16 ਅਪ੍ਰੈਲ ਨੂੰ ਹੋਣਗੀਆਂ ਲੋਕ ਸਭਾ ਚੋਣਾਂ? ਵਾਇਰਲ ਨੋਟ ''ਤੇ ਸਫ਼ਾਈ- ਇਹ ਸਿਰਫ਼ ਸੁਝਾਅ ਸੀ

Wednesday, Jan 24, 2024 - 11:44 AM (IST)

ਨਵੀਂ ਦਿੱਲੀ (ਭਾਸ਼ਾ)- ਦਿੱਲੀ ਦੇ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਦੇ ਦਫ਼ਤਰ ਵਲੋਂ ਜਾਰੀ ਇਕ ਅੰਦਰੂਨੀ ਨੋਟ 'ਚ ਅਧਿਕਾਰੀਆਂ ਨੂੰ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ 'ਚ ਵੱਖ-ਵੱਖ ਗਤੀਵਿਧੀਆਂ ਤੈਅ ਕਰਨ 'ਚ ਸਹਿਯੋਗ ਲਈ 16 ਅਪ੍ਰੈਲ ਨੂੰ ਸੰਭਾਵਿਤ 'ਵੋਟਿੰਗ ਤਾਰੀਖ਼' ਵਜੋਂ ਦੱਸਿਆ ਗਿਆ ਹੈ, ਜਿਸ ਨਾਲ ਆਉਣ ਵਾਲੀਆਂ ਚੋਣਾਂ ਦੇ ਸੰਭਾਵਿਤ ਪ੍ਰੋਗਰਾਮ ਨੂੰ ਲੈ ਕੇ ਅਟਕਲਾਂ ਸ਼ੁਰੂ ਹੋ ਗਈਆਂ। ਮੁੱਖ ਚੋਣ ਅਧਿਕਾਰੀ ਦਫ਼ਤਰ ਨੇ ਇਸ ਬਾਰੇ ਪੁੱਛੇ ਜਾਣ 'ਤੇ ਸਪੱਸ਼ਟ ਕੀਤਾ ਕਿ ਤਾਰੀਖ਼ ਦਾ ਜ਼ਿਕਰ ਸਿਰਫ਼ ਚੋਣ ਕਮਿਸ਼ਨ ਵਲੋਂ ਜਾਰੀ 'ਪਲਾਨਰ' ਦੇ ਅਨੁਰੂਪ ਗਤੀਵਿਧੀਆਂ ਦੀ ਯੋਜਨਾ ਬਣਾਉਣ ਲਈ ਸੰਦਰਭ ਵਜੋਂ ਕੀਤਾ ਗਿਆ ਸੀ।

ਇਹ ਵੀ ਪੜ੍ਹੋ : ਰਾਮਲੀਲਾ 'ਚ ਹਨੂੰਮਾਨ ਦਾ ਕਿਰਦਾਰ ਨਿਭਾ ਰਹੇ ਵਿਅਕਤੀ ਦੀ ਮੰਚ 'ਤੇ ਦਿਲ ਦਾ ਦੌਰਾ ਪੈਣ ਨਾਲ ਮੌਤ

ਮੁੱਖ ਚੋਣ ਅਧਿਕਾਰੀ ਦਫ਼ਤਰ ਨੇ 'ਐਕਸ' 'ਤੇ ਪੋਸਟ ਕੀਤਾ,''ਦਿੱਲੀ ਦੇ ਮੁੱਖ ਚੋਣ ਦਫ਼ਤਰ ਦੇ ਇਕ ਸਰਕੂਲਰ ਦਾ ਹਵਾਲਾ ਦਿੰਦੇ ਹੋਏ ਮੀਡੀਆ ਵਲੋਂ ਕੁਝ ਪ੍ਰਸ਼ਨ ਆ ਰਹੇ ਹਨ ਅਤੇ ਸਪਸ਼ੱਟ ਕਰਨ ਨੂੰ ਕਿਹਾ ਜਾ ਰਿਹਾ ਹੈ ਕਿ ਕੀ 16 ਅਪ੍ਰੈਲ ਲੋਕ ਸਭਾ ਚੋਣਾਂ ਲਈ ਸੰਭਾਵਿਤ ਵੋਟਿੰਗ ਦਿਵਸ ਹੈ। ਸਪੱਸ਼ਟ ਕੀਤਾ ਜਾਂਦਾ ਹੈ ਕਿ ਇਸ ਤਾਰੀਖ਼ ਦਾ ਜ਼ਿਕਰ ਸਿਰਫ਼ ਅਧਿਕਾਰੀਆਂ ਨੂੰ ਚੋਣ ਕਮਿਸ਼ਨ ਦੀ ਚੋਣ ਯੋਜਨਾ ਅਨੁਸਾਰ ਗਤੀਵਿਧੀਆਂ ਦੀ ਯੋਜਨਾ ਬਣਾਉਣ ਦੇ ਸੰਦਰਭ 'ਚ ਕੀਤਾ ਗਿਆ ਸੀ।'' 19 ਜਨਵਰੀ ਨੂੰ ਸਾਰੇ 11 ਜ਼ਿਲ੍ਹਾ ਚੋਣ ਅਧਿਕਾਰੀਆਂ ਨੂੰ ਇਕ ਪੱਤਰ 'ਚ ਸੀ.ਈ.ਓ. ਦਫ਼ਰਤ ਨੇ ਭਾਰਤ ਚੋਣ ਕਮਿਸ਼ਨ ਵਲੋਂ ਜਾਰੀ ਚੋਣ ਯੋਜਨਾ ਜ਼ਿਕਰ ਕੀਤਾ ਸੀ, ਜਿਸ 'ਚ ਚੋਣਾਂ ਦੀ ਤਿਆਰੀ ਦੇ ਅਧੀਨ ਵੱਖ-ਵੱਖ ਗਤੀਵਿਧੀਆਂ ਦੇ ਨਾਲ-ਨਾਲ ਉਨ੍ਹਾਂ 'ਚੋਂ ਹਰੇਕ ਲਈ ਸਮੇਂ-ਹੱਦ ਅਤੇ ਮਿਆਦ ਦਿੱਤੀ ਗਈ ਹੈ। ਸਰਕੂਲਰ 'ਚ ਕਿਹਾ ਗਿਆ ਸੀ,''ਲੋਕ ਸਭਾ ਚੋਣਾਂ 2024 ਲਈ ਕਮਿਸ਼ਨ ਨੇ ਸੰਦਰਭ ਦੇ ਉਦੇਸ਼ ਨਾਲ ਅਤੇ ਚੋਣ ਯੋਜਨਾ 'ਚ ਸ਼ੁਰੂ ਅਤੇ ਅੰਤ ਦੀਆਂ ਤਾਰੀਖਾਂ ਦੀ ਗਿਣਤੀ ਲਈ 16 ਅਪ੍ਰੈਲ 2024 ਦੀ ਤਾਰੀਖ਼ ਸੰਭਾਵਿਤ ਵੋਟਿੰਗ ਦਿਵਸ ਵਜੋਂ ਦਿੱਤੀ ਹੈ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


DIsha

Content Editor

Related News