ਮੱਧ ਪ੍ਰਦੇਸ਼ ’ਚ ਸ਼ਰਾਬ ਫੈਕਟਰੀਆਂ ਬਣਾਉਣਗੀਆਂ ਸੈਨੇਟਾਈਜ਼ਰ
Friday, Mar 27, 2020 - 08:21 PM (IST)
ਭੋਪਾਲ – ਕੋਰੋਨਾ ਵਾਇਰਸ ਦੇ ਵੱਧ ਰਹੇ ਪਸਾਰ ਦੇ ਮੱਦੇਨਜ਼ਰ ਕੀਟਨਾਸ਼ਕਾਂ ਦੀ ਵਧ ਰਹੀ ਮੰਗ ਦਰਮਿਆਨ ਮੱਧ ਪ੍ਰਦੇਸ਼ ਸਰਕਾਰ ਨੇ ਸ਼ਰਾਬ ਬਣਾਉਣ ਵਾਲੀਆਂ ਫੈਕਟਰੀਆਂ ਨੂੰ ਸੈਨੇਟਾਈਜ਼ਰ ਅਤੇ ਸਪਿਰਟ ਦਾ ਉਤਪਾਦਨ ਕਰਨ ਦੇ ਹੁਕਮ ਦਿੱਤੇ ਹਨ। ਮੱਧ ਪ੍ਰਦੇਸ਼ ਦੇ ਆਬਕਾਰੀ ਕਮਿਸ਼ਨਰ ਰਾਜੇਸ਼ ਬਹੁਗੁਣਾ ਵਲੋਂ ਜਾਰੀ ਇਕ ਨਿਰਦੇਸ਼ ਵਿਚ ਕਿਹਾ ਗਿਆ ਹੈ ਕਿ ਕੋਰੋਨਾ ਵਾਇਰਸ ਦੇ ਕਾਰਣ ਸੈਨੇਟਾਈਜ਼ਰ ਦੀ ਮੰਗ ਵਧ ਗਈ ਹੈ। ਇਸ ਲਈ ਸ਼ਰਾਬ ਫੈਕਟਰੀਆਂ ਸਪਿਰਟ ਅਤੇ ਸੈਨੇਟਾਈਜ਼ਰ ਤਿਆਰ ਕਰ ਕੇ ਸਰਕਾਰੀ ਅਤੇ ਨਿੱਜੀ ਹਸਪਤਾਲਾਂ ਵਿਚ ਇਨ੍ਹਾਂ ਉਤਪਾਦਾਂ ਦੀ ਉਪਲਬਧਤਾ ਨੂੰ ਯਕੀਨੀ ਬਣਾਉਣ।