ਸੋਨਮਰਗ ਤੋਂ ਇਲਾਵਾ ਕੁਪਵਾੜਾ, ਗੁਰੇਜ ਅਤੇ ਜੰਮੂ ਡਵੀਜ਼ਨ ਦੇ ਪੀਰਪੰਜਾਲ ਦੀਆਂ ਪਹਾੜੀਆਂ ਬਰਫ ਨਾਲ ਢਕੇ ਗਏ ਹਨ। ਪਹਾੜਾਂ ’ਤੇ ਬਰਫ਼ਬਾਰੀ ਮਗਰੋਂ ਮੌਸਮ ਵਿਭਾਗ ਨੇ ਅਲਰਟ ਜਾਰੀ ਕੀਤਾ ਹੈ। ਬਰਫਬਾਰੀ ਕਾਰਨ ਲੱਦਾਖ ਦੇ ਦਰਾਸ ਵਿਚ ਮੰਗਲਵਾਰ ਨੂੰ ਤਾਪਮਾਨ 0 ਤੋਂ 18.4 ਡਿਗਰੀ ਸੈਲਸੀਅਸ ਹੇਠਾਂ ਦਰਜ ਕੀਤਾ ਗਿਆ। ਪਹਾੜਾਂ ਦੇ ਬਰਫਬਾਰੀ ਮਗਰੋਂ ਮੈਦਾਨੀ ਇਲਾਕਿਆਂ ’ਚ ਠੰਡ ਵਧੇਗੀ। 

PunjabKesari

ਉੱਥੇ ਹੀ ਕੇਂਦਰ ਸ਼ਾਸਿਤ ਪ੍ਰਦੇਸ਼ ਦੇ ਹਵਾ ਫ਼ੌਜ ਸਟੇਸ਼ਨ ’ਚ ਲੇਹ ਦਾ ਤਾਪਮਾਨ 0 ਤੋਂ 12.1 ਡਿਗਰੀ ਹੇਠਾਂ ਅਤੇ ਕਾਰਗਿਲ ਦਾ ਤਾਪਮਾਨ 0 ਤੋਂ 9.6 ਡਿਗਰੀ ਹੇਠਾਂ ਦਰਜ ਕੀਤਾ ਗਿਆ। ਮੌਸਮ ਵਿਭਾਗ ਮੁਤਾਬਕ ਗੁਲਮਰਗ ਦੇ ਸਕੀ ਰਿਜਾਰਟ ’ਚ ਲਗਾਤਾਰ ਦੂਜੀ ਰਾਤ ਤਾਪਮਾਨ 0 ਤੋਂ 7 ਡਿਗਰੀ ਹੇਠਾਂ ਦਰਜ ਹੋਇਆ। ਸ਼੍ਰੀਨਗਰ ਵਿਚ ਮੰਗਲਵਾਰ ਨੂੰ ਆਸਮਾਨ ਸਾਫ਼ ਰਿਹਾ, ਧੁੱਪ ਵੀ ਵੇਖੀ ਗਈ ਅਤੇ ਮੌਸਮ ਵਿਚ ਵੀ ਪਹਿਲਾਂ ਨਾਲੋਂ ਸੁਧਾਰ ਵੇਖਿਆ ਗਿਆ। ਮੌਸਮ ਵਿਭਾਗ ਮੁਤਾਬਕ ਕਸ਼ਮੀਰ ਦੇ ਸਰਹੱਦੀ ਕੁਪਵਾੜਾ ਜ਼ਿਲ੍ਹੇ ਵਿਚ ਘੱਟ ਤੋਂ ਘੱਟ ਤਾਪਮਾਨ 0 ਤੋਂ 1.2 ਡਿਗਰੀ ਸੈਲਸੀਅਸ ਘੱਟ ਦਰਜ ਕੀਤਾ ਗਿਆ ਹੈ।

PunjabKesari

 


author

Tanu

Content Editor

Related News