ਕੀ ਕਾਂਗਰਸ ’ਚ ਸ਼ਾਮਲ ਹੋਣਗੇ ਪ੍ਰਸ਼ਾਂਤ ਕਿਸ਼ੋਰ? PM ਮੋਦੀ ਨੂੰ ਦੇਣਗੇ ਤਿੱਖੀ ਟੱਕਰ

Wednesday, Jul 14, 2021 - 11:23 PM (IST)

ਕੀ ਕਾਂਗਰਸ ’ਚ ਸ਼ਾਮਲ ਹੋਣਗੇ ਪ੍ਰਸ਼ਾਂਤ ਕਿਸ਼ੋਰ? PM ਮੋਦੀ ਨੂੰ ਦੇਣਗੇ ਤਿੱਖੀ ਟੱਕਰ

ਨੈਸ਼ਨਲ ਡੈਸਕ— ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਦੇਸ਼ ਦੀ ਪ੍ਰਮੁੱਖ ਵਿਰੋਧੀ ਕਾਂਗਰਸ ਪਾਰਟੀ ’ਚ ਸ਼ਾਮਲ ਹੋ ਸਕਦੇ ਹਨ ਅਤੇ ਅਹਿਮ ਭੂਮਿਕਾ ਨਿਭਾ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਇਸ ਬਾਰੇ ਉਹ ਕਾਂਗਰਸ ਆਗੂਆਂ- ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪਿ੍ਰਅੰਕਾ ਗਾਂਧੀ ਨਾਲ ਚਰਚਾ ਕਰ ਚੁੱਕੇ ਹਨ। ਦਰਅਸਲ ਪੰਜਾਬ ਦੀ ਕਾਂਗਰਸ ਇਕਾਈ ’ਚ ਚੱਲ ਰਹੇ ਕਲੇਸ਼ ਦਰਮਿਆਨ ਪ੍ਰਸ਼ਾਂਤ ਨੇ ਮੰਗਲਵਾਰ ਯਾਨੀ ਕਿ ਕੱਲ੍ਹ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨਾਲ ਮੁਲਾਕਾਤ ਕੀਤੀ ਸੀ। ਇਸ ਮੁਲਾਕਾਤ ਵਿਚ ਪਿ੍ਰਅੰਕਾ ਗਾਂਧੀ ਵੀ ਮੌਜੂਦ ਸਨ, ਜਿਸ ਤੋਂ ਬਾਅਦ ਕਈ ਤਰ੍ਹਾਂ ਦੀਆਂ ਅਟਕਲਾਂ ਲਾਈਆਂ ਜਾ ਰਹੀਆਂ ਹਨ। ਸਿਆਸੀ ਗਲਿਆਰੇ ’ਚ ਚਰਚਾ ਦਾ ਬਜ਼ਾਰ ਗਰਮ ਹੈ ਕਿ ਪ੍ਰਸ਼ਾਂਤ ਕਿਸ਼ੋਰ ਕਾਂਗਰਸ ’ਚ ਸ਼ਾਮਲ ਹੋ ਸਕਦੇ ਹਨ। ਜੇਕਰ ਇਹ ਅਟਕਲਾਂ ਸਹੀ ਸਾਬਤ ਹੋਈਆਂ ਤਾਂ 2024 ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਟੱਕਰ ਦੇਣ ’ਚ ਕਿਸ਼ੋਰ ਦੀ ਅਹਿਮ ਭੂਮਿਕਾ ਹੋ ਸਕਦੀ ਹੈ।

ਇਹ ਵੀ ਪੜ੍ਹੋ : ਪ੍ਰਸ਼ਾਂਤ ਕਿਸ਼ੋਰ ਨੇ ਰਾਹੁਲ ਅਤੇ ਪਿ੍ਰਅੰਕਾ ਨਾਲ ਕੀਤੀ ਮੁਲਾਕਾਤ, ਅਟਕਲਾਂ ਹੋਈਆਂ ਤੇਜ਼

PunjabKesari

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਗਾਂਧੀ ਪਰਿਵਾਰ ਨਾਲ ਚਲੀ ਕਰੀਬ 1 ਘੰਟੇ ਦੀ ਇਸ ਬੈਠਕ ਵਿਚ ਪਾਰਟੀ ਦੇ ਸੰਗਠਨ ਸਕੱਤਰ ਕੇ. ਸੀ. ਵੇਣੂਗੋਪਾਲ ਅਤੇ ਕਾਂਗਰਸ ਦੇ ਪੰਜਾਬ ਮੁਖੀ ਹਰੀਸ਼ ਰਾਵਤ ਵੀ ਮੌਜੂਦ ਸਨ। ਇਸ ਮੁਲਾਕਾਤ ਬਾਰੇ ਕਾਂਗਰਸ ਵਲੋਂ ਅਧਿਕਾਰਤ ਰੂਪ ਨਾਲ ਕੁਝ ਨਹੀਂ ਕਿਹਾ ਗਿਆ ਪਰ ਹਰੀਸ਼ ਰਾਵਤ ਨੇ ਇੰਨਾ ਜ਼ਰੂਰ ਕਿਹਾ ਕਿ ਪ੍ਰਸ਼ਾਂਤ ਪੰਜਾਬ ਮੁੱਦੇ ’ਤੇ ਗੱਲਬਾਤ ਕਰਨ ਨਹੀਂ ਆਏ ਸਨ। ਇਨ੍ਹਾਂ ਤਮਾਮ ਖ਼ਬਰਾਂ ਦਰਮਿਆਨ ਜੇਕਰ ਪ੍ਰਸ਼ਾਂਤ ਕਾਂਗਰਸ ’ਚ ਸ਼ਾਮਲ ਹੋ ਜਾਂਦੇ ਹਨ ਤਾਂ ਉਹ ਵਿਰੋਧੀ ਧਿਰ ਨੂੰ ਜ਼ਰੂਰ ਇਕਜੁੱਟ ਕਰਨਗੇ, ਤਾਂ ਕਿ ਭਾਜਪਾ ਨੂੰ ਸੱਤਾ ’ਚੋਂ ਬਾਹਰ ਕੀਤਾ ਜਾ ਸਕੇ ਅਤੇ ਫਿਰ ਦੇਸ਼ ਦੀ ਕਮਾਨ ਕਾਂਗਰਸ ਦੇ ਹੱਥ ਹੋਵੇ।

