ਜੰਮੂ ਕਸ਼ਮੀਰ : ਅੱਤਵਾਦ ਪ੍ਰਭਾਵਿਤ ਪਰਿਵਾਰਾਂ ਦੇ ਬੱਚਿਆਂ ਦੀ ਸਿੱਖਿਆ ਦਾ ਖ਼ਰਚ ਚੁੱਕੇਗਾ ਇੰਦਰਾਣੀ ਬਾਲਨ ਫਾਊਂਡੇਸ਼ਨ

03/17/2023 5:35:18 PM

ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ 'ਚ ਫ਼ੌਜ ਵਲੋਂ ਸਥਾਪਤ 10 ਸਕੂਲਾਂ ਨੂੰ ਗੋਦ ਲੈਣ ਵਾਲੇ ਇੰਦਰਾਣੀ ਬਾਲਨ ਫਾਊਂਡੇਸ਼ਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਉਹ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਦੀ ਪਛਾਣ ਕਰੇਗਾ ਅਤੇ ਉਨ੍ਹਾਂ ਦੇ ਬੱਚਿਆਂ ਦੀ ਸਿੱਖਿਆ ਦਾ ਖਰਚ ਚੁੱਕੇਗਾ। ਫਾਊਂਡੇਸ਼ਨ ਦੇ ਪ੍ਰਧਾਨ ਪੁਨੀਤ ਬਾਲਨ ਨੇ ਕਿਹਾ ਕਿ ਫਾਊਂਡੇਸ਼ਨ ਦਾ ਟੀਚਾ ਉਨ੍ਹਾਂ ਬੱਚਿਆਂ ਦੇ ਜੀਵਨ ਦਾ ਮੁੜ ਨਿਰਮਾਣ ਕਰਨਾ ਹੈ, ਜਿਨ੍ਹਾਂ ਦੀ ਸਿੱਖਿਆ ਘਾਟੀ 'ਚ ਡਰੱਗ ਅਤੇ ਅੱਤਵਾਦ ਕਾਰਨ ਪ੍ਰਭਾਵਿਤ ਹੋਈ ਹੈ। ਇੰਦਰਾਣੀ ਬਾਲਨ ਫਾਊਂਡੇਸ਼ਨ ਅੱਤਵਾਦ ਦੇ ਪੀੜਤਾਂ ਦੇ ਸਮਰਥਨ ਕਰਨ ਦਾ ਇਰਾਦਾ ਰੱਖਦਾ ਹੈ। ਹਾਲ ਹੀ 'ਚ ਰਾਜੌਰੀ 'ਚ ਇਕ ਅਜਿਹੀ ਘਟਨਾ ਹੋਈ ਸੀ ਅਤੇ ਬੱਚੇ ਉੱਥੇ ਪ੍ਰਭਾਵਿਤ ਹੋਏ ਸਨ। ਇਹ ਸਾਰੇ ਬੱਚੇ ਜੋ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਪ੍ਰਭਾਵਿਤ ਹਨ, ਉਨ੍ਹਾਂ ਦੇ ਸਾਹਮਣੇ ਮੂਲ ਸਮੱਸਿਆ ਸਿੱਖਿਆ ਦੀ ਹੈ। ਅਸੀਂ ਅੱਤਵਾਦ ਪ੍ਰਭਾਵਿਤ ਪਰਿਵਾਰਾਂ ਦੀ ਪਛਾਣ ਕਰਾਂਗੇ ਅਤੇ ਉਨ੍ਹਾਂ ਦੀ ਬੱਚਿਆਂ ਦੀ ਪੂਰੀ ਸਿੱਖਿਆ ਦਾ ਖਰਚ ਚੁੱਕਾਂਗੇ।

ਬਾਲਨ ਅਗਸਤ 2019 'ਚ ਧਾਰਾ 370 ਰੱਦ ਹੋਣ ਦੇ ਬਾਅਦ ਤੋਂ ਬੱਚਿਆਂ ਦੀ ਸਿੱਖਿਆ ਅਤੇ ਹੋਰ ਵਿਕਾਸ ਪ੍ਰਾਜੈਕਟਾਂ 'ਤੇ ਕੰਮ ਸ਼ੁਰੂ ਕਰਨ ਵਾਲੇ ਪਹਿਲੇ ਗੈਰ-ਜੰਮੂ ਅਤੇ ਕਸ਼ਮੀਰ ਉੱਦਮੀ ਹਨ। ਉਨ੍ਹਾਂ ਦੀ ਟੀਚਾ ਕਸ਼ਮੀਰ ਦੇ ਬੱਚਿਆਂ ਨੂੰ ਮੁਫ਼ਤ ਸਿੱਖਿਆ ਪ੍ਰਦਾਨ ਕਰਨਾ ਹੈ। ਉਨ੍ਹਾਂ ਕਿਹਾ,''ਇਸੇ ਤਰ੍ਹਾਂ ਦੀ ਪਹਿਲ ਹੋਰ ਸੂਬਿਆਂ 'ਚ ਸ਼ੁਰੂ ਕੀਤੀ ਗਈ ਹੈ ਪਰ ਅਸੀਂ ਜੰਮੂ ਅਤੇ ਕਸ਼ਮੀਰ ਨੂੰ ਚੁਣਿਆ, ਕਿਉਂਕਿ ਸਾਡਾ ਮੰਨਣਾ ਹੈ ਕਿ ਕਿਸੇ ਨਾ ਕਿਸੇ ਨੂੰ ਲੀਡਰਸ਼ਿਪ ਕਰਨੀ ਚਾਹੀਦੀ ਹੈ।''


DIsha

Content Editor

Related News