ਕੀ ''ਨਵੇਂ ਭਾਰਤ'' ''ਚ ਸਿਰਫ਼ ''ਦੋਸਤਾਂ'' ਦੀ ਸੁਣਵਾਈ ਹੋਵੇਗੀ, ਦੇਸ਼ ਦੇ ਵੀਰਾਂ ਦੀ ਨਹੀਂ : ਰਾਹੁਲ ਗਾਂਧੀ

06/24/2022 4:28:19 PM

ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ 'ਅਗਨੀਪਥ' ਯੋਜਨਾ ਨੂੰ ਲੈ ਕੇ ਸ਼ੁੱਕਰਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਤੰਜ਼ ਕੱਸਦੇ ਹੋਏ ਸਵਾਲ ਕੀਤਾ ਕਿ ਕੀ 'ਨਵੇਂ ਭਾਰਤ' 'ਚ ਦੇਸ਼ ਦੇ ਵੀਰਾਂ ਦੀ ਨਹੀਂ, ਸਿਰਫ਼ ਪ੍ਰਧਾਨ ਮੰਤਰੀ ਦੇ 'ਦੋਸਤਾਂ' ਦੀ ਸੁਣਵਾਈ ਹੋਵੇਗੀ? ਉਨ੍ਹਾਂ ਨੇ ਇਕ ਖ਼ਬਰ ਦਾ ਵੀ ਹਵਾਲਾ ਦਿੱਤਾ, ਜਿਸ 'ਚ ਕਿਹਾ ਗਿਆ ਹੈ ਕਿ ਫ਼ੌਜ ਦੇ ਇਕ ਕੈਪਟਨ ਮਾਨਦ ਅਨੁਸਾਰ, 'ਅਗਨੀਪਥ' ਯੋਜਨਾ ਫ਼ੌਜ ਨੂੰ ਬਰਬਾਦ ਕਰ ਦੇਵੇਗੀ। 

PunjabKesari

ਰਾਹੁਲ ਗਾਂਧੀ ਨੇ ਟਵੀਟ ਕੀਤਾ,''ਇਕ ਪਾਸ ਦੇਸ਼ ਦੇ ਪਰਮਵੀਰ ਹਨ ਅਤੇ ਦੂਜੇ ਪਾਸੇ ਪ੍ਰਧਾਨ ਮੰਤਰੀ ਦਾ ਘਮੰਡ ਅਤੇ ਤਾਨਾਸ਼ਾਹੀ। ਕੀ 'ਨਵੇਂ ਭਾਰਤ' 'ਚ ਸਿਰਫ਼ 'ਦੋਸਤਾਂ' ਦੀ ਸੁਣਵਾਈ ਹੋਵੇਗੀ, ਦੇਸ਼ ਦੇ ਵੀਰਾਂ ਦੀ ਨਹੀਂ?'' ਦੱਸਣਯੋਗ ਹੈ ਕਿ ਅਗਨੀਪਥ ਯੋਜਨਾ 14 ਜੂਨ ਨੂੰ ਐਲਾਨ ਕੀਤੀ ਗਈ ਹੈ, ਜਿਸ 'ਚ ਸਾਢੇ 17 ਸਾਲ ਤੋਂ 21 ਸਾਲ ਦੀ ਉਮਰ ਦੇ ਨੌਜਵਾਨਾਂ ਨੂੰ ਸਿਰਫ਼ 4 ਸਾਲ ਲਈ ਫ਼ੌਜ 'ਚ ਭਰਤੀ ਕਰਨ ਦਾ ਪ੍ਰਬੰਧ ਹੈ। ਚਾਰ ਸਾਲ ਬਾਅਦ ਇਨ੍ਹਾਂ 'ਚੋਂ ਸਿਰਫ਼ 25 ਫੀਸਦੀ ਨੌਜਵਾਨਾਂ ਦੀ ਸੇਵਾ ਨੂੰ ਨਿਯਮਿਤ ਕੀਤਾ ਜਾਵੇਗਾ। ਇਸ ਯੋਜਨਾ ਖ਼ਿਲਾਫ਼ ਕਈ ਸੂਬਿਆਂ 'ਚ ਵਿਰੋਧ ਪ੍ਰਦਰਸ਼ਨ ਹੋਣ ਦਰਮਿਆਨ ਸਰਾਕਰ ਨੇ 2022 'ਚ ਭਰਤੀ ਲਈ ਉੱਪਰੀ ਉਮਰ ਹੱਦ ਵਧਾ ਕੇ 23 ਸਾਲ ਕਰ ਦਿੱਤੀ ਹੈ।

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ


DIsha

Content Editor

Related News