ਨਵਜੋਤ ਸਿੱਧੂ ਨੇ 'ਆਪ' ਦੀ ਤਾਰੀਫ਼ 'ਚ ਕੀਤਾ ਟਵੀਟ ਤਾਂ ਹੁਣ ਕੇਜਰੀਵਾਲ ਨੇ ਦਿੱਤਾ ਇਹ ਜੁਆਬ

PunjabKesari

ਜੇਕਰ ਪ੍ਰਸ਼ਾਂਤ ਨੇ ਕਾਂਗਰਸ ’ਚ ਸ਼ਾਮਲ ਹੋਣ ਦੇ ਪ੍ਰਸਤਾਵ ਨੂੰ ਹਾਂ ਕਹਿ ਦਿੱਤਾ ਤਾਂ ਉਨ੍ਹਾਂ ਦੀ ਥਾਲੀ ’ਚ ਬਹੁਤ ਕੁਝ ਹੋਵੇਗਾ। ਦਰਅਸਲ ਦੋ ਵੱਡੀਆਂ ਚੋਣਾਂ- ਉੱਤਰ ਪ੍ਰਦੇਸ਼ ਅਤੇ ਪੰਜਾਬ ’ਚ ਹੋ ਰਹੀਆਂ ਹਨ, ਜਿੱਥੇ ਉਹ ਪਿ੍ਰਅੰਕਾ ਗਾਂਧੀ ਨੂੰ ਮਿਲ ਕੇ ਕੁਝ ਵੱਡਾ ਕਰ ਸਕਦੇ ਹਨ। ਦੱਸ ਦੇਈਏ ਕਿ ਪ੍ਰਸ਼ਾਂਤ ਕਿਸ਼ੋਰ ਨੇ ਸਾਲ 2018 ’ਚ ਜਨਤਾ ਦਲ ਯੂਨਾਈਟੇਡ ਤੋਂ ਸਿਆਸੀ ਪਾਰੀ ਦੀ ਸ਼ੁਰੂਆਤ ਕੀਤੀ ਸੀ। ਚੁਣਾਵੀ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੇ ਹੁਣ ਤੱਕ ਕਈ ਆਗੂਆਂ ਨੂੰ ਸੱਤਾ ਦਿਵਾਈ ਹੈ। ਇਸ ’ਚ ਪ੍ਰਧਾਨ ਮੰਤਰੀ ਮੋਦੀ ਦਾ ਨਾਂ ਵੀ ਸ਼ਾਮਲ ਹੈ।

ਇਹ ਵੀ ਪੜ੍ਹੋ : ਕੇਜਰੀਵਾਲ ਨੇ ਗੋਆ ’ਚ ਵੀ 300 ਯੂਨਿਟ ਮੁਫ਼ਤ ਬਿਜਲੀ ਦਾ ਕੀਤਾ ਵਾਅਦਾ

ਸਾਲ 2014 ’ਚ ਮੋਦੀ ਨੂੰ ਸੱਤਾ ’ਚ ਲਿਆਉਣ ਲਈ ਪ੍ਰਸ਼ਾਂਤ ਨੇ ਹੀ ਰਣਨੀਤੀ ਤਿਆਰ ਕੀਤੀ ਸੀ। ਜੇਕਰ ਕਿਹਾ ਜਾਵੇ ਤਾਂ ਪ੍ਰਸ਼ਾਂਤ ਸਾਲ 2014 ’ਚ ਹੀ ਜ਼ਿਆਦਾ ਚਰਚਾ ਵਿਚ ਆਏ ਤਾਂ ਇਹ ਕਹਿਣਾ ਗਲਤ ਨਹੀਂ ਹੋਵੇਗਾ। ਹਾਲ ਹੀ ’ਚ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਦੇ ਸਲਾਹਕਾਰ ਵੀ ਪ੍ਰਸ਼ਾਂਤ ਕਿਸ਼ੋਰ ਸਨ। ਪੱਛਮੀ ਬੰਗਾਲ ਵਿਚ ਇਸ ਵਾਰ ਵੀ ਹਵਾ ਭਾਜਪਾ ਵੱਲ ਲੱਗ ਰਹੀ ਸੀ। ਉੱਥੇ ਮਮਤਾ ਨੇ ਅਜਿਹੀ ਹੈਟ੍ਰਿਕ ਲਾਈ ਕਿ ਤੀਜੀ ਵਾਰ ਸੱਤਾ ’ਤੇ ਕਾਬਜ਼ ਹੋਈ। 
 


author

Tanu

Content Editor

Related News