ਕੋਰੋਨਾ ਖਿਲਾਫ ਜਿੱਤਾਂਗੇ ਜੰਗ, ਸੰਕਟ ਤੋਂ ਵੀ ਉਭਰਾਂਗੇ : ਨਿਤੀਨ ਗਡਕਰੀ

05/02/2020 12:43:04 AM

ਨਵੀਂ ਦਿੱਲੀ - ਦੇਸ਼ 'ਚ ਲਾਕਡਾਊਨ ਦਾ ਦੂਜਾ ਪੜਾਅ ਖਤਮ ਹੋਣ ਤੋਂ 2 ਦਿਨ ਪਹਿਲਾਂ ਹੀ ਲਾਕਡਾਊਨ ਦੇ ਤੀਜੇ ਪੜਾਅ ਦੀ ਸ਼ੁਰੂਆਤ ਦਾ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਲਾਕਡਾਊਨ ਵਧਾਏ ਜਾਣ ਦੇ ਐਲਾਨ ਤੋਂ ਬਾਅਦ ਕੇਂਦਰੀ ਮੰਤਰੀ ਨਿਤੀਨ ਗਡਕਰੀ ਨੇ ਕਿਹਾ ਕਿ ਇਸ ਮੁਸ਼ਕਲ ਘੜੀ 'ਚ ਸਰਕਾਰ ਸਭ ਦੇ ਨਾਲ ਖੜੀ ਹੈ। ਠੀਕ ਸਮੇਂ 'ਚ ਠੀਕ ਫੈਸਲਾ ਲੈਣ ਨਾਲ ਦੇਸ਼ 'ਚ ਹਾਲਾਤ ਬਿਹਤਰ ਹੋਏ ਹਨ। ਦੇਸ਼ 'ਚ ਹੌਲੀ-ਹੌਲੀ ਹਾਲਾਤ ਆਮ ਹੋ ਰਹੇ ਹਨ।

2 ਹਫਤੇ ਲਈ ਲਾਕਡਾਊਨ ਵਧਾਏ ਜਾਣ ਨੂੰ ਲੈ ਕੇ ਨਿਤੀਨ ਗਡਕਰੀ ਨੇ ਇਕ ਨਿਊਜ਼ ਚੈਨਲ ਨੂੰ ਕਿਹਾ ਕਿ ਕੋਰੋਨਾ ਖਿਲਾਫ ਲੜਾਈ ਜਾਰੀ ਹੈ। ਦੇਸ਼ ਦੇ ਕਈ ਸ਼ਹਿਰਾਂ 'ਚ ਸਥਿਤੀ ਗੰਭੀਰ ਹੈ। ਦਿੱਲੀ, ਮੁੰਬਈ, ਪੁਣੇ ਵਰਗੇ ਕਈ ਸ਼ਹਿਰਾਂ 'ਚ ਅੱਜ ਵੀ ਸਮੱਸਿਆ ਵੱਡੀ ਹੈ। ਰੈਡ ਜੋਨ 'ਚ ਸਾਨੂੰ ਸੰਭਲ ਕੇ ਚੱਲਣਾ ਹੋਵੇਗਾ। ਇਹ ਗੱਲ ਵੀ ਹੈ ਕਿ ਇਸ ਦੌਰਾਨ ਕੇਂਦਰ ਸਰਕਾਰ ਨੇ ਕਈ ਚੀਜਾਂ 'ਚ ਛੋਟ ਵੀ ਦਿੱਤੀ। ਉਨ੍ਹਾਂ ਕਿਹਾ ਕਿ ਹੌਲੀ-ਹੌਲੀ ਉਦਯੋਗ ਧੰਧੇ ਵੀ ਸ਼ੁਰੂ ਹੋ ਗਏ ਹਨ। ਰਾਸ਼ਟਰੀ ਰਾਜ ਮਾਰਗ ਸ਼ੁਰੂ ਹੋ ਗਏ ਹਨ।
ਕੇਂਦਰੀ ਮੰਤਰੀ ਨਿਤੀਨ ਗਡਕਰੀ ਨੇ ਕਿਹਾ ਕਿ ਕੋਰੋਨਾ ਦੇ ਇਸ ਦੌਰ 'ਚ ਵੀ ਵਿਦੇਸ਼ੀ ਨਿਵੇਸ਼ ਲਿਆਉਣ ਦਾ ਸ਼ਾਨਦਾਰ ਮੌਕਾ ਹੈ। ਨਾਲ ਹੀ ਅਸੀ ਸਕਾਰਾਤਮਕ ਰਵੱਈਏ ਨਾਲ MSME ਨੂੰ ਅੱਗੇ ਲੈ ਜਾਵਾਂਗੇ।

