ਗ਼ਰੀਬਾਂ ਨੂੰ ਮੁਫ਼ਤ ਅਨਾਜ ਵੰਡਣ ਦੀ ਯੋਜਨਾ 30 ਨਵੰਬਰ ਨੂੰ ਹੋ ਜਾਵੇਗੀ ਖ਼ਤਮ, ਜਾਣੋ ਕਿਉਂ

11/26/2020 5:51:16 PM

ਨਵੀਂ ਦਿੱਲੀ — ਪ੍ਰਧਾਨ ਮੰਤਰੀ ਗਰੀਬ ਕਲਿਆਣ ਅਨਾਜ ਯੋਜਨਾ (ਪੀ.ਐੱਮ.ਜੀ.ਕੇ.ਏ.ਏ.) ਤਹਿਤ ਅਨਾਜ ਮੁਫਤ ਦੇਣ ਦੀ ਯੋਜਨਾ ਹੁਣ ਬੰਦ ਹੋਣ ਜਾ ਰਹੀ ਹੈ। ਦੇਸ਼ ਵਿਚ ਤਾਲਾਬੰਦੀ ਦੇ ਮੁਢਲੇ ਦਿਨਾਂ ਤੋਂ ਮੋਦੀ ਸਰਕਾਰ ਲਗਭਗ 81 ਕਰੋੜ ਰਾਸ਼ਨ ਕਾਰਡ ਧਾਰਕਾਂ ਨੂੰ ਮੁਫਤ ਭੋਜਨ ਵੰਡ ਰਹੀ ਹੈ। ਇਹ ਸਕੀਮ ਖ਼ਾਸਕਰ ਪਰਵਾਸੀ ਮਜ਼ਦੂਰਾਂ ਅਤੇ ਗਰੀਬ ਲੋਕਾਂ ਲਈ ਆਰੰਭ ਕੀਤੀ ਗਈ ਸੀ। ਖੁਰਾਕ, ਖਪਤਕਾਰ ਅਤੇ ਜਨਤਕ ਵੰਡ ਮੰਤਰਾਲੇ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਇਸ ਯੋਜਨਾ ਦੀ ਮਿਤੀ ਨੂੰ ਹੁਣ ਹੋਰ ਨਹੀਂ ਵਧਾਇਆ ਜਾਵੇਗਾ। ਅਨਾਜ ਮੁਫਤ ਦੇਣ ਦੀ ਸਰਕਾਰ ਦੀ ਯੋਜਨਾ ਹੁਣ 30 ਨਵੰਬਰ ਨੂੰ ਖ਼ਤਮ ਹੋ ਜਾਵੇਗੀ।

ਮੁਫਤ ਰਾਸ਼ਨ ਦੇਣ ਦੀ ਯੋਜਨਾ 30 ਨਵੰਬਰ ਨੂੰ ਖਤਮ ਹੋ ਰਹੀ ਹੈ

ਦੱਸ ਦੇਈਏ ਕਿ ਇਸ ਯੋਜਨਾ ਤਹਿਤ ਲਾਭਪਾਤਰੀਆਂ ਨੂੰ ਹਰ ਮਹੀਨੇ ਪੰਜ ਕਿਲੋ ਕਣਕ ਜਾਂ ਚਾਵਲ ਮੁਫਤ ਵੰਡੇ ਜਾ ਰਹੇ ਹਨ। ਹੁਣ ਇਹ ਯੋਜਨਾ 30 ਨਵੰਬਰ ਨੂੰ ਖ਼ਤਮ ਹੋਵੇਗੀ। ਇਸ ਨੂੰ ਜਾਰੀ ਰੱਖਣ ਲਈ ਅਜੇ ਤੱਕ ਸਰਕਾਰ ਵਲੋਂ ਕੋਈ ਫੈਸਲਾ ਨਹੀਂ ਲਿਆ ਗਿਆ ਹੈ।

ਇਹ ਵੀ ਪੜ੍ਹੋ: ਡਰਾਈਵਰ OLA ਐਪ ਵਿਚ ਹੋਈ ਖਰਾਬੀ ਦਾ ਇਸ ਤਰ੍ਹਾਂ ਉਠਾਉਂਦੇ ਹਨ ਫਾਇਦਾ, ਵਸੂਲਿਆ ਜਾਂਦਾ ਹੈ ਦੁੱਗਣਾ ਕਰਾਇਆ

