ਚੀਨ ਨੂੰ ਭਾਰਤ ਦੀ ਦੋ-ਟੂਕ- LAC ''ਚ ਇਕ ਪਾਸੜ ਬਦਲਾਅ ਕਦੇ ਵੀ ਬਰਦਾਸ਼ਤ ਨਹੀਂ

Thursday, Jul 23, 2020 - 08:54 PM (IST)

ਚੀਨ ਨੂੰ ਭਾਰਤ ਦੀ ਦੋ-ਟੂਕ- LAC ''ਚ ਇਕ ਪਾਸੜ ਬਦਲਾਅ ਕਦੇ ਵੀ ਬਰਦਾਸ਼ਤ ਨਹੀਂ

ਨਵੀਂ ਦਿੱਲੀ - ਭਾਰਤ ਨੇ ਚੀਨ ਨੂੰ ਕੜੇ ਸ਼ਬਦਾਂ 'ਚ ਕਿਹਾ ਹੈ ਕਿ LAC 'ਚ ਇਕ ਪਾਸੜ ਬਦਲਾਅ ਕਦੇ ਵੀ ਬਰਦਾਸ਼ਤ ਨਹੀਂ ਹੋਵੇਗਾ। ਵਿਦੇਸ਼ ਮੰਤਰਾਲਾ ਨੇ ਵੀਰਵਾਰ ਨੂੰ ਕਿਹਾ ਕਿ LAC ਨੂੰ ਲੈ ਕੇ ਅਸੀਂ ਆਪਣੀ ਸਥਿਤੀ ਸਪੱਸ਼ਟ ਕਰ ਦਿੱਤੀ ਹੈ। ਅਸੀਂ ਸ਼ਾਂਤੀ ਚਾਹੁੰਦੇ ਹਾਂ। 1993 ਤੋਂ ਬਾਅਦ ਤੋਂ ਕਈ ਸਮਝੌਤੇ ਹੋਏ। ਚੀਨ ਦੇ ਫ਼ੌਜੀਆਂ ਨੇ ਸਮਝੌਤੇ ਦੀ ਉਲੰਘਣਾ ਕੀਤੀ।

ਵਿਦੇਸ਼ ਮੰਤਰਾਲਾ ਬੁਲਾਰਾ ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ LAC ਨੂੰ ਬਦਲਨ ਦੀ ਕੋਸ਼ਿਸ਼ ਨੂੰ ਅਸੀਂ ਸਵੀਕਾਰ ਨਹੀਂ ਕਰਾਂਗੇ। ਸ਼ਾਂਤੀ ਦੀ ਬਹਾਲੀ ਲਈ ਕੋਸ਼ਿਸ਼ ਜਾਰੀ ਹੈ। ਅਸੀਂ ਕੂਟਨੀਤਕ ਅਤੇ ਫ਼ੌਜੀ ਪੱਧਰ ਦਾ ਇਸਤੇਮਾਲ ਕੀਤਾ। ਸ਼ਾਂਤੀ ਦੋ-ਪੱਖੀ ਸੰਬੰਧ ਦਾ ਆਧਾਰ ਹੈ।

ਅਨੁਰਾਗ ਸ਼੍ਰੀਵਾਸਤਵ ਨੇ ਕਿਹਾ ਕਿ ਅਸੀਂ ਇਹ ਵੀ ਸਪੱਸ਼ਟ ਕੀਤਾ ਹੈ ਕਿ ਭਾਰਤ LAC ਦਾ ਸਨਮਾਨ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਅਸੀਂ LAC 'ਚ ਇਕ ਪਾਸੜ ਬਦਲਾਅ ਸਵੀਕਾਰ ਨਹੀਂ ਕਰਾਂਗੇ। ਦੱਸ ਦਈਏ ਕਿ ਕੋਰ ਕਮਾਂਡਰ ਦੀ ਬੈਠਕ ਤੋਂ ਬਾਅਦ ਚੀਨ ਕਈ ਇਲਾਕਿਆਂ ਤੋਂ ਪਿੱਛੇ ਹਟਣ ਨੂੰ ਰਾਜੀ ਹੋ ਗਿਆ ਹੈ ਪਰ ਫਿੰਗਰ 4 ਅਤੇ ਫਿੰਗਰ 5 ਤੋਂ ਉਹ ਹਟਣਾ ਨਹੀਂ ਚਾਹੁੰਦਾ ਹੈ। ਚੀਨ ਪੈਂਗੋਂਗ ਅਤੇ ਗੋਗਰਾ ਤੋਂ ਪਿੱਛੇ ਨਹੀਂ ਹਟ ਰਿਹਾ ਹੈ।


author

Inder Prajapati

Content Editor

Related News