ਸਰਕਾਰ ਸਭ ਦੇ ਨਾਲ ਖੜੀ: ਗਡਕਰੀ
ਉਨ੍ਹਾਂ ਕਿਹਾ ਕਿ ਮੁਸ਼ਕਲ ਘੜੀ 'ਚ ਸਰਕਾਰ ਸਭ ਦੇ ਨਾਲ ਖੜੀ ਹੈ। ਕਿਸੇ ਨੂੰ ਪ੍ਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ। ਠੀਕ ਸਮੇਂ 'ਤੇ ਠੀਕ ਫੈਸਲਾ ਲੈਣ ਨਾਲ ਦੇਸ਼ 'ਚ ਹਾਲਾਤ ਬਿਹਤਰ ਹੋਏ ਹਨ। ਇੱਥੇ ਹੌਲੀ-ਹੌਲੀ ਹਾਲਾਤ ਆਮ ਹੋ ਰਹੇ ਹਨ। ਅਸੀਂ ਇਨ੍ਹਾਂ ਹਾਲਾਤਾਂ ਤੋਂ ਬਾਹਰ ਜ਼ਰੂਰ ਨਿਕਲਾਂਗੇ।
ਨਿਤੀਨ ਗਡਕਰੀ ਨੇ ਕਿਹਾ ਕਿ ਸਾਰਿਆਂ ਦੇ ਹਿੱਤਾਂ ਦੀ ਰੱਖਿਆ ਕਰਦੇ ਹੋਏ ਅੱਗੇ ਜਾਵਾਂਗੇ। ਹੌਲੀ-ਹੌਲੀ ਉਦਯੋਗਾਂ 'ਚ ਕੰਮ ਸ਼ੁਰੂ ਹੋ ਰਿਹਾ ਹੈ ਅਤੇ ਇਸ 'ਚ ਅਸੀਂ ਸਾਰਿਆਂ ਨੂੰ ਸਾਮਾਜਕ ਦੂਰੀ ਦਾ ਪਾਲਣ ਕਰਣਾ ਹੋਵੇਗਾ। ਉਨ੍ਹਾਂ ਅੱਗੇ ਕਿਹਾ ਕਿ ਸਾਡੀ ਸਰਕਾਰ ਲੋਕਾਂ ਦਾ ਧਿਆਨ ਰੱਖ ਰਹੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੋਕਾਂ ਲਈ ਅਨਾਜ ਦੇ ਵੱਡੇ ਭੰਡਾਰ ਖੋਲ੍ਹ ਦਿੱਤੇ ਹਨ। ਕਈ ਤਰ੍ਹਾਂ ਦੀਆਂ ਰਿਆਇਤਾਂ ਦਿੱਤੀਆਂ ਜਾ ਰਹੀਆਂ ਹਨ। ਉਮੀਦ ਹੈ ਕਿ ਅਰਥਜਗਤ ਲਈ ਜਲਦ ਹੀ ਵੱਡਾ ਪੈਕੇਜ ਆਵੇਗਾ।


Inder Prajapati

Content Editor

Related News