ਮੰਤਰਾਲੇ ਨੇ ਦੱਸਿਆ

ਮੰਤਰਾਲੇ ਦੇ ਇਕ ਅਧਿਕਾਰੀ ਦਾ ਕਹਿਣਾ ਹੈ, 'ਇਸ ਯੋਜਨਾ ਨੂੰ ਹੁਣ ਅੱਗੇ ਨਹੀਂ ਵਧਾਇਆ ਜਾਵੇਗਾ। ਹਾਂ ਉਨ੍ਹਾਂ ਲਈ ਜਿਨ੍ਹਾਂ ਨੇ ਕਿਸੇ ਕਾਰਨ ਕਰਕੇ ਰਾਸ਼ਨ ਨਹੀਂ ਲਿਆ ਹੈ, ਉਨ੍ਹਾਂ ਦਾ ਹਿੱਸਾ ਮੁਫਤ ਦਿੱਤਾ ਜਾ ਸਕਦਾ ਹੈ। ਇਸ ਦੇ ਨਾਲ ਹੀ ਰਾਸ਼ਟਰੀ ਖੁਰਾਕ ਸੁਰੱਖਿਆ ਐਕਟ (ਐਨ.ਐੱਫ.ਐੱਸ.ਏ.) ਦੇ ਤਹਿਤ ਲਾਭਪਾਤਰੀਆਂ ਨੂੰ ਪਹਿਲਾਂ ਦੀ ਤਰ੍ਹਾਂ ਸਸਤੀਆਂ ਦਰਾਂ 'ਤੇ ਜਨਤਕ ਵੰਡ ਪ੍ਰਣਾਲੀ (ਪੀ.ਡੀ.ਐੱਸ.) ਦਾ ਰਾਸ਼ਨ ਦਿੱਤਾ ਜਾਂਦਾ ਸੀ ਉਹ ਅੱਗੋਂ ਵੀ ਮਿਲਦਾ ਰਹੇਗਾ। ਪੀ.ਐਮ.ਜੀ.ਕੇ.ਏ.ਵਾਈ ਤਹਿਤ ਮੁਫਤ ਰਾਸ਼ਨ ਵੰਡਣ ਦੀ ਯੋਜਨਾ ਹੁਣ 30 ਨਵੰਬਰ ਤੋਂ ਬਾਅਦ ਬੰਦ ਕਰ ਦਿੱਤੀ ਜਾਵੇਗੀ।

ਇਹ ਵੀ ਪੜ੍ਹੋ: ਸਰਵੇਖਣ: ਏਸ਼ੀਆ ਵਿਚ ਸਭ ਤੋਂ ਜ਼ਿਆਦਾ ਰਿਸ਼ਵਤਖ਼ੋਰ ਭਾਰਤੀ, ਭ੍ਰਿਸ਼ਟਾਚਾਰ ਦੇ ਅੰਕੜੇ ਕਰਨਗੇ ਸ਼ਰਮਿੰਦਾ

ਇਸੇ ਸਾਲ ਮਾਰਚ ਵਿਚ ਕੋਰੋਨਾ ਮਹਾਮਾਰੀ ਦੌਰਾਨ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਪੈਕੇਜ ਦੇ ਤਹਿਤ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨਾ ਯੋਜਨਾ ਦਾ ਐਲਾਨ ਕੀਤਾ ਸੀ। ਇਸ ਦੇ ਤਹਿਤ ਸਾਰੇ ਗਰੀਬ ਪਰਿਵਾਰ ਜਿਨ੍ਹਾਂ ਕੋਲ ਰਾਸ਼ਨ ਕਾਰਡ ਹੈ ਅਤੇ ਜਿਸ ਕੋਲ ਨਹੀਂ ਹੈ ਉਨ੍ਹਾਂ ਨੂੰ ਅਪ੍ਰੈਲ ਤੋਂ ਹਰ ਮਹੀਨੇ 5 ਕਿਲੋ ਕਣਕ / ਚਾਵਲ ਅਤੇ ਇੱਕ ਕਿਲੋ ਛੋਲੇ ਮੁਫਤ ਦਿੱਤਾ ਜਾ ਰਿਹਾ ਹੈ। ਇਹ ਮੁਫਤ ਅਨਾਜ ਰਾਸ਼ਨ ਕਾਰਡ 'ਤੇ ਮਿਲਣ ਵਾਲੇ ਅਨਾਜ ਦੇ ਮੌਜੂਦਾ ਕੋਟੇ ਤੋਂ ਇਲਾਵਾ ਹੈ।

ਇਹ ਵੀ ਪੜ੍ਹੋ: ਤਣਾਅ ਦੇ ਬਾਵਜੂਦ ਤਾਈਵਾਨੀ ਕੰਪਨੀਆਂ ਕੋਲੋਂ 'ਕੰਪਿਊਟਰ ਚਿੱਪ' ਖਰੀਦ ਰਿਹਾ ਹੈ ਚੀਨ


Harinder Kaur

Content Editor

